ਪੰਜਾਬੀ

ਬਿਜਲੀ ਬੋਰਡ ਦੀ ਮੈਨੇਜਮੈਂਟ ਤੇ ਪੰਜਾਬ ਸਰਕਾਰ ਵਿਰੁੱਧ ਕੀਤਾ ਰੋਸ ਪ੍ਰਦਰਸ਼ਨ

Published

on

ਹੰਬੜਾਂ / ਲੁਧਿਆਣਾ : ਹੰਬੜਾਂ ਵਿਖੇ ਬਿਜਲੀ ਬੋਰਡ ਦੀ ਮੈਨੇਜਮੈਂਟ ਤੇ ਪੰਜਾਬ ਸਰਕਾਰ ਵਿਰੁੱਧ ਹੰਬੜਾਂ ਸਬ ਡਵੀਜ਼ਨ ਦੇ ਮੁਲਾਜ਼ਮਾਂ ਵਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ।

ਇਸ ਮੌਕੇ ਟੀਐੱਸਯੂ ਦੇ ਪ੍ਰਧਾਨ ਹਰਦੇਵ ਸਿੰਘ ਟੂਸੇ ਨੇ ਦੱਸਿਆ ਰੋਸ ਪ੍ਰਦਰਸ਼ਨ ਦਾ ਮੁੱਖ ਮੁੱਦਾ ਹੈ ਕਿ ਜੋ 27 ਨਵੰਬਰ 2021 ਨੂੰ ਜੁਆਇੰਟ ਫੋਰਮ ਤੇ ਏਕਤਾ ਮੰਚ ਨਾਲ ਮੈਨੇਜ਼ਮੈਂਟ ਵਲੋਂ ਪੇ ਬੈਂਡ ਪਹਿਲੀ ਦਸੰਬਰ 2011 ਤੋਂ ਤੇ 50 ਫ਼ੀਸਦੀ ਬਕਾਏ ਸਬੰਧੀ ਮੀਟਿੰਗ ‘ਚ ਸਹਿਮਤੀ ਹੋਈ ਸੀ ਤੇ ਇਸ ਦੌਰਾਨ ਮੈਨੇਜਮੈਂਟ ਵਲੋਂ 30 ਨਵੰਬਰ 2021 ਤਕ ਸਰਕੂਲਰ ਜਾਰੀ ਕਰਨ ਦਾ ਭਰੋਸਾ ਦਿੱਤਾ ਗਿਆ ਸੀ ਪਰ ਪਹਿਲੀ ਦਸੰਬਰ ਤਕ ਕੋਈ ਵੀ ਸਰਕੂਲਰ ਪੇ ਬੈਂਡ ਤੇ ਏਰੀਆ ਸਬੰਧੀ ਜਾਰੀ ਨਹੀਂ ਕੀਤਾ ਗਿਆ।

ਇਸ ਮੌਕੇ ਹਰਪ੍ਰੀਤ ਸਿੰਘ, ਜੇਈ ਗਗਨਦੀਪ ਸਿੰਘ, ਬਲਵਿੰਦਰ ਮਲਕਪੁਰ, ਪਰਸਰਾਮ, ਅਮਰੀਕ ਸਿੰਘ, ਜਗਸੀਰ ਸਿੰਘ, ਪਰਮਜੀਤ ਸਿੰਘ, ਬਲਜਿੰਦਰ ਸਿੰਘ, ਪ੍ਰਧਾਨ ਲੱਖਾ ਸਿੰਘ ਆਦਿ ਹਾਜ਼ਰ ਸਨ।

Facebook Comments

Trending

Copyright © 2020 Ludhiana Live Media - All Rights Reserved.