Connect with us

ਪੰਜਾਬੀ

ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਡਾਬਰ ਲਈ ਮੰਗੇ ਵੋਟ

Published

on

Rajasthan Chief Minister Ashok Gehlot seeks votes for Dabur

ਲੁਧਿਆਣਾ  :  ਲੁਧਿਆਣਾ ਕੇਂਦਰੀ ਤੋਂ ਕਾਂਗਰਸੀ ਉਮੀਦਵਾਰ ਤੇ ਵਿਧਾਇਕ ਸੁਰਿੰਦਰ ਡਾਬਰ ਦੇ ਪੱਖ ਵਿਚ ਪ੍ਰਚਾਰ ਕਰਨ ਪੰਹੁਚੇ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਪੰਜਾਬ ਦੇ ਮੁੱਖ ਮੰਤਰੀ ਚੰਨੀ ਦੇ 111 ਦਿਨ ਦੇ ਕਾਂਗਰਸ ਸਰਕਾਰ ਦੇ ਸ਼ਾਸਨ ਕਾਲ ਦੇ ਮਾਡਲ ਦਾ ਹਵਾਲਾ ਦੇ ਕੇ ਸੁਰਿੰਦਰ ਡਾਬਰ ਲਈ ਦੌਲਤ ਕਲੋਨੀ ਵਿਖੇ ਆਯੋਜਿਤ ਜਨਸਭਾ ਵਿਚ ਵੋਟ ਮੰਗੇ।

ਉਨ੍ਹਾਂ ਨੇ ਰਾਜਸਥਾਨ ਬਿਰਾਦਰੀ ਦੀਆਂ ਮਹਿਲਾਵਾਂ ਅਤੇ ਪੁਰਸ਼ਾਂ ਦੇ ਨਾਲ ਰਾਜਸਥਾਨੀ ਭਾਸ਼ਾ ਵਿਚ ਵਾਰਤਾਲਾਪ ਕਰਕੇ ਉਨ੍ਹਾਂ ਨੇ ਡਾਬਰ ਦੇ ਪੱਖ ਵਿਚ ਮਤਦਾਨ ਕਰਨ ਦੀ ਅਪੀਲ ਕੀਤੀ। ਸ੍ਰੀ ਗਹਿਲੋਤ ਨਾਲ ਰਾਜਸਥਾਨ ਦੇ ਕੈਬਿਨਟ ਮੰਤਰੀ ਭਜਨ ਲਾਲ ਜਾਟਵ ਅਤੇ ਵਿਧਾਇਕ ਸੁਰਿੰਦਰ ਡਾਬਰ ਵੀ ਮੌਜੂਦ ਰਹੇ।

ਸ੍ਰੀ ਗਹਿਲੋਤ ਨੇ ਕਿਹਾ ਕਿ ਜੇਕਰ ਇਸ ਵਾਰ ਵੀ ਅਕਾਲੀ ਅਤੇ ਭਾਜਪਾ ‘ਚੋਂ ਕੋਈ ਸੱਤਾਸੀਨ ਹੋਇਆ ਤਾਂ ਨਸ਼ਾ ਨੌਜਵਾਨ ਪੀੜ੍ਹੀ ਦੇ ਨਾਲ-ਨਾਲ ਪੰਜਾਬ ਨੂੰ ਵੀ ਤਬਾਹ ਕਰ ਦੇਵੇਗਾ। ਨਸ਼ੇ ਦੇ ਨੈਟਵਰਕ ਨੂੰ ਤੋੜਨ ਲਈ ਕਾਂਗਰਸ ਹੀ ਇਕ ਮਾਤਰ ਵਿਕਲਪ ਹੈ। ਵਿਧਾਇਕ ਡਾਬਰ ਨੇ ਚਰਨਜੀਤ ਚੰਨੀ ਦੇ ਮੁੱਖ ਮੰਤਰੀ ਦੇ 111 ਦਿਨ ਦੇ ਕਾਰਜਕਾਲ ਵਿਚ ਹੋਏ ਜਨਹਿਤੈਸ਼ੀ ਫੈਸਲਿਆਂ ਦੀ ਜਾਣਕਾਰੀ ਦਿੱਤੀ।

Facebook Comments

Trending