Connect with us

ਪੰਜਾਬ ਨਿਊਜ਼

ਪੰਜਾਬ ‘ਚ ਬਿਜਲੀ ਦੀ ਮੰਗ ਰਿਕਾਰਡ 10,300 ਮੈਗਾਵਾਟ ‘ਤੇ ਪਹੁੰਚੀ, ਕੱਟਾਂ ਦੀਆਂ ਮਿਲੀਆਂ 30 ਹਜ਼ਾਰ ਸ਼ਿਕਾਇਤਾਂ

Published

on

Power demand in Punjab reaches record 10,300 MW, 30,000 complaints of cuts received

ਲੁਧਿਆਣਾ : ਪੰਜਾਬ ‘ਚ ਬਿਜਲੀ ਦੀ ਮੰਗ ਜ਼ੋਰ ਫੜਨ ਲੱਗੀ ਹੈ। ਪਾਵਰਕਾਮ ਨੂੰ ਮੰਗਲਵਾਰ ਨੂੰ ਸੂਬੇ ਨੂੰ 10304 ਮੈਗਾਵਾਟ ਬਿਜਲੀ ਸਪਲਾਈ ਕਰਨੀ ਪਈ। ਇਹ ਮੌਜੂਦਾ ਗਰਮੀਆਂ ਦੇ ਮੌਸਮ ਦੀ ਇੱਕ ਦਿਨ ਦੀ ਸਭ ਤੋਂ ਵੱਧ ਸਪਲਾਈ ਹੈ। ਇਸ ਦੇ ਲਈ ਪਾਵਰ ਕਾਮ ਨੇ ਸੈਂਟਰਲ ਪੂਲ ਤੋਂ ਕਰੀਬ 5550 ਮੈਗਾਵਾਟ ਬਿਜਲੀ ਲਈ ਹੈ। ਰੋਪੜ ਅਤੇ ਲਹਿਰਾ ਮੁਹੱਬਤ ਥਰਮਲ ਪਲਾਂਟਾਂ ਦੇ ਇੱਕ-ਇੱਕ ਯੂਨਿਟ ਨੂੰ ਵੀ ਮੁੜ ਚਾਲੂ ਕਰਨ ਨਾਲ ਰਾਹਤ ਮਿਲੀ ਹੈ।

ਮੰਗਲਵਾਰ ਨੂੰ ਪਾਵਰਕਾਮ ਨੇ 22.5 ਕਰੋੜ ਰੁਪਏ ਵਿੱਚ 5.58 ਰੁਪਏ ਪ੍ਰਤੀ ਯੂਨਿਟ ਦੀ ਦਰ ਨਾਲ 40.30 ਮਿਲੀਅਨ ਯੂਨਿਟ ਬਿਜਲੀ ਖਰੀਦੀ। ਮਾਹਰਾਂ ਦਾ ਕਹਿਣਾ ਹੈ ਕਿ 5.58 ਰੁਪਏ ਪ੍ਰਤੀ ਯੂਨਿਟ ਦੀ ਦਰ ਘੱਟ ਰਹੀ ਹੈ ਕਿਉਂਕਿ ਪਿਛਲੇ ਦਿਨਾਂ ਤੋਂ ਪਾਵਰ ਕਾਮ 10.30 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਬਿਜਲੀ ਖਰੀਦ ਰਿਹਾ ਹੈ। ਦੂਜੇ ਪਾਸੇ ਰੋਪੜ ਅਤੇ ਲਹਿਰਾ ਮੁਹੱਬਤ ਥਰਮਲਾਂ ਦਾ ਇਕ-ਇਕ ਯੂਨਿਟ ਜੋ ਬੰਦ ਸਨ ਨੇ ਮੰਗਲਵਾਰ ਨੂੰ ਕੰਮ ਕਰਨਾ ਸ਼ੁਰੂ ਕਰ ਦਿੱਤਾ।

ਪਾਵਰਕਾਮ ਨੂੰ ਸਰਕਾਰੀ ਥਰਮਲ ਪਲਾਂਟਾਂ ਤੋਂ 1262 ਮੈਗਾਵਾਟ ਅਤੇ ਪ੍ਰਾਈਵੇਟ ਥਰਮਲ ਪਲਾਂਟਾਂ ਤੋਂ 2649 ਮੈਗਾਵਾਟ ਬਿਜਲੀ ਮਿਲੀ। ਇਸ ਤੋਂ ਇਲਾਵਾ ਸੈਂਟਰਲ ਪੂਲ ਤੋਂ 5550 ਮੈਗਾਵਾਟ ਬਿਜਲੀ ਦੀ ਮੰਗ ਕੀਤੀ ਗਈ। ਮੰਗਲਵਾਰ ਸ਼ਾਮ 5 ਵਜੇ ਤੱਕ ਪਾਵਰਕਾਮ ਨੂੰ ਬਿਜਲੀ ਕੱਟਾਂ ਦੀਆਂ 30 ਹਜ਼ਾਰ ਸ਼ਿਕਾਇਤਾਂ ਮਿਲੀਆਂ। ਇਨ੍ਹਾਂ ‘ਚੋਂ ਸਭ ਤੋਂ ਵੱਧ ਲੁਧਿਆਣਾ ‘ਚ 2374 ਸ਼ਿਕਾਇਤਾਂ ਆਈਆਂ।

ਕੇਂਦਰ ਸਰਕਾਰ ਵੱਲੋਂ ਮਾਲ ਗੱਡੀਆਂ ਰਾਹੀਂ ਦੇਸ਼ ਦੇ ਕੋਨੇ-ਕੋਨੇ ਵਿੱਚ ਸਥਿਤ ਤਾਪ ਬਿਜਲੀ ਘਰਾਂ ਨੂੰ ਕੋਲੇ ਦੀ ਸਪਲਾਈ ਕੀਤੀ ਜਾ ਰਹੀ ਹੈ। ਹਾਲਾਂਕਿ ਪੰਜਾਬ ਦੇ ਬਿਜਲੀ ਘਰਾਂ ਨੂੰ ਲੋੜੀਂਦੀ ਮਾਤਰਾ ‘ਚ ਕੋਲਾ ਨਾ ਮਿਲਣ ਕਾਰਨ ਸਥਿਤੀ ਨਾਜ਼ੁਕ ਹੋ ਗਈ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਅਗਲੇ ਕੁਝ ਦਿਨਾਂ ਚ ਕੋਲੇ ਦੀ ਆਮਦ ਤੋਂ ਬਾਅਦ ਬਿਜਲੀ ਸਪਲਾਈ ਦੀ ਸਥਿਤੀ ਚ ਸੁਧਾਰ ਦੇਖਣ ਨੂੰ ਮਿਲੇਗਾ।

Facebook Comments

Trending