Connect with us

ਪੰਜਾਬੀ

ਉੱਘੇ ਗਾਇਕ ਤੇ ਨੌਜਵਾਨ ਸੰਯੁਕਤ ਸਮਾਜ ਮੋਰਚੇ ਦੀ ਬਣ ਸਕਦੇ ਹਨ ਰੀੜ੍ਹ ਦੀ ਹੱਡੀ

Published

on

Prominent singers and young people can become the backbone of the United Social Front

ਲੁਧਿਆਣਾ :    ਦਿੱਲੀ ਦੀਆਂ ਹੱਦਾਂ ’ਤੇ ਚੱਲੇ ਸੰਘਰਸ਼ ’ਚ ਸੰਯੁਕਤ ਮੋਰਚੇ ਦੇ ਆਗੂਆਂ ਨੇ ਦੇਸ਼ ਦੀਆਂ ਸਿਆਸੀ ਪਾਰਟੀਆਂ ਦੇ ਲੀਡਰਾਂ ਤੋਂ ਦੂਰੀ ਬਣਾਈ ਰੱਖਣ ਦੇ ਨਾਲ-ਨਾਲ ਉਨ੍ਹਾਂ ਨੂੰ ਸਟੇਜਾਂ ਤੋਂ ਵੀ ਦੂਰ ਰੱਖਿਆ। ਸੰਘਰਸ਼ ’ਚ ਸੰਯੁਕਤ ਮੋਰਚੇ ਦੀ ਵੱਡੀ ਜਿੱਤ ਹੋਈ। ਇੱਥੇ ਹੀ ਬਸ ਨਹੀਂ ਇਸ ਸੰਘਰਸ਼ ਦੌਰਾਨ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਵੱਡੀ ਪੱਧਰ ’ਤੇ ਕਿਸਾਨਾਂ ਦੇ ਵਿਰੋਧ ਦਾ ਸਹਾਮਣਾ ਵੀ ਕਰਨਾ ਪਿਆ।

ਸੰਘਰਸ਼ ਦੌਰਾਨ ਦੇਸ਼ ਦੇ ਵੱਖ-ਵੱਖ ਸੂਬਿਆਂ ’ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਲੋਕਾਂ ਵੱਲੋਂ ਸੰਯੁਕਤ ਮੋਰਚੇ ਨੂੰ ਚੋਣਾਂ ਲੜਨ ਦੀ ਗੱਲ ਕਹੀ ਗਈ ਪਰ ਸੰਯੁਕਤ ਮੋਰਚੇ ਦੇ ਵੱਡੀ ਪੱਧਰ ’ਤੇ ਆਗੂ ਇਸ ਗੱਲ ਨਾਲ ਇਕਸੁਰ ਨਹੀਂ ਸਨ। ਇਥੋਂ ਤਕ ਕੇ ਪੰਜਾਬ ਦੇ ਸੀਨੀਅਰ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਵੀ ਇਸ ਗੱਲ ’ਤੇ ਆਪਣੀ ਸਹਿਮਤੀ ਨਹੀਂ ਸਨ ਦਿੰਦੇ ।

ਲਗਪਗ 70 ਫ਼ੀਸਦੀ ਵੋਟਰ ਪਿੰਡਾਂ ਅਤੇ ਕਸਬਿਆਂ ਆਦਿ ’ਚ ਰਹਿੰਦੇ ਹਨ, ਜਿਨ੍ਹਾਂ ਦੇ ਸਿਰ ’ਤੇ ਹੁਣ ਤਕ ਸੂਬੇ ਦੀਆਂ ਸਰਕਾਰਾਂ ਬਣਦੀਆਂ ਆ ਰਾਹੀਆਂ ਹਨ। ਉਨ੍ਹਾਂ ਦੀ ਮੰਗ ਸੀ ਕਿ ਕਿਸਾਨ ਸੰਘਰਸ਼ ਦੇ ਆਗੂ ਸਿਆਸਤ ’ਚ ਪੈਰ ਰੱਖਣ ਤੇ ਲੋਕਾਂ ਦੀਆਂ ਉਮੀਦਾਂ ’ਤੇ ਖ਼ਰੇ ਉੱਤਰਨ।

ਅਕਾਲੀ ਦਲ ਬਾਦਲ ਅਤੇ ਕਾਂਗਰਸ ਨੂੰ 22 ਕਿਸਾਨ ਜਥੇਬੰਦੀਆਂ ਵੱਲੋਂ ਬਣਾਏ ਸੰਯੁਕਤ ਸਮਾਜ ਮੋਰਚੇ ਵੱਲੋਂ ਆਉਂਦੀਆਂ ਵਿਧਾਨ ਸਭਾ ਚੋਣਾਂ ’ਚ 117 ਸੀਟਾਂ ’ਤੇ ਚੋਣ ਲਡ਼ਨ ਦੇ ਕੀਤੇ ਐਲਾਨ ਤੋਂ ਬਾਅਦ ਵੋਟ ਬੈਂਕ ਨੂੰ ਵੱਡਾ ਖੋਰਾ ਲੱਗ ਸਕਦਾ ਹੈ। ਇਥੇ ਹੀ ਬੱਸ ਨਹੀਂ ਸੰਯੁਕਤ ਸਮਾਜ ਮੋਰਚੇ ਵੱਲੋਂ ਚੋਣਾਂ ਲਡ਼ਨ ਦੇ ਕੀਤੇ ਐਲਾਨ ਤੋਂ ਬਾਅਦ ਰਵਾਇਤੀ ਸਿਆਸੀ ਪਾਰਟੀਆਂ ਦੇ ਪੈਰਾਂ ਹੇਠੋਂ ਇਕ ਵਾਰ ਤਾਂ ਜ਼ਮੀਨ ਖਿਸਕ ਗਈ।

ਪੰਜਾਬ ’ਚ ਇਸ ਵਾਰ ਕਾਂਗਰਸ, ਅਕਾਲੀ ਦਲ ਬਾਦਲ, ਆਮ ਆਦਮੀ ਪਾਰਟੀ ਤੋਂ ਇਲਾਵਾ ਸੰਯੁਕਤ ਸਮਾਜ ਮੋਰਚਾ, ਭਾਜਪਾ, ਲੋਕ ਕਾਂਗਰਸ ਪਾਰਟੀ ਸੰਯੁਕਤ ਅਕਾਲੀ, ਲੋਕ ਇਨਸਾਫ਼ ਪਾਰਟੀ ਆਦਿ ਮੈਦਾਨ ’ਚ ਹਨ। ਅਜਿਹੇ ਇਕ-ਦੂਜੇ ਨਾਲੋਂ ਤੋਡ਼-ਵਿਛੋਡ਼ੇ ਕਾਰਨ ਸਿਆਸੀ ਸਮੀਕਰਨ ਬਦਲਣਾ ਸੁਭਾਵਿਕ ਹੈ।

ਸੂਤਰਾਂ ਅਨੁਸਾਰ ਵੱਡੀ ਪੱਧਰ ’ਤੇ ਸੂਬੇ ਦੇ ਉਘੇ ਗੀਤਕਾਰ ਅਤੇ ਗਾਇਕ ਜਿਨ੍ਹਾਂ ਨੇ ਦਿੱਲੀ ਵਿਚ ਲੱਗੇ ਮੋਰਚੇ ਵਿਚ ਪੰਜਾਬ ਦੀ ਨੌਜਵਾਨ ਪੀੜੀ ਨੂੰ ਇਕ ਲੜੀ ਵਿਚ ਪਰੋ ਕੇ ਰੱਖਿਆ, ਆਉਣ ਵਾਲੇ ਸਮੇਂ ’ਚ ਇਹ ਵੱਡੀ ਪੱਧਰ ’ਤੇ ਸਮਾਜ ਮੋਰਚੇ ਦੀ ਰੀਡ਼੍ਹ ਦੀ ਹੱਡੀ ਬਣ ਸਕਦੇ ਹਨ।

Facebook Comments

Trending