Connect with us

ਪੰਜਾਬੀ

ਸਪਰਿੰਗ ਡੇੇਲ ਵਿਖੇ ਮਨਾਇਆ ਗਿਆ ਭੈਣ-ਭਾਈ ਦੀ ਸਾਂਝ ਦਾ ਤਿਉਹਾਰ ਰੱਖੜੀ

Published

on

Rakhi is the festival of sisterhood celebrated at Springdale

ਲੁਧਿਆਣਾ : ਸਪਰਿੰਗ ਡੇਲ ਵਿਖੇ ਭੈਣ- ਭਾਈ ਦੀ ਸਾਂਝ ਦੇ ਪ੍ਰਤੀਕ ਰੱਖੜੀ ਦੇ ਤਿਉਹਾਰ ਨੂੰ ਬੜੇ ਹੀ ਉਤਸ਼ਾਹ ਨਾਲ਼ ਮਨਾਇਆ ਗਿਆ। ਬੱਚਿਆਂ ਨੇ ਰਾਖੀ ਮੇਕਿੰਗ ਗਤੀਵਿਧੀ ਵਿੱਚ ਹਿੱਸਾ ਲਿਆ। ਬੱਚਿਆਂ ਨੇ ਆਪਣੇ ਹੱਥਾਂ ਨਾਲ਼ ਖ਼ੂਬਸੂਰਤ ਰੱਖੜੀਆਂ ਬਣਾਈਆਂ। ਬੱਚਿਆਂ ਨੇ ਰੱਖੜੀਆਂ ਬਣਾਉਣ ਲਈ ਸਿੱਪੀਆਂ, ਸਿਤਾਰੇ, ਰਿਬਨ, ਲੈਸਾਂ, ਮੌਲ਼ੀਆਂ, ਮੋਤੀਆਂ ਅਤੇ ਫੁੱਲਾਂ ਦਾ ਪ੍ਰਯੋਗ ਕੀਤਾ।

ਇਸ ਦੌਰਾਨ ਸਕੂਲ ਦੇ ਚੇਅਰਪਰਸਨ ਅਵਿਨਾਸ਼ ਕੌਰ ਵਾਲੀਆ ਨੇ ਸਾਰੇ ਬੱਚਿਆਂ ਨੂੰ ਸੰਬੋਧਿਤ ਕਰਦੇ ਕਿਹਾ ਕਿ ਰੱਖੜੀ ਭੈਣ- ਭਰਾ ਦੇ ਪਿਆਰ ਦਾ ਪ੍ਰਤੀਕ ਹੈ। ਉਹਨਾਂ ਨਾਲ਼ ਹੀ ਇਹ ਵੀ ਕਿਹਾ ਕਿ ਰੱਖੜੀ ਭਰਾਵਾਂ ਲਈ ਭੈਣਾਂ ਦੀ ਰੱਖਿਆ ਕਰਨ ਦਾ ਪਵਿੱਤਰ ਤਿਉਹਾਰ ਹੈ। ਸੋ ਇਸ ਤਿਉਹਾਰ ਦੀ ਸਮੁੱਚੇ ਭਾਰਤ ਵਾਸੀਆਂ ਨੂੰ ਬਹੁਤ^ਬਹੁਤ ਵਧਾਈਆਂ ਦਿੱਤੀਆਂ। ਡਾਇਰੈਕਟਰਜ਼ ਮਨਦੀਪ ਵਾਲੀਆ, ਕਮਲਪ੍ਰੀਤ ਕੌਰ ਅਤੇ ਪ੍ਰਿੰਸੀਪਲ ਅਨਿਲ ਕੁਮਾਰ ਸ਼ਰਮਾ ਨੇ ਵੀ ਸਾਰੇ ਬੱਚਿਆਂ ਨੂੰ ਰੱਖੜੀ ਦੇ ਤਿਉਹਾਰ ਦੀਆਂ ਵਧਾਈਆਂ ਦਿੱਤੀਆਂ ।

Facebook Comments

Trending