Connect with us

ਪੰਜਾਬ ਨਿਊਜ਼

ਮਿਡ-ਡੇ-ਮੀਲ ਦੇ ਸਬੰਧ ’ਚ ਸੋਸਾਇਟੀ ਨੇ ਸਕੂਲਾਂ ’ਚ ਕੁੱਕ-ਕਮ ਹੈਲਪਰਸ ਲਈ ਨਿਰਦੇਸ਼ ਜਾਰੀ

Published

on

Regarding mid-day meal, the society issued instructions for cook-cum-helpers in schools.

ਲੁਧਿਆਣਾ : ਸੂਬੇ ਭਰ ਦੇ ਸਰਕਾਰੀ ਸਕੂਲਾਂ ’ਚ ਪੜ੍ਹਨ ਵਾਲੇ 8ਵੀਂ ਤੱਕ ਦੇ ਵਿਦਿਆਰਥੀਆਂ ਨੂੰ ਦੁਪਹਿਰ ਦੇ ਭੋਜਣ ਦੇ ਰੂਪ ’ਚ ਦਿੱਤੇ ਜਾਣ ਵਾਲੇ ਮਿਡ-ਡੇ-ਮੀਲ ਦੇ ਸਬੰਧ ’ਚ ਪੰਜਾਬ ਮਿਡ-ਡੇ-ਮੀਲ ਸੋਸਾਇਟੀ ਨੇ ਹਾਲ ਹੀ ’ਚ ਸਕੂਲਾਂ ਵਿਚ ਕੁੱਕ-ਕਮ ਹੈਲਪਰਸ ਦੀ ਤਾਇਨਾਤੀ ਦੇ ਸਬੰਧ ’ਚ ਸਾਰਿਆਂ ਨੇ ਯਕੀਨੀ ਬਣਾਉਣਾ ਹੈ। ਹਰ ਸਕੂਲ ’ਚ ਵਿਦਿਆਰਥੀਆਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਉੱਚਿਤ ਗਿਣਤੀ ’ਚ ਕੁੱਕ-ਕਮ-ਹੈਲਪਰਸ ਹੋਣ।

ਸੋਸਾਇਟੀ ਵਲੋਂ ਜਾਰੀ ਪੱਤਰ ਮੁਤਾਬਕ ਕੁੱਕ-ਕਮ-ਹੈਲਪਰ ਦੀ ਤਾਇਨਾਤੀ ਹਰ ਸਕੂਲ ’ਚ ਵਿਦਿਆਰਥੀਆਂ ਦੀ ਗਿਣਤੀ ਦੇ ਆਧਾਰ ’ਤੇ ਹੋਵੇਗੀ। 1 ਤੋਂ 25 ਬੱਚਿਆਂ ਵਾਲੇ ਸਕੂਲਾਂ ’ਚ ਇਕ ਕੁੱਕ ਦੀ ਨਿਯੁਕਤੀ ਕੀਤੀ ਜਾਵੇਗੀ। ਇਸੇ ਤਰ੍ਹਾਂ 26 ਤੋਂ 100 ਬੱਚਿਆਂ ਵਾਲੇ ਸਕੂਲ ’ਚ 2 ਕੁੱਕ ਤਾਇਨਾਤ ਕੀਤੇ ਜਾਣਗੇ। 101 ਤੋਂ 200 ਬੱਚਿਆਂ ਵਾਲੇ ਸਕੂਲਾਂ ਲਈ ਇਹ ਗਿਣਤੀ ਵਧ ਕੇ 3 ਹੋ ਜਾਂਦੀ ਹੈ ਅਤੇ 201 ਤੋਂ 300 ਬੱਚਿਆਂ ਵਾਲੇ ਸਕੂਲਾਂ ਲਈ 4 ਹੋ ਜਾਂਦੀ ਹੈ।

ਇਕ ਸਕੂਲ ’ਚ ਹਰ 100 ਬੱਚਿਆਂ ’ਤੇ ਇਕ ਕੁੱਕ-ਕਮ-ਹੈਲਪਰ ਦੀ ਨਿਯੁਕਤੀ ਕੀਤੀ ਜਾਵੇਗੀ। ਭਾਵੇਂ ਇਸ ਤਰ੍ਹਾਂ ਦੇ ਮਾਮਲਿਆਂ ’ਚ ਜਿੱਥੇ ਸਕੂਲ ’ਚ ਬੱਚਿਆਂ ਦੀ ਗਿਣਤੀ ਘੱਟ ਹੈ ਅਤੇ ਕੁੱਕ-ਕਮ-ਹੈਲਪਰਸ ਦੀ ਗਿਣਤੀ ਜ਼ਰੂਰਤ ਤੋਂ ਜ਼ਿਆਦਾ ਹੈ, ਅੰਤਿਮ ਨਿਯੁਕਤੀ ਸਟਾਫ ਮੈਂਬਰ ਨੂੰ ਹਟਾਇਆ ਜਾ ਸਕਦਾ ਹੈ। ਇਹ ਫੈਸਲਾ ਸਕੂਲ ਮੈਨੇਜਮੈਂਟ ਕਮੇਟੀ ਵਲੋਂ ਪ੍ਰਸਤਾਵ ਪਾਸ ਕਰਨ ਤੋਂ ਬਾਅਦ ਹੀ ਲਿਆ ਜਾ ਸਕਦਾ ਹੈ। ਸਾਰੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਨੂੰ ਪ੍ਰਭਾਵੀ ਢੰਗ ਨਾਲ ਲਾਗੂ ਕਰਨ।

Facebook Comments

Trending