Connect with us

ਪੰਜਾਬੀ

ਮੁਲਾਜ਼ਮਾਂ ਦੀ ਪੁਲਿਸ ਤਸਦੀਕ ਨਾ ਕਰਵਾਉਣ ਵਾਲੇ ਦੁਕਾਨਦਾਰਾਂ ਖ਼ਿਲਾਫ਼ ਹੋਵੇਗੀ ਕਾਰਵਾਈ-ਬਰਾੜ

Published

on

Action will be taken against shopkeepers who do not get police verification of employees

ਲੁਧਿਆਣਾ : ਸੰਯੁਕਤ ਪੁਲਿਸ ਕਮਿਸ਼ਨਰ ਰਵਚਰਨ ਸਿੰਘ ਬਰਾੜ ਨੇ ਕਿਹਾ ਕਿ ਮੁਲਾਜ਼ਮਾਂ ਦੀ ਪੁਲਿਸ ਤਸਦੀਕ ਨਾ ਕਰਵਾਉਣ ਵਾਲੇ ਦੁਕਾਨਦਾਰਾਂ ਖ਼ਿਲਾਫ਼ ਪੁਲਿਸ ਵਲੋਂ ਕਾਰਵਾਈ ਕੀਤੀ ਜਾਵੇਗੀ। ਸਥਾਨਕ ਭਦੌੜ ਹਾਊਸ ਸਥਿਤ ਏ. ਸੀ. ਮਾਰਕੀਟ ਦੇ ਦੁਕਾਨਦਾਰਾਂ ਨਾਲ ਮੀਟਿੰਗ ਕਰਦਿਆਂ ਸ. ਬਰਾੜ ਨੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਮੁਲਾਜ਼ਮਾਂ ਦੀ ਪੁਲਿਸ ਤਸਦੀਕ ਜ਼ਰੂਰ ਕਰਵਾਉਣ।

ਉਨ੍ਹਾਂ ਦੱਸਿਆ ਕਿ ਇਸ ਦਾ ਤਰੀਕਾ ਬੜਾ ਸੌਖਾ ਹੈ, ਕਿਸੇ ਵੀ ਪੁਲਿਸ ਸੁਵਿਧਾ ਕੇਂਦਰ ਵਿਚ ਜਾ ਕੇ ਇਕ ਫਾਰਮ ਭਰ ਕੇ ਮੁਲਾਜ਼ਮਾਂ ਦੀ ਸੂਚਨਾ ਦਿੱਤੀ ਜਾ ਸਕਦੀ ਹੈ। ਇਸ ਤੋਂ ਬਾਅਦ ਪੁਲਿਸ ਦਾ ਕੰਮ ਹੈ ਕਿ ਉਸ ਮੁਲਾਜ਼ਮ ਦੀ ਤਸਦੀਕ ਕਰਵਾਈ ਜਾਵੇ। ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀਂ ਸ਼ਹਿਰ ਵਿਚ ਹੋਈਆਂ ਜ਼ਿਆਦਾਤਰ ਲੁੱਟ-ਖੋਹ ਦੀਆਂ ਵਾਰਦਾਤਾਂ ਵਿਚ ਮੁਲਾਜ਼ਮ ਹੀ ਦੋਸ਼ੀ ਪਾਏ ਗਏ ਹਨ ਤੇ ਮਾਲਕਾਂ ਵਲੋਂ ਉਨ੍ਹਾਂ ਦੀ ਤਸਦੀਕ ਵੀ ਨਹੀਂ ਕਰਵਾਈ ਗਈ ਸੀ, ਜਿਸ ਕਾਰਨ ਪੁਲਿਸ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।

Facebook Comments

Trending