Connect with us

ਪੰਜਾਬੀ

ਲੁਧਿਆਣਾ ਵਾਸੀਆਂ ਲਈ ਜ਼ਰੂਰੀ ਖ਼ਬਰ, 12 ਤਾਰੀਖ਼ ਨੂੰ ਘਰੋਂ ਨਿਕਲਣ ਤੋਂ ਪਹਿਲਾਂ ਇਹ ਜ਼ਰੂਰ ਪੜ੍ਹ ਲਓ

Published

on

Important news for Ludhiana residents, read this before leaving home on 12th

ਲੁਧਿਆਣਾ : ਰਾਹੁਲ ਗਾਂਧੀ ਦੀ ‘ਭਾਰਤ ਜੋੜੋ ਯਾਤਰਾ’ ਲੁਧਿਆਣਾ ’ਚ 12 ਜਨਵਰੀ ਨੂੰ ਦੋਰਾਹਾ ਤੋਂ ਸ਼ੁਰੂ ਹੋਵੇਗੀ। ਯਾਤਰਾ ਦਾ ਪਲਾਨ ਸਵੇਰੇ 6 ਤੋਂ ਦੁਪਹਿਰ 12 ਵਜੇ ਤੱਕ ਸਮਰਾਲਾ ਚੌਂਕ ’ਚ ਪੁੱਜਣ ਦਾ ਹੈ। ਇੱਥੇ ਮੁੱਖ ਸਟੇਜ ਲਗਾਈ ਜਾਵੇਗੀ। ਯਾਤਰਾ ਦੇ ਸਮਰਾਲਾ ਚੌਂਕ ਪੁੱਜਣ ’ਤੇ ਹਰ ਤਰ੍ਹਾਂ ਦੇ ਵਾਹਨਾਂ ਦੀ ਆਵਾਜਾਈ ’ਤੇ ਪੂਰਨ ਰੋਕ ਹੋਵੇਗੀ। ਯਾਤਰਾ ਦੌਰਾਨ ਪੁਲਸ ਵਿਭਾਗ ਵੱਲੋਂ 5 ਵਜੇ ਤੋਂ ਹੀ ਡਾਇਵਰਸ਼ਨ ਪਲਾਨ ਲਾਗੂ ਕਰ ਦਿੱਤਾ ਜਾਵੇਗਾ, ਜਿਸ ‘ਚ ਸਥਾਨਕ ਪੁਲਸ ਵੱਲੋਂ ਹੋਰ ਜ਼ਿਲ੍ਹਿਆਂ ਦੀ ਪੁਲਸ ਦਾ ਸਹਿਯੋਗ ਵੀ ਲਿਆ ਜਾ ਰਿਹਾ ਹੈ।

ਪੁਲਸ ਵੱਲੋਂ ਭਾਰੀ ਵਾਹਨ ਜਿਵੇਂ ਟਰੱਕ, ਕੰਟੇਨਰ, ਟਿੱਪਰ, ਬੱਸ ਆਦਿ ਦੇ ਸ਼ਹਿਰ ’ਚ ਦਾਖ਼ਲ ਹੋਣ ’ਤੇ ਰੋਕ ਲਗਾਈ ਗਈ ਹੈ। ਇਸ ਦੇ ਲਈ ਬਕਾਇਦਾ ਡਾਇਵਰਸ਼ਨ ਪਲਾਨ ਵੀ ਲਾਗੂ ਕੀਤਾ ਜਾਵੇਗਾ। ਏ. ਸੀ. ਪੀ. ਟ੍ਰੈਫਿਕ ਗੁਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਯਾਤਰਾ ਦੌਰਾਨ ਲੋਕ ਪੁਲਸ ਪ੍ਰਸ਼ਾਸਨ ਦਾ ਸੁਰੱਖਿਆ ਅਤੇ ਟ੍ਰੈਫਿਕ ਵਿਵਸਥਾ ਬਣਾਈ ਰੱਖਣ ਵਿਚ ਪੂਰਾ ਸਹਿਯੋਗ ਕਰਨ। ਲੋਕ ਯਾਤਰਾ ਮਾਰਗ ਵਿਚ ਆਪਣੇ ਵਾਹਨ ਲੈ ਕੇ ਜਾਣ ਤੋਂ ਪਰਹੇਜ਼ ਕਰਨ।

ਡਾਇਵਰਸ਼ਨ ਪਲਾਨ ਦੇ ਅਨੁਸਾਰ ਜਿਨ੍ਹਾਂ ਵਾਹਨਾਂ ਨੇ ਦਿੱਲੀ ਸਾਈਡ ਤੋਂ ਨਵਾਂਸ਼ਹਿਰ, ਜਲੰਧਰ, ਅੰਮ੍ਰਿਤਸਰ, ਗੁਰਦਾਸਪੁਰ ਅਤੇ ਜੰਮੂ ਵੱਲ ਜਾਣਾ ਹੈ। ਉਨ੍ਹਾਂ ਖੰਨਾਂ ਤੋਂ ਵਾਇਆ ਸਮਰਾਲਾ ਮਾਛੀਵਾੜਾ, ਰਾਹੋਂ, ਨਵਾਂਸ਼ਹਿਰ ਤੋਂ ਹੋ ਕੇ ਅੱਗੇ ਜਾਣਾ ਹੋਵੇਗਾ। ਇਸ ਤਰ੍ਹਾਂ ਹੀ ਜਿਨ੍ਹਾਂ ਵਾਹਨਾਂ ਨੇ ਦਿੱਲੀ ਸਾਈਡ ਤੋਂ ਫਿਰੋਜ਼ਪੁਰ, ਫਰੀਦਕੋਟ, ਮੋਗਾ, ਬਰਨਾਲਾ, ਬਠਿੰਡਾ ਵੱਲ ਜਾਣਾ ਹੈ। ਉਨ੍ਹਾਂ ਨੂੰ ਦੋਰਾਹਾ ਨੇੜੇ ਸਿੱਧੂ ਹਸਪਤਾਲ ਤੋਂ ਡਾਇਵਰਟ ਕਰ ਕੇ ਦੱਖਣੀ ਬਾਈਪਾਸ ਤੋਂ ਟਿੱਬਾ ਨਹਿਰ ਪੁਲ, ਵੇਰਕਾ ਮਿਲਕ ਪਲਾਂਟ ਕੱਟ ਤੋਂ ਫਿਰੋਜ਼ਪੁਰ ਰੋਡ ਵੱਲ ਭੇਜਿਆ ਜਾਵੇਗਾ।

ਇਸੇ ਤਰ੍ਹਾਂ ਚੰਡੀਗੜ੍ਹ ਰੋਡ ਵੱਲ ਆਉਣ ਵਾਲੇ ਭਾਰੀ ਵਾਹਨ, ਜਿਨ੍ਹਾਂ ਨੂੰ ਦਿੱਲੀ ਅਤੇ ਫਿਰੋਜ਼ਪੁਰ ਵੱਲ ਜਾਣਾ ਹੈ। ਉਨ੍ਹਾਂ ਨੂੰ ਨੀਲੋਂ ਨਹਿਰ ਪੁਲ ਤੋਂ ਦੋਰਾਹਾ ਅਤੇ ਸਾਊਥ ਬਾਈਪਾਸ ਵੱਲ ਭੇਜਿਆ ਜਾਵੇਗਾ। ਚੰਡੀਗੜ੍ਹ ਵੱਲ ਆਉਣ ਵਾਲੇ ਹੈਵੀ ਵਾਹਨ, ਜਿਨ੍ਹਾਂ ਨੂੰ ਜਲੰਧਰ, ਅੰਮ੍ਰਿਤਸਰ, ਗੁਰਦਾਸਪੁਰ ਵੱਲ ਜਾਣਾ ਹੈ। ਉਨ੍ਹਾਂ ਨੂੰ ਸਮਰਾਲਾ ਤੋਂ ਮਾਛੀਵਾੜਾ, ਰਾਹੋਂ, ਨਵਾਂਸ਼ਹਿਰ ਦੇ ਰਸਤੇ ਅੱਗੇ ਭੇਜਿਆ ਜਾਵੇਗਾ। ਲੋਕਾਂ ਨੂੰ ਵਾਪਸੀ ’ਤੇ ਵੀ ਇਹੀ ਰੂਟ ਵਰਤਣੇ ਹੋਣਗੇ।

Facebook Comments

Trending