Connect with us

ਪੰਜਾਬੀ

ਥਾਣਿਆਂ ‘ਚ ਰਾਤ ਵੇਲੇ ਟੱਲੀ ਹੋ ਕੇ ਪੁੱਜਣ ਵਾਲੇ ਪੰਜਾਬ ਪੁਲਸ ਦੇ ਮੁਲਾਜ਼ਮ ਹੋ ਜਾਣ ਸਾਵਧਾਨ ਕਿਉਂਕਿ…

Published

on

Punjab Police employees who arrive late at night in police stations should be careful because...

ਪੰਜਾਬ ਦੇ ਥਾਣਿਆਂ ‘ਚ ਹੁਣ ਰਾਤ ਵੇਲੇ ਟੱਲੀ ਹੋ ਕੇ ਡਿਊਟੀ ਦੇਣ ਪੁੱਜੇ ਪੁਲਸ ਮੁਲਾਜ਼ਮ ਬਖ਼ਸ਼ੇ ਨਹੀਂ ਜਾਣਗੇ। ਸੜਕਾਂ ‘ਤੇ ਲੱਗੇ ਨਾਕਿਆਂ ਦੀ ਤਰਜ਼ ‘ਤੇ ਜਲਦੀ ਹੀ ਹੁਣ ਥਾਣਿਆਂ ‘ਚ ਵੀ ਐਲਕੋਮੀਟਰ ਰੱਖੇ ਜਾਣਗੇ ਅਤੇ ਡਿਊਟੀ ‘ਤੇ ਚੜ੍ਹਨ ਤੋਂ ਪਹਿਲਾਂ ਮੁਲਾਜ਼ਮਾਂ ਦੀ ਚੈਕਿੰਗ ਕੀਤੀ ਜਾਵੇਗੀ। ਵਿਧਾਨ ਸਭਾ ਦੀ ਗ੍ਰਹਿ ਵਿਭਾਗ ਕਮੇਟੀ ਦੀ ਸਿਫ਼ਾਰਿਸ਼ ‘ਤੇ ਪੁਲਸ ਨੇ ਇਸ ਦਿਸ਼ਾ ‘ਚ ਕਦਮ ਚੁੱਕਿਆ ਹੈ।

ਉਮੀਦ ਕੀਤੀ ਜਾ ਰਹੀ ਹੈ ਕਿ ਇਸ ਨੂੰ ਜਲਦੀ ਹੀ ਪੂਰੇ ਸੂਬੇ ‘ਚ ਲਾਗੂ ਕਰ ਦਿੱਤਾ ਜਾਵੇਗਾ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਪੁਲਸ ਨੇ ਪਹਿਲੇ ਪੱਧਰ ‘ਚ ਕਰੀਬ 2300 ਐਲਕੋਮੀਟਰ ਖ਼ਰੀਦਣ ਦੀ ਦਿਸ਼ਾ ‘ਚ ਕਦਮ ਵਧਾਇਆ ਹੈ। ਇਨ੍ਹਾਂ ਦਾ ਨਾਕਿਆਂ ਅਤੇ ਥਾਣਿਆਂ ‘ਚ ਇਸਤੇਮਾਲ ਕੀਤਾ ਜਾਵੇਗਾ।

ਕਮੇਟੀ ਨੇ ਆਪਣੀ ਰਿਪੋਰਟ ‘ਚ ਕਿਹਾ ਹੈ ਕਿ ਕੋਈ ਵੀ ਮੁਲਾਜ਼ਮ ਡਿਊਟੀ ਦੌਰਾਨ ਕਿਸੇ ਵੀ ਤਰ੍ਹਾਂ ਦੇ ਨਸ਼ੇ ਦਾ ਸੇਵਨ ਕਰਦਾ ਹੈ ਤਾਂ ਉਸ ‘ਤੇ ਸਖ਼ਤ ਕਾਰਵਾਈ ਕੀਤੀ ਜਾਵੇ। ਦੱਸਣਯੋਗ ਹੈ ਕਿ ਕੁੱਝ ਸਮਾਂ ਪਹਿਲਾਂ ਕਮੇਟੀ ਨੇ ਥਾਣਿਆਂ ਦਾ ਦੌਰਾ ਕੀਤਾ ਸੀ ਅਤੇ ਨੋਟ ਕੀਤਾ ਸੀ ਕਿ ਰਾਤ ਵੇਲੇ ਡਿਊਟੀ ਦੇ ਸਮੇਂ ਕੁੱਝ ਅਧਿਕਾਰੀ ਅਤੇ ਮੁਲਾਜ਼ਮ ਨਸ਼ੇ ਦੀ ਹਾਲਤ ‘ਚ ਪਾਏ ਗਏ ਸਨ।

Facebook Comments

Trending