Connect with us

ਪੰਜਾਬੀ

ਦਿੱਲੀ ’ਚ ਸੰਯੁਕਤ ਕਿਸਾਨ ਮੋਰਚੇ ਦੀ ਬੈਠਕ ’ਚ ਸ਼ਾਮਲ ਹੋਣ ਲਈ ਏਸੀ ਕੋਚ ’ਚ ਬੈਠੇ ਕਿਸਾਨ, ਰੋਕਣ ’ਤੇ ਟਰੈਕ ਕੀਤਾ ਜਾਮ

Published

on

Farmers sitting in the AC coach to attend the meeting of the United Farmers' Front in Delhi, the jam was tracked when they stopped.

ਲੁਧਿਆਣਾ : ਸੰਯੁਕਤ ਕਿਸਾਨ ਮੋਰਚੇ ਦੀ ਦਿੱਲੀ ’ਚ ਅੱਜ ਹੋਣ ਵਾਲੀ ਇਕ ਬੈਠਕ ’ਚ ਸ਼ਾਮਲ ਹੋਣ ਦੇ ਲਈ ਲੁਧਿਆਣਾ ਤੋਂ ਜਾ ਰਹੇ ਕਿਸਾਨ ਟਾਟਾ ਮੂਰੀ ਦੇ ਏਸੀ ਕੋਚ ’ਚ ਚਡ਼੍ਹ ਗਏ। ਜਿਥੇ ਉਨ੍ਹਾਂ ਨੂੰ ਏਸੀ ਕੋਚ ’ਚ ਬੈਠਣ ਤੋਂ ਮਨ੍ਹਾਂ ਕੀਤਾ ਗਿਆ ਤਾਂ ਉਨ੍ਹਾਂ ਨੇ ਪਹਿਲਾਂ ਤਾਂ ਜਮ ਕੇ ਬਹਿਸਬਾਜ਼ੀ ਕੀਤੀ ਤੇ ਬਾਅਦ ’ਚ ਰੇਲਵੇ ਟਰੈਕ ਜਮ ਕਰ ਦਿੱਤਾ। ਕਰੀਬ ਦਸ ਕਿਸਾਨ ਅੰਮ੍ਰਿਤਸਰ ਤੋਂ ਚੱਲੀ ਟਾਟਾ ਮੂਰੀ ਟਰੇਨ ਦੇ ਲੁਧਿਆਣਾ ਪਹੁੰਚਣ ਦੇ ਬਾਅਦ ਏਸੀ ਕੋਚ ’ਚ ਬੈਠ ਗਏ। ਰੇਲਵੇ ਸਟਾਫ ਦੇ ਵਾਰ-ਵਾਰ ਕਹਿਣ ਦੇ ਬਾਵਜੂਦ ਕਿਸਾਨ ਜਨਰਲ ਡੱਬੇ ’ਚ ਨਹੀਂ ਗਏ।

ਇਸ ਦੇ ਬਾਅਦ ਰੇਲਵੇ ਸਟਾਫ ਤੇ ਕਿਸਾਨ ’ਚ ਬਹਿਸਬਾਜ਼ੀ ਹੋਈ ਤਾਂ ਇਨ੍ਹਾਂ ਕਿਸਾਨਾਂ ਨੇ ਰੇਲਵੇ ਟਰੈਕ ’ਤੇ ਕਰੀਬ ਇਕ ਘੰਟੇ ਤਕ ਧਰਨਾ ਲਗਾ ਦਿੱਤਾ ਤੇ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਦੇ ਖ਼ਿਲਾਫ਼ ਜਮ ਕੇ ਨਾਅਰੇਬਾਜ਼ੀ ਕੀਤੀ। ਇਸ ਦੇ ਚਲਦੇ ਸਵਾਰੀਆਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਤੇ ਟਰੇਨ ਇਕ ਘੰਟਾ ਸਟੇਸ਼ਨ ’ਤੇ ਖਡ਼੍ਹੀ ਰਹੀ। ਬਾਅਦ ’ਚ ਪੁਲਿਸ ਨੇ ਪਹੁੰਚ ਕੇ ਮਾਮਲਾ ਸ਼ਾਂਤ ਕਰਵਾਇਆ ਤੇ ਕਿਸਾਨਾਂ ਨੂੰ ਜਨਰਲ ਡੱਬੇ ’ਚ ਚਡ਼੍ਹਾਇਆ ਗਿਆ।

Facebook Comments

Trending