Connect with us

ਪੰਜਾਬੀ

ਰਾਮਗੜ੍ਹੀਆ ਤੇ ਵਿਸ਼ਵਕਰਮਾ ਬੰਸੀ ਸਮੂਹ ਵਲੋਂ ਹਰੀਸ਼ ਢਾਂਡਾ ਦੀ ਹਮਾਇਤ

Published

on

Ramgarhia and Vishwakarma Bansi group support Harish Dhanda

ਲੁਧਿਆਣਾ : ਆਤਮ ਨਗਰ ਤੋਂ ਸ਼੍ਰੋਮਣੀ ਅਕਾਲੀ ਦਲ-ਬਸਪਾ ਦੇ ਉਮੀਦਵਾਰ ਐਡਵੋਕੇਟ ਹਰੀਸ਼ ਰਾਏ ਢਾਂਡਾ ਨੂੰ ਜ਼ਬਰਦਸਤ ਤਾਕਤ ਅਤੇ ਵਿਰੋਧੀਆਂ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ, ਜਦੋਂ ਇਸ ਹਲਕੇ ਦੇ ਵੱਡੇ ਰਾਮਗੜ੍ਹੀਆ ਘਰਾਣੇ ਅਤੇ ਵਿਸ਼ਵਕਰਮਾ ਬੰਸੀਆਂ ਨੇ ਢਾਂਡਾ ਦੀ ਹਮਾਇਤ ਕਰਨ ਦਾ ਐਲਾਨ ਕੀਤਾ।

ਇਸ ਮੌਕੇ ਸ੍ਰੀ ਢਾਂਡਾ ਵਲੋਂ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਿੱਤਣ ਤੋਂ ਬਾਅਦ ਉਹ ਹਲਕਾ ਆਤਮ ਨਗਰ ਦੀ ਨੁਹਾਰ ਬਦਲ ਕੇ ਰੱਖ ਦੇਣਗੇ। ਉਨ੍ਹਾਂ ਦੱਸਿਆ ਕਿ ਪਿਛਲੇ 10 ਸਾਲਾਂ ਤੋਂ ਹਲਕਾ ਆਤਮ ਨਗਰ ਦਾ ਵਿਕਾਸ ਨਹੀਂ ਹੋਇਆ ਅਤੇ ਆਤਮ ਨਗਰ ਹਲਕਾ ਬਾਕੀ ਹਲਕਿਆਂ ਤੋਂ ਕਾਫੀ ਪਛੜ ਗਿਆ ਹੈ।

ਰਾਮਗੜ੍ਹੀਆ ਸਮਾਜ ਦੇ ਵੱਡੇ ਘਰਾਣੇ ਜੈਮਕੋ, ਵਿਸ਼ਵਕਰਮਾ, ਜੈਮਲ, ਉਬੀ, ਡਾਹੇਲੇ, ਦਰੇੜੇ, ਲੋਟੇ, ਭੰਬਰਾ, ਸੋਖੀ, ਮਠਾਰੂ ਅਤੇ ਹੋਰ ਆਗੂਆਂ ਨੇ ਵੀ ਸ੍ਰੀ ਢਾਂਡਾ ਦੀ ਹਮਾਇਤ ਕਰਨ ਦਾ ਐਲਾਨ ਕੀਤਾ। ਇਸ ਮੌਕੇ ਰਾਣਾ ਜੈਮਕੋ, ਗੁਰਚਰਨ ਸਿੰਘ ਮਣਕੂ, ਇੰਦਰਜੀਤ ਸਿੰਘ ਨਵਯੁਗ, ਹਰਭਜਨ ਸਿੰਘ, ਚਰਨਜੀਤ ਸਿੰਘ ਵਿਸ਼ਵਕਰਮਾ, ਅਮਰੀਕ ਸਿੰਘ ਜੈਮਲ, ਨਰਿੰਦਰ ਸਿੰਘ ਭੰਬਰਾ, ਨਰਿੰਦਰ ਸਿੰਘ ਫਰੰਟੀਅਰ, ਸਵਰਨ ਸਿੰਘ ਦਰੇੜਾ, ਜਗਬੀਰ ਸਿੰਘ ਸੋਖੀ, ਉੱਧਮ ਜੀਤ ਸਿੰਘ, ਹਰਵਿੰਦਰ ਸਿੰਘ ਬਿੱਟੂ ਆਦਿ ਵਪਾਰੀ ਹਾਜ਼ਰ ਸਨ।

Facebook Comments

Trending