Connect with us

ਕਰੋਨਾਵਾਇਰਸ

ਪੰਜਾਬ ਸਰਕਾਰ ਵੱਲੋਂ ਨਵੇਂ ਹੁਕਮ ਜਾਰੀ : ਬੰਦ ਰਹਿਣਗੇ ਸਕੂਲ-ਕਾਲਜ, ਜਾਰੀ ਰਹੇਗਾ ਨਾਈਟ ਕਰਫ਼ਿਊ

Published

on

Punjab Government issues new orders: Schools and colleges will remain closed, night curfew will continue

ਚੰਡੀਗੜ੍ਹ :  ਕੋਰੋਨਾ ਦੇ ਵਧ ਰਹੇ ਕੇਸਾਂ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਸਖ਼ਤ ਫ਼ੈਸਲਾ ਲੈਂਦੇ ਹੋਏ ਕੋਰੋਨਾ ਪਾਬੰਦੀਆਂ ਨੂੰ ਇਕ ਹਫ਼ਤੇ ਲਈ ਹੋਰ ਵਧਾ ਦਿੱਤਾ ਹੈ। ਪੰਜਾਬ ਸਰਕਾਰ ਵੱਲੋਂ ਜਾਰੀ ਤਾਜ਼ਾ ਪੱਤਰ ‘ਚ ਕੋਰੋਨਾ ਪਾਬੰਦੀਆਂ 8 ਫਰਵਰੀ ਤਕ ਵਧਾਈਆਂ ਗਈਆਂ ਹਨ। ਪੰਜਾਬ ‘ਚ ਫਿਲਹਾਲ ਸਕੂਲ-ਕਾਲਜ-ਯੂਨੀਵਰਸਿਟੀਆਂ ਬੰਦ ਰਹਿਣਗੇ। ਨਾਈਟ ਕਰਫ਼ਿਊ ਵੀ ਰਾਤ 10 ਤੋਂ ਸਵੇਰੇ 5 ਵਜੇ ਤਕ ਜਾਰੀ ਰਹੇਗਾ।

ਤਾਜ਼ਾ ਹੁਕਮਾਂ ਅਨੁਸਾਰ ਪੰਜਾਬ ਭਰ ਵਿੱਚ ਸਕੂਲ-ਕਾਲਜ 8 ਫਰਵਰੀ ਤਕ ਵਿਦਿਆਰਥੀਆਂ ਲਈ ਬੰਦ ਰਹਿਣਗੇ। ਸਮਾਗਮਾਂ ਦੀ ਲਿਮਟ ਇਨਡੋਰ ‘ਚ 500 ਲੋਕ ਤੇ ਆਉਟਡੋਰ ‘ਚ 1000 ਲੋਕ ਮੌਜੂਦ ਹੋ ਸਕਦੇ ਹਨ। ਸਾਰਿਆਂ ਨੂੰ ਕੋਵਿਡ ਪ੍ਰੋਟੋਕਾਲ ਨੂੰ ਫਾਲੋ ਕਰਨਾ ਪਵੇਗਾ। ਇਸ ਦੇ ਨਾਲ ਹੀ ਜਨਤਕ ਥਾਵਾਂ, ਮੰਡੀਆਂ, ਬਾਜ਼ਾਰਾਂ, ਸਰਕਾਰੀ ਅਤੇ ਗੈਰ-ਸਰਕਾਰੀ ਦਫ਼ਤਰਾਂ ਵਿੱਚ ਜਾਣ ਵਾਲੇ ਲੋਕਾਂ ਲਈ ਵੈਕਸੀਨ ਦੀਆਂ ਦੋਵੇਂ ਡੋਜ਼ ਲੱਗੀਆਂ ਹੋਣੀਆਂ ਤੇ ਮਾਸਕ ਪਹਿਨਣਾ ਲਾਜ਼ਮੀ ਹੋਵੇਗਾ।

ਮਾਸਕ ਨਾ ਪਾਉਣ ਵਾਲਿਆਂ ਨੂੰ ਦਫ਼ਤਰ ਵਿੱਚ ਕੋਈ ਸਹੂਲਤ ਨਹੀਂ ਮਿਲੇਗੀ। ਦੋਵੇਂ ਡੋਜ਼ ਲੈਣ ਵਾਲੇ ਮੁਲਾਜ਼ਮ ਹੀ ਸਰਕਾਰੀ ਤੇ ਨਿੱਜੀ ਦਫਤਰਾਂ, ਫੈਕਟਰੀਆਂ ਅਤੇ ਉਦਯੋਗਾਂ ਵਿੱਚ ਕੰਮ ਕਰ ਸਕਣਗੇ। ਬਾਰ, ਸਿਨੇਮਾ, ਮਲਟੀਪਲੈਕਸ, ਮਾਲ, ਰੈਸਟੋਰੈਂਟ, ਸਪਾ, ਅਜਾਇਬ ਘਰ, ਚਿੜੀਆਘਰ 50 ਪ੍ਰਤੀਸ਼ਤ ਸਮਰੱਥਾ ਨਾਲ ਖੋਲ੍ਹੇ ਜਾ ਸਕਣਗੇ। ਪਰ ਇੱਥੇ ਆਉਣ ਵਾਲੇ ਅਤੇ ਇੱਥੇ ਕੰਮ ਕਰਨ ਵਾਲਿਆਂ ਨੂੰ ਵੈਕਸੀਨ ਦੀਆਂ ਦੋਵੇਂ ਡੋਜ਼ ਲੱਗੀਆਂ ਹੋਣੀਆਂ ਚਾਹੀਦੀਆਂ ਹਨ।

Facebook Comments

Trending