ਚੰਡੀਗੜ੍ਹ : ਪੀਜੀਆਈ ਦੇ ਕਮਿਊਨਿਟੀ ਮੈਡੀਸਨ ਵਿਭਾਗ ਦੇ ਪ੍ਰੋਫੈਸਰ ਜੇਐੱਸ ਠਾਕੁਰ ਤੇ ਉਨ੍ਹਾਂ ਦੀ ਟੀਮ ਨੇ ਪੰਜਾਬ ’ਚ ਵਧਦੇ ਨਸ਼ੇ ਦੀ ਵਰਤੋਂ ਨੂੰ ਰੋਕਣ ਲਈ ਰੋਡਮੈਪ ਤਿਆਰ ਕੀਤਾ ਹੈ ਤਾਂਕਿ ਪੰਜਾਬ ’ਚ ਇਹ ਰੋਡਮੈਪ ਲਾਗੂ ਕਰ ਕੇ ਪੰਜਾਬ ਦੇ ਲੋਕਾਂ ਨੂੰ ਨਸ਼ੇ ਤੋਂ ਦੂਰ ਰੱਖਿਆ ਜਾ ਸਕੇ ਤੇ ਜੋ ਲੋਕ ਨਸ਼ੇ ਦੀ ਗ੍ਰਿਫ਼ਤ ’ਚ ਹਨ, ਉਸ ਦੇ ਚੁੰਗਲ ’ਚੋਂ ਬਾਹਰ ਕੱਢਿਆ ਜਾ ਸਕੇ। ਇਸ ਰੋਡਮੈਪ ਨੂੰ ਪ੍ਰੋਫੈਸਰ ਜੇਐੱਸ ਠਾਕੁਰ ਨੇ ਪੀਜੀਆਈ ਦੇ ਨਿਰਦੇਸ਼ਕ ਪ੍ਰੋ. ਸੁਰਜੀਤ ਸਿੰਘ ਤੇ ਡੀਐੱਚਐੱਸ ਪੰਜਾਬ ਡਾ. ਜੀਬੀ ਸਿੰਘ ਦੀ ਮੌਜੂਦਗੀ ’ਚ ਪੰਜਾਬ ਰਾਜ ਭਵਨ ’ਚ ਇਸ ਰੋਡਮੈਪ ਨੂੰ ਪੰਜਾਬ ਦੇ ਗਵਰਨਰ ਤੇ ਚੰਡੀਗਡ਼੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਦੇ ਹੱਥੋਂ ਰਿਲੀਜ਼ ਕਰਵਾਇਆ।
ਪ੍ਰੋ. ਜੇਐੱਸ ਠਾਕੁਰ ਨੇ ਦੱਸਿਆ ਕਿ ਪੰਜਾਬ ਦੀ ਕੁਲ ਆਬਾਦੀ ਦਾ 15.4 ਫ਼ੀਸਦੀ ਲੋਕ ਕੋਈ ਨਾ ਕੋਈ ਨਸ਼ਾ ਕਰਦੇ ਹਨ। ਇਨ੍ਹਾਂ ’ਚ ਸ਼ਰਾਬ, ਤੰਬਾਕੂ ਤੇ ਹੋਰ ਨਸ਼ਾ ਕਰਦੇ ਹਨ। ਪੰਜਾਬ ’ਚ 30 ਲੱਖ ਤੋਂ ਵੱਧ ਲੋਕ ਇਕ ਨਹੀਂ ਬਲਕਿ ਦੋ-ਦੋ ਨਸ਼ੇ ਦਾ ਸੇਵਨ ਕਰਦੇ ਹਨ। ਪ੍ਰੋ. ਜੇਐੱਸ ਠਾਕੁਰ ਨੇ ਕਿਹਾ ਕਿ ਪੰਜਾਬ ’ਚ ਸਭ ਤੋਂ ਵੱਧ ਲੋਕ ਸ਼ਰਾਬ ਦਾ ਸੇਵਨ ਕਰਦੇ ਹਨ।
ਅੰਕਡ਼ਿਆਂ ਮੁਤਾਬਕ ਇਸ ਸਮੇਂ ਪੰਜਾਬ ’ਚ 20 ਲੱਖ ਤੋਂ ਵੱਧ ਲੋਕ ਅਜਿਹੇ ਹਨ, ਜੋ ਰੋਜ਼ਾਨਾ ਸ਼ਰਾਬ ਦਾ ਸੇਵਨ ਕਰਦੇ ਹਨ। ਅੰਕਡ਼ਿਆਂ ਮੁਤਾਬਕ ਇਸ ਸਮੇਂ ਪੰਜਾਬ ’ਚ 20 ਲੱਖ ਤੋਂ ਵੱਧ ਲੋਕ ਅਜਿਹੇ ਹਨ, ਜੋ ਰੋਜ਼ਾਨਾ ਸ਼ਰਾਬ ਦਾ ਸੇਵਨ ਕਰਦੇ ਹਨ। ਇਸ ਤੋਂ ਬਾਅਦ ਪੰਜਾਬ ’ਚ ਤੰਬਾਕੂ ਦੂਜਾ ਵੱਡਾ ਨਸ਼ਾ ਹੈ। 10.50 ਲੱਖ ਲੋਕ ਤੰਬਾਕੂ ਦਾ ਸੇਵਨ ਕਰਦੇ ਹਨ, ਇਸ ਤੋਂ ਇਲਾਵਾ 1.7 ਲੱਖ ਲੋਕ ਦੂਜੀ ਤਰ੍ਹਾਂ ਦਾ ਨਸ਼ਾ ਕਰਦੇ ਹਨ।
ਪ੍ਰੋ. ਜੇਐੱਸ ਠਾਕੁਰ ਨੇ ਦੱਸਿਆ ਕਿ ਪੰਜਾਬ ’ਚ ਕੁਲ ਆਬਾਦੀ ਦੇ 15.4 ਫ਼ੀਸਦੀ ਲੋਕ ਅਜਿਹੇ ਹਨ, ਜੋ ਕਾਮਨ ਇੰਜੈਕਸ਼ਨ ਰਾਹੀਂ ਡਰੱਗਜ਼ ਲੈਣ ਕਾਰਨ ਐੱਚਆਈਵੀ ਦੇ ਖ਼ਤਰੇ ਨਾਲ ਜੂਝ ਰਹੇ ਹਨ ਜਾਂ ਐੱਚਆਈਵੀ ਦੀ ਲਪੇਟ ’ਚ ਆ ਚੁੱਕੇ ਹਨ। ਪ੍ਰੋ. ਠਾਕੁਰ ਨੇ ਕਿਹਾ ਕਿ ਜੇਕਰ ਪੰਜਾਬ ’ਚ ਨਸ਼ਾ ਰੋਕਣ ਲਈ ਸਮੇਂ ’ਤੇ ਕਦਮ ਨਾ ਚੁੱਕੇ ਤਾਂ ਇਹ ਸੂਬੇ ਨੂੰ ਭਾਰੀ ਨੁਕਸਾਨ ਪਹੁੰਚਾਏਗਾ।
ਪ੍ਰੋ. ਜੇਐੱਸ ਠਾਕੁਰ ਨੇ ਕਿਹਾ ਕਿ ਪੀਜੀਆਈ ਨੇ ਪੰਜਾਬ ਨੂੰ ਨਸ਼ੇ ਤੋਂ ਬਚਾਉਣ ਲਈ ਜੋ ਰੋਡਮੈਪ ਤਿਆਰ ਕੀਤਾ ਹੈ, ਉਸ ਨੂੰ ਹਰ ਜ਼ਿਲ੍ਹੇ ’ਚ ਬਲਾਕ ਤੇ ਤਹਿਸੀਲ ਪੱਧਰ ’ਤੇ ਲਾਗੂ ਕਰਨਾ ਪਵੇਗਾ ਤਾਂ ਜਾ ਕੇ ਪੰਜਾਬ ਨੂੰ ਨਸ਼ੇ ਦੀ ਗ੍ਰਿਫ਼ਤ ਤੋਂ ਬਚਾਇਆ ਜਾ ਸਕਦਾ ਹੈ। ਪ੍ਰੋ. ਠਾਕੁਰ ਨੇ ਕਿਹਾ ਕਿ ਉਨ੍ਹਾਂ ਇਹ ਰੋਡਮੈਪ ਤਿਆਰ ਕਰ ਕੇ ਪੰਜਾਬ ਸਰਕਾਰ ਨੂੰ ਸੌਂਪ ਦਿੱਤਾ ਹੈ। ਆਉਣ ਵਾਲੇ ਦਿਨਾਂ ’ਚ ਪੀਜੀਆਈ ਦੀ ਵਿਸ਼ੇਸ਼ ਟੀਮ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ, ਬਲਾਕ ਤੇ ਤਹਿਸੀਲ ਪੱਧਰ ’ਤੇ ਜਾ ਕੇ ਸਿਹਤ ਵਿਭਾਗ ਤੇ ਪ੍ਰਸ਼ਾਸਨ ਨਾਲ ਮਿਲ ਕੇ ਇਸ ਰੋਡਮੈਪ ਨੂੰ ਲਾਗੂ ਕਰਵਾਉਣਗੇ।