ਖੇਡਾਂ

ਪੰਜਾਬ ਸਰਕਾਰ ਇਸ ਮਹੀਨੇ ਕਰਵਾ ਰਹੀ ਖੇਡ ਮੇਲਾ, 11 ਤੋਂ ਰਜਿਸਟ੍ਰੇਸ਼ਨ ਸ਼ੁਰੂ

Published

on

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਵਿੱਚ ਖੇਡਾਂ ਨੂੰ ਉਤਸ਼ਾਹਤ ਕਰਨ ਲਈ ਵੱਡੇ ਕਦਮ ਚੱਕ ਰਹੀ ਹੈ, ਇਸੇ ਨੂੰ ਲੈ ਕੇ ਪੰਜਾਬ ਵਿੱਚ 29 ਅਗਸਤ ਤੋਂ ਖੇਡ ਮੇਲਾ ਕਰਵਾਇਆ ਜਾ ਰਿਹਾ ਹੈ। ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਚੰਡੀਗੜ੍ਹ ਵਿੱਚ ਪ੍ਰੈੱਸ ਕਾਨਫਰੰਸ ਦੌਰਾਨ ਇਸ ਦਾ ਐਲਾਨ ਕੀਤਾ।

ਇਸ ਦੌਰਾਨ ਉਨ੍ਹਾਂ ਨੇ ਦੇਸ਼ ਦੇ ਖਿਡਾਰੀਆਂ ਨੂੰ ਮੁਬਾਰਕ ਦਿੱਤੀ, ਜਿਨ੍ਹਾਂ ਨੇ ਕਾਮਨਵੈਲਥ ਵਿੱਚ ਤਿਰੰਗਾ ਲਹਿਰਾਇਆ, ਉਥੇ ਹੀ ਪੰਜਾਬ ਦੇ 17 ਖਿਡਾਰੀਆਂ ਨੇ ਵੀ ਮੈਡਲ ਜਿੱਤੇ ਹਨ।ਮੰਤਰੀ ਮੀਤ ਹੇਅਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਤਮਗੇ ਜਿੱਤਣ ਵਾਲੇ ਸਾਰੇ ਪੰਜਾਬ ਦੇ ਖਿਡਾਰੀਆਂ ਲਈ ਕੈਸ਼ ਇਨਾਮ ਦਾ ਐਲਾਨ ਕੀਤਾ ਹੈ। ਅਜਿਹਾ ਪਹਿਲੀ ਵਾਰ ਹੋਵੇਗਾ ਕਿ ਖਿਡਾਰੀਆਂ ਨੂੰ ਕੈਸ਼ ਇਨਾਮ ਦਿੱਤਾ ਜਾਏਗਾ।

ਉਨ੍ਹਾਂ ਕਿਹਾ ਕਿ ਜਿਹੜੇ ਖਿਡਾਰੀ ਨਵੇ ਹਨ ਉਨ੍ਹਾਂ ਨੂੰ ਮੈਡਲ ਤੱਕ ਕਿਵੇਂ ਲੈ ਕੇ ਜਾਵੇ, ਪੰਜਾਬ ਸਰਕਾਰ ਇਸ ਕੋਸ਼ਿਸ਼ ਵਿੱਚ ਹੈ, ਜਿਸ ਦੇ ਚੱਲਦਿਆਂ ਪੰਜਾਬ ਵਿੱਚ ਖੇਡ ਮੇਲਾ ਕਰਵਾਇਆ ਜਾ ਰਿਹਾ ਹੈ, ਜੋਕਿ ਮੇਜਰ ਧਿਆਨ ਚੰਦ ਦੇ ਜਨਮ ਦਿਨ ਦੇ ਮੌਕੇ ‘ਤੇ 29 ਅਗਸਤ ਨੂੰ ਸ਼ੁਰੂ ਹੋਵੇਗਾ ਤੇ ਮੈਚ ਕਰਵਾਏ ਜਾਣਗੇ।

ਇਸ ਖੇਡ ਮੇਲੇ ਦੀ ਆਨਲਾਈਨ ਰਜਿਸਟ੍ਰੇਸ਼ਨ 11 ਤਰੀਕ ਤੋਂ ਹੋਵੇਗੀ। ਪਹਿਲੀ ਵਾਰ ਇਸ ਖੇਡ ਮੇਲੇ ਵਿੱਚ ਅੰਡਰ 14 ਖਿਡਾਰੀਆਂ ਤੋਂ ਲੈ ਕੇ 50 ਸਾਲ ਦੀ ਉਮਰ ਤੋਂ ਵੱਧ ਵਾਲੇ ਵੀ ਹਿੱਸਾ ਲੈ ਸਕਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਸਪੋਰਟਸ ਕਲਚਰ ਨੂੰ ਉਤਸ਼ਾਹਿਤ ਕਰਨਾ ਸਰਕਾਰ ਦੀ ਮਕਸਦ ਹੈ।

 

Facebook Comments

Trending

Copyright © 2020 Ludhiana Live Media - All Rights Reserved.