Connect with us

ਪੰਜਾਬੀ

 ਜੇਲ੍ਹ ‘ਚ ਕਰੀਬ 400 ਬੰਦੀਆਂ ਨੂੰ ਪਰਿਵਾਰਕ ਮੈਂਬਰਾਂ ਨੇ ਬੰਨੀਆਂ ਰੱਖੜੀਆਂ

Published

on

About 400 prisoners were kept in prison by their family members

ਲੁਧਿਆਣਾ : ਵਧੀਕ ਡਾਇਰੈਕਟਰ ਜਨਰਲ ਆਫ ਪੁਲਿਸ (ਜੇਲਾਂ), ਪੰਜਾਬ, ਚੰਡੀਗੜ੍ਹ ਵਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਤਹਿਤ ਜੇਲ੍ਹ ਅੰਦਰ ਰੱਖੜੀ ਦਾ ਪਵਿੱਤਰ ਤਿਉਂਹਾਰ ਬੜੇ ਹੀ ਉਤਸ਼ਾਹ ਨਾਲ ਮਨਾਇਆ ਗਿਆ।

ਇਸ ਸਬੰਧੀ ਸੁਪਰਡੰਟ ਕੇਂਦਰੀ ਜੇਲ੍ਹ ਵਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਜੇਲ੍ਹ ਵਿੱਚ ਲਗਭਗ 400 ਬੰਦੀਆਂ ਨੂੰ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੁਆਰਾ ਰੱਖੜੀਆਂ ਬੰਨੀਆਂ ਗਈਆਂ। ਉਨ੍ਹਾਂ ਦੱਸਿਆ ਕਿ ਰੱਖੜੀ ਦੇ ਤਿਉਂਹਾਰ ਨੂੰ ਉਤਸ਼ਾਹਪੂਰਵਕ ਮਨਾਉਣ ਲਈ ਜੇਲ੍ਹ ਅੰਦਰ ਸਪੈਸ਼ਲ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ।

ਉਨ੍ਹਾਂ ਅੱਗੇ ਦੱਸਿਆ ਕਿ ਬੰਦੀਆਂ ਦੀ ਪਰਿਵਾਰਕ ਕੜੀ ਜੁੜੀ ਰਹੇ ਅਤੇ ਪਰਿਵਾਰ ਦੇ ਮੋਹ ਸਦਕਾ ਬੰਦੀ ਜੁਰਮ ਦੀ ਦੁਨੀਆਂ ਤੋ ਤੌਬਾ ਕਰਦਿਆਂ ਜੇਲ੍ਹ ਤੋਂ ਰਿਹਾਅ ਹੋਣ ਉਪਰੰਤ ਚੰਗੇ ਰਸਤੇ ‘ਤੇ ਚੱਲਣ। ਇਸ ਮੌਕੇ ਜੇਲ੍ਹ ਅੰਦਰ ਬੰਦੀਆਂ ਅਤੇ ਉਨ੍ਹਾਂ ਦੇ ਪਰਿਵਾਰ ਲਈ ਮਠਿਆਈ ਦਾ ਖਾਸ ਪ੍ਰਬੰਧ ਵੀ ਕੀਤਾ ਗਿਆ।

Facebook Comments

Trending