Connect with us

ਪੰਜਾਬੀ

ਬੈਂਸ ਨੇ ਹਲਕਾ ਆਤਮ ਨਗਰ ਦੇ ਵੱਖ-ਵੱਖ ਮੰਦਰ ਕਮੇਟੀਆਂ ਦੇ ਪ੍ਰਬੰਧਕਾਂ ਨਾਲ ਕੀਤਾ ਰਾਬਤਾ

Published

on

Bains contacted the administrators of various temple committees in Halqa Atam Nagar

ਲੁਧਿਆਣਾ : ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਅਤੇ ਹਲਕਾ ਆਤਮ ਨਗਰ ਤੋਂ ਉਮੀਦਵਾਰ ਸਿਮਰਜੀਤ ਸਿੰਘ ਬੈਂਸ ਵਲੋਂ ਹਲਕਾ ਆਤਮ ਨਗਰ ਦੇ ਵੱਖ-ਵੱਖ ਮੰਦਰ ਕਮੇਟੀਆਂ ਦੇ ਪ੍ਰਬੰਧਕਾਂ ਨਾਲ ਰਾਬਤਾ ਕਾਇਮ ਕੀਤਾ ਗਿਆ। ਇਸ ਦੌਰਾਨ ਕਮੇਟੀਆਂ ਦੇ ਸਮੂਹ ਅਹੁੱਦੇਦਾਰਾਂ ਅਤੇ ਮੈਬਰਾਂ ਨੇ ਵਿਧਾਇਕ ਬੈਂਸ ਨੂੰ ਵਿਸ਼ਵਾਸ਼ ਦੁਆਇਆ ਕਿ ਉਨ੍ਹਾਂ ਦੇ ਪਰਿਵਾਰ ਲੋਕ ਇਨਸਾਫ ਪਾਰਟੀ ਦੇ ਨਾਲ ਹਨ।

ਇਸ ਦੌਰਾਨ ਨਿਊ ਜਨਤਾ ਨਗਰ ਵਿਖੇ ਬਾਬਾ ਬੌਰੀ ਵਾਲਾ ਮੰਦਿਰ ਅਤੇ ਚੇਤ ਸਿੰਘ ਨਗਰ ਵਿਖੇ ਸ਼੍ਰੀ ਗੀਤਾ ਭਵਨ ਮੰਦਿਰ ਵਿਖੇ ਵਿਧਾਇਕ ਬੈਂਸ ਨੇ ਸ਼ਰਧਾ ਭਾਵਨਾ ਨਾਲ ਮੱਥਾ ਟੇਕਿਆ। ਇਸ ਦੌਰਾਨ ਮੰਦਿਰ ਕਮੇਟੀ ਦੇ ਪ੍ਰਬੰਧਕਾਂ ਅਤੇ ਸੰਗਤਾਂ ਨੂੰ ਸੰਬੋਧਨ ਕਰਦਿਆ ਵਿਧਾਇਕ ਬੈਂਸ ਨੇ ਦਾਅਵਾ ਕੀਤਾ ਕਿ ਲਿਪ ਸਰਕਾਰ ਬਣਦੇ ਸਾਰ ਹੀ ਨੌਜਵਾਨਾਂ ਦੇ ਰੁਜ਼ਗਾਰ ਦਾ ਪੱਕਾ ਪ੍ਰਬੰਧ ਕੀਤਾ ਜਾਵੇਗਾ।

ਸਰਕਾਰੀ ਨੌਕਰੀਆਂ ਦੇ ਨਾਲ-ਨਾਲ ਬਾਹਰਲੇ ਸੂਬਿਆ ਤੋਂ ਪੰਜਾਬ ਵਿਚ ਲਿਆ ਕੇ ੳੇੁਦਯੋਗ ਲਗਾਏ ਜਾਣਗੇ | ਇਸ ਮੌਕੇ ਪ੍ਰਬੰਧਕ ਕਮੇਟੀ ਮੈਬਰਾਂ ਨੇ ਵਿਧਾਇਕ ਬੈਂਸ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ।

ਇਸ ਦੌਰਾਨ ਕੌਂਸਲਰ ਰਣਜੀਤ ਸਿੰਘ ਬਿੱਟੂ, ਵਾਰਡ ਪ੍ਰਧਾਨ ਨਰੇਸ਼ ਅਗਰਵਾਲ, ਆਤਮ ਨਗਰ ਕੁਆਡੀਨੇਟਰ ਜਸਪਾਲ ਸਿੰਘ ਰਿਐਤ, ਵਾਰਡ ਪ੍ਰਧਾਨ ਅਮਰਜੀਤ ਸਿੰਘ, ਅਲੋਕ ਨਾਥ, ਮਨੋਹਰ ਲਾਲ ਸ਼ਰਮਾ, ਬਤਰਾ, ਗੁਰਮੀਤ ਸਿੰਘ, ਉੱਤਮ ਸਿੰਘ ਬੈਂਸ, ਬੀਬੀ ਕਮਲੇਸ਼ ਰਾਣੀ, ਰਵੀ, ਨਰੇਸ਼ ਕੁਮਾਰ, ਸ਼੍ਰੀ ਗੀਤਾ ਭਵਨ ਮੰਦਿਰ ਕਮੇਟੀ ਚੈਅਰਮੈਨ ਮੰਗਲ ਸਿੰਘ ਅਰੌੜਾ, ਕੈਸ਼ੀਅਰ ਵਿਨੋਦ ਗੁਪਤਾ ਸਮੇਤ ਹੋਰ ਵੀ ਹਾਜ਼ਰ ਸਨ।

Facebook Comments

Trending