Connect with us

ਅਪਰਾਧ

ਲੁਧਿਆਣਾ ਦੇ ਹੋਟਲਾਂ ‘ਚ ਧੜੱਲੇ ਨਾਲ ਚੱਲ ਰਿਹਾ ਦੇਹ ਵਪਾਰ, ਕਈ ਮਾਲਕਾਂ ‘ਤੇ ਦਰਜ ਹੋਏ ਕੇਸ

Published

on

Prostitution rampant in Ludhiana hotels, cases registered against several owners

ਲੁਧਿਆਣਾ :   ਲੁਧਿਆਣਾ ਦੇ ਬੱਸ ਸਟੈਂਡ ਇਲਾਕੇ ‘ਚ ਚੱਲ ਰਹੇ ਹੋਟਲਾਂ ‘ਚ ਸ਼ਰੇਆਮ ਦੇਹ ਵਪਾਰ ਦਾ ਧੰਦਾ ਚੱਲ ਰਿਹਾ ਹੈ ਤੇ ਪੁਲਿਸ ਅੱਖਾਂ ਮੀਟੀ ਬੈਠੀ ਹੈ। ਖਾਨਾਪੂਰਤੀ ਲਈ ਕਈ ਵਾਰ ਹੋਟਲਾਂ ‘ਚ ਤਲਾਸ਼ੀ ਮੁਹਿੰਮ ਚਲਾਈ ਜਾਂਦੀ ਹੈ। ਵਾਇਰਲ ਹੋਈ ਇਕ ਵੀਡੀਓ ਤੋਂ ਬਾਅਦ ਪੁਲਿਸ ਹਰਕਤ ‘ਚ ਆ ਗਈ ਤੇ ਜਲਦਬਾਜ਼ੀ ‘ਚ ਮਾਮਲਾ ਦਰਜ ਕਰ ਲਿਆ।

ਥਾਣਾ ਡਿਵੀਜ਼ਨ ਨੰਬਰ 5 ਦੇ ਇੰਚਾਰਜ ਇੰਸਪੈਕਟਰ ਗੁਰਪ੍ਰੀਤ ਸਿੰਘ ਵੱਲੋਂ ਇਹ ਮਾਮਲਾ ਕਿੰਗ ਹੋਟਲ, ਆਰਜੀ ਹੋਟਲ, ਦੋ ਹੋਰ ਆਰਜੀ ਹੋਟਲਾਂ ਤੇ ਹੋਰ ਕਈ ਹੋਟਲਾਂ ਦੇ ਅਣਪਛਾਤੇ ਮਾਲਕਾਂ ਅਤੇ ਪ੍ਰਬੰਧਕਾਂ ਖ਼ਿਲਾਫ਼ ਦਰਜ ਕੀਤਾ ਗਿਆ। ਗੁਰਪ੍ਰੀਤ ਸਿੰਘ ਅਨੁਸਾਰ ਹੋਟਲਾਂ ਦੇ ਮਾਲਕ ਤੇ ਪ੍ਰਬੰਧਕ ਹੋਟਲਾਂ ਦੀ ਆੜ ‘ਚ ਲੜਕੀਆਂ ਤੇ ਔਰਤਾਂ ਨੂੰ ਬੁਲਾ ਕੇ ਆਪਣੇ ਗਾਹਕਾਂ ਦੇ ਸਾਹਮਣੇ ਪੇਸ਼ ਕਰਕੇ ਸਰੀਰਕ ਸਬੰਧ ਬਣਾਉਣ ਦਾ ਧੰਦਾ ਚਲਾ ਰਹੇ ਹਨ। ਇਸ ਮਾਮਲੇ ‘ਚ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ। ਏਸੀਪੀ ਸਿਵਲ ਲਾਈਨਜ਼ ਹਰੀਸ਼ ਬਹਿਲ ਨੇ ਦੱਸਿਆ ਕਿ ਵੀਡੀਓ ਨੂੰ ਜਾਂਚ ਲਈ ਫੋਰੈਂਸਿਕ ਲੈਬ ‘ਚ ਭੇਜ ਦਿੱਤਾ ਗਿਆ ਹੈ। ਹੋਟਲਾਂ ‘ਤੇ ਛਾਪੇਮਾਰੀ ਕਰ ਕੇ ਉਨ੍ਹਾਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

Facebook Comments

Trending