Connect with us

ਪੰਜਾਬ ਨਿਊਜ਼

ਪੰਜਾਬ ‘ਚ ਇੱਕ ਹਫ਼ਤਾ ਹੋਰ ਪੈ ਸਕਦੀ ਹੈ ਭਿਆਨਕ ਗਰਮੀ, ਤਾਪਮਾਨ 45 ਡਿਗਰੀ ਤੋਂ ਪਾਰ

Published

on

Punjab may get another week of scorching heat, with temperatures hovering above 45 degrees

ਲੁਧਿਆਣਾ : ਪੰਜਾਬ ‘ਚ ਪਿਛਲੇ ਦੋ ਦਿਨਾਂ ਤੋਂ ਗਰਮੀ ਦਾ ਕਹਿਰ ਜਾਰੀ ਹੈ, ਜਿਸ ਕਾਰਨ ਦਿਨ ਦਾ ਪਾਰਾ ਆਮ ਨਾਲੋਂ ਤਿੰਨ ਤੋਂ ਚਾਰ ਡਿਗਰੀ ਸੈਲਸੀਅਸ ਵੱਧ ਚੱਲ ਰਿਹਾ ਹੈ। ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਤਾਪਮਾਨ 43 ਤੋਂ 45 ਡਿਗਰੀ ਸੈਲਸੀਅਸ ਦੇ ਵਿਚਕਾਰ ਦਰਜ ਕੀਤਾ ਜਾ ਰਿਹਾ ਹੈ। ਮੌਸਮ ਕੇਂਦਰ ਚੰਡੀਗੜ੍ਹ ਮੁਤਾਬਕ ਇਸ ਹਫ਼ਤੇ ਪੈ ਰਹੀ ਅੱਤ ਦੀ ਗਰਮੀ ਤੋਂ ਕੋਈ ਰਾਹਤ ਨਹੀਂ ਮਿਲੀ ਹੈ।

ਮੌਸਮ ਵਿਭਾਗ ਦੇ ਡਾਇਰੈਕਟਰ ਡਾ ਮਨਮੋਹਨ ਸਿੰਘ ਮੁਤਾਬਕ 15 ਮਈ ਤੱਕ ਦੱਖਣੀ ਪੱਛਮੀ ਪੰਜਾਬ ਯਾਨੀ ਬਠਿੰਡਾ, ਸੰਗਰੂਰ, ਬਰਨਾਲਾ ਚ ਗਰਮੀ ਦਾ ਕਹਿਰ ਜਾਰੀ ਰਹੇਗਾ। ਇਸ ਨਾਲ ਇਨ੍ਹਾਂ ਜ਼ਿਲ੍ਹਿਆਂ ਵਿੱਚ ਪਾਰਾ ਅਤੇ ਗਰਮੀ ਵਧੇਗੀ। ਉੱਤਰੀ ਪੰਜਾਬ ‘ਚ ਪਠਾਨਕੋਟ, ਹੁਸ਼ਿਆਰਪੁਰ, ਤਰਨ ਤਾਰਨ, ਕਪੂਰਥਲਾ ਸਮੇਤ ਬਾਕੀ ਸਾਰੇ ਜ਼ਿਲ੍ਹਿਆਂ ‘ਚ ਗਰਮੀਘੱਟ
ਪਵੇਗੀ।

ਡਾ ਮਨਮੋਹਨ ਸਿੰਘ ਨੇ ਕਿਹਾ ਕਿ ਮਈ ਮਹੀਨੇ ਚ ਵੀ ਪਾਰਾ ਆਮ ਨਾਲੋਂ ਵੱਧ ਰਿਹਾ ਹੈ ਤੇ ਮੀਂਹ ਓਨਾ ਨਹੀਂ ਪੈ ਰਿਹਾ, ਜਿੰਨਾ ਪੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ 16 ਮਈ ਤੋਂ ਬਾਅਦ ਮੌਸਮ ਬਦਲਣ ਦੀ ਉਮੀਦ ਹੈ।

ਦੱਸ ਦਈਏ ਕਿ ਇਸ ਸਾਲ ਮਾਰਚ ਅਤੇ ਅਪ੍ਰੈਲ ‘ਚ ਮੀਂਹ ਨਹੀਂ ਪਿਆ। ਜੇਕਰ ਮਈ ਵੀ ਸੁੱਕੀ ਨਿਕਲੀ ਤਾਂ ਕਿਸਾਨਾਂ ਲਈ ਮੁਸ਼ਕਲਾਂ ਖੜ੍ਹੀਆਂ ਹੋ ਸਕਦੀਆਂ ਹਨ। ਸਭ ਤੋਂ ਜ਼ਿਆਦਾ ਅਸਰ ਅੰਬਾਂ ਦੀ ਫ਼ਸਲ ‘ਤੇ ਪੈਂਦਾ ਹੈ। ਇਸ ਦੇ ਨਾਲ ਹੀ ਲੁਧਿਆਣਾ ‘ਚ ਦੁਪਹਿਰ ਦੇ ਸਮੇਂ ਸੜਕਾਂ ‘ਤੇ ਚੁੱਪ ਛਾਈ ਹੋਈ ਹੈ। ਲੋਕ ਘੱਟਹੀ ਘਰੋਂ ਬਾਹਰ ਨਿਕਲ ਰਹੇ ਹਨ। ਪਰ ਸਵੇਰੇ ਸੈਰ ਕਰਨ ਲਈ ਪਾਰਕਾਂ ‘ਚ ਭੀੜ ਵਧਦੀ ਜਾ ਰਹੀ ਹੈ।

Facebook Comments

Trending