Connect with us

ਪੰਜਾਬੀ

15 ਕਰੋੜ ਨਾਲ ਜਗਰਾਓਂ ਦੀ ਬਦਲੇਗੀ ਨੁਹਾਰ : ਵਿਧਾਇਕ ਹਿੱਸੋਵਾਲ

Published

on

15 crore will change the face of Jagraon: MLA Hissowal

ਜਗਰਾਓਂ / ਲੁਧਿਆਣਾ : ਵਿਧਾਇਕ ਜਗਤਾਰ ਸਿੰਘ ਜੱਗਾ ਹਿੱਸੋਵਾਲ ਨੇ ਜਗਰਾਓਂ ਹਲਕੇ ਦੇ ਵਿਕਾਸ ਲਈ ਮੁੱਖ ਮੰਤਰੀ ਚਰਨਜੀਤ ਸਿੰਘ ਦੀ ਅਗਵਾਈ ਵਿਚ ਸਰਕਾਰ ਵੱਲੋਂ ਭੇਜੇ ਗਏ 15 ਕਰੋੜ ਦੇ ਚੈੱਕ ਵੰਡਣੇ ਸ਼ੁਰੂ ਹੋ ਜਾਣਗੇ। ਇਸ ਦੌਰਾਨ ਉਨ੍ਹਾਂ ਕਿਹਾ ਜ਼ਿਲ੍ਹੇ ਦੇ ਸਭ ਤੋਂ ਵੱਡੇ ਪਿੰਡ ਕਾਉਂਕੇ ਕਲਾਂ ਤੋਂ ਲੈ ਕੇ ਹਰ ਛੋਟੇ ਪਿੰਡ ਲਈ ਵੀ ਉਥੋਂ ਦੇ ਰਹਿੰਦੇ ਵਿਕਾਸ ਕਾਰਜਾਂ ਲਈ ਗ੍ਰਾੰਟ ਜਾਰੀ ਕੀਤੀ ਜਾ ਰਹੀ ਹੈ।

ਇਸ ਲਈ ਬਕਾਇਦਾ ਪੰਚਾਇਤਾਂ ਵੱਲੋਂ ਮਤੇ ਪਾਏ ਜਾ ਚੁੱਕੇ ਹਨ ਤੇ ਡੀਸੀ ਦਫ਼ਤਰ ਵੱਲੋਂ ਉਨ੍ਹਾਂ ਮਤਿਆਂ ਅਨੁਸਾਰ ਵਿਕਾਸ ਕਾਰਜਾਂ ਲਈ ਚੈੱਕ ਕੱਟੇ ਜਾ ਰਹੇ ਹਨ। ਵਿਧਾਇਕ ਨੇ ਕਿਹਾ 15 ਕਰੋੜ ਦੀ ਗ੍ਰਾੰਟ ‘ਚੋਂ 4 ਕਰੋੜ ਰੁਪਏ ਜਗਰਾਓਂ ਸ਼ਹਿਰ ‘ਤੇ ਖਰਚੇ ਜਾਣਗੇ, ਜਿਸ ਨਾਲ ਸ਼ਹਿਰ ਦੀਆਂ ਸੜਕਾਂ ਤੇ ਹੋਰ ਕਮੀਆਂ ਨੂੰ ਪੂਰਾ ਕਰਦਿਆਂ ਇਸ ਗਰਾਂਟ ਨਾਲ ਨੁਹਾਰ ਬਦਲੇਗੀ।

ਉਨ੍ਹਾਂ ਜਗਰਾਓਂ ਤੋਂ ਟਿਕਟ ਦੀ ਦਾਅਵੇਦਾਰੀ ਦੇ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਪਾਰਟੀ ਵਿਚ ਰਹਿੰਦਿਆਂ ਹਰ ਕਿਸੇ ਨੂੰ ਟਿਕਟ ਮੰਗਣ ਦਾ ਅਧਿਕਾਰ ਹੈ। ਉਨ੍ਹਾਂ ਵੀ ਉਸੇ ਅਧਿਕਾਰ ਦੀ ਵਰਤੋਂ ਕਰਦਿਆਂ ਜਗਰਾਓਂ ਦੀ ਸੇਵਾ ਲਈ ਟਿਕਟ ਮੰਗੀ ਹੈ, ਕਿਉਂਕਿ ਉਹ ਜਗਰਾਓਂ ਹਾਈਕਮਾਨ ਦੇ ਹੁਕਮਾਂ ਨਾਲ ਹੀ ਆਏ ਹਨ।

Facebook Comments

Trending