Connect with us

ਪੰਜਾਬੀ

ਵਿਧਾਇਕ ਛੀਨਾ ਵਲੋਂ 11 ਕੇ ਵੀ ਰੇਰੂ ਸਾਹਿਬ ਰੋਡ ਫੀਡਰ ਦਾ ਉਦਘਾਟਨ

Published

on

Inauguration of 11 KV Reru Sahib Road Feeder by MLA Chhina

ਲੁਧਿਆਣਾ : ਵਿਧਾਨ ਸਭਾ ਹਲਕਾ ਲੁਧਿਆਣਾ ਦੱਖਣੀ ਤੋਂ ਵਿਧਾਇਕ ਰਾਜਿੰਦਰਪਾਲ ਕੌਰ ਛੀਨਾ ਵਲੋਂ 11 ਕੇ ਵੀ ਰੇਰੂ ਸਾਹਿਬ ਰੋਡ ਫੀਡਰ ਦਾ ਉਦਘਾਟਨ ਕੀਤਾ ਗਿਆ | ਇਸ ਨਵੇਂ ਫੀਡਰ ਤੇ ਲਗਭਗ 54 ਲੱਖ ਰੁਪਏ  ਦੀ ਲਾਗਤ ਆਈ ਹੈ। ਵਿਧਾਇਕ ਛੀਨਾ ਨੇ ਕਿਹਾ ਕਿ ਇਸ ਨਵੇਂ ਫੀਡਰ ਨਾਲ ਗੁਰੂ ਗੋਬਿੰਦ ਸਿੰਘ ਨਗਰ ਏਕਤਾ ਮਾਰਗ, ਨਿਊ ਆਜਾਦ ਨਗਰ, ਬਸੰਤ ਨਗਰ, ਢਿੱਲੋਂ ਕਲੋਨੀ ਅਤੇ ਗਰੇਵਾਲ ਕਲੋਨੀ ਦੇ ਵਾਸੀਆਂ ਨੂੰ ਬਿਜਲੀ ਦੀ ਨਿਰਵਿਘਨ ਸਪਲਾਈ ਦਿੱਤੀ ਜਾਵੇਗੀ।

ਉਨ੍ਹਾਂ ਕਿਹਾ ਕਿ ਇਸ ਨਵੇਂ ਉਸਾਰੇ ਗਏ ਫੀਡਰ ਨਾਲ 4580 ਘਰਾਂ, 680 ਦੁਕਾਨਾਂ ਅਤੇ ਹੋਰ ਉਦਯੋਗਿਕ ਕੁਨੈਕਸ਼ਨਾਂ ਨੂੰ ਬਿਜਲੀ ਸਮੱਸਿਆ ਤੋਂ ਰਾਹਤ ਮਿਲੇਗੀ ।
ਇਹ ਸਾਰਾ ਕਾਰਜ ਹਲਕਾ ਵਿਧਾਇਕ  ਛੀਨਾ ਅਤੇ ਪੀ.ਐਸ.ਪੀ.ਸੀ.ਐਲ. ਦੇ ਉਚ ਅਧਿਕਾਰੀਆਂ/ਕਰਮਚਾਰੀਆਂ ਦੀ ਮਿਹਨਤ ਸਦਕਾ ਨੇਪਰੇ ਚੜ੍ਹਿਆ ਹੈ। ਇਸ ਕੰਮ ਨੂੰ ਕਰਵਾਉਣ ਲਈ ਇੰਜੀ:ਜਗਜੀਤ ਸਿੰਘ ਲਿੱਟ ਜੇ.ਈ. ਅਤੇ ਉਪ-ਮੰਡਲ ਅਫ਼ਸਰ ਇੰਜੀ: ਸੋਹਣ ਸਿੰਘ ਅਤੇ ਇੰਜੀ: ਜਤਿੰਦਰ ਮੋਹਨ ਭੰਡਾਰੀ ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ।

Facebook Comments

Trending