ਪੰਜਾਬੀ

ਗੁਲਜ਼ਾਰ ਗਰੁੱਪ ਦੇ 56 ਵਿਦਿਆਰਥੀਆਂ ਦੀ ਹੋਈ ਪਲੇਸਮੈਂਟ

Published

on

ਖੰਨਾ (ਲੁਧਿਆਣਾ ) :    ਗੁਲਜ਼ਾਰ ਗਰੁੱਪ ਆਫ਼ ਇੰਸਟੀਚਿਊਟਸ ਖੰਨਾ ਲੁਧਿਆਣਾ ਵਲੋਂ ਕੋਰੋਨਾ ਦੀਆਂ ਪਾਬੰਦੀਆਂ ਦੇ ਦੌਰਾਨ ਹੀ ਆਪਣੇ 56 ਵਿਦਿਆਰਥੀਆਂ ਦੀ ਪਲੇਸਮੈਂਟ ਕਰਵਾਈ ਹੈ।

ਗੁਲਜ਼ਾਰ ਗਰੁੱਪ ਦੇ ਐਸੋਸੀਏਟ ਡਾਇਰੈਕਟਰ ਗੁਰਕੀਰਤ ਸਿੰਘ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਕੋਰੋਨਾ ਦੀ ਤੀਜੀ ਲਹਿਰ ਦੇ ਚੱਲਦਿਆਂ ਜਿੱਥੇ ਸੱਭ ਅਦਾਰੇ ਬੰਦ ਕਰ ਦਿਤੇ ਗਏ ਸਨ ਉੱਥੇ ਗੁਲਜ਼ਾਰ ਗਰੁੱਪ ਦੇ ਪਲੇਸਮੈਂਟ ਵਿਭਾਗ ਨੇ ਆਪਣੇ ਵਿਦਿਆਰਥੀਆਂ ਦੀਆਂ ਆਨ ਲਾਈਨ ਇੰਟਰਵਿਊ ਕਰਵਾ ਕੇ ਬਿਹਤਰੀਨ ਪਲੇਸਮੈਂਟ ਦੇ ਟੀਚੇ ਨੂੰ ਹਾਸਿਲ ਕੀਤਾ ਹੈ।

ਇਸ ਵਿਚ ਕੰਪਿਊਟਰ ਸਾਇੰਸ ਦੇ ਸ਼ਿਵਆਸ਼ੂ ਨੂੰ ਬੀ.ਵਾਈ.ਜੈੱਡ.ਯੂ ਕੰਪਨੀ ਵਲੋਂ ਅਕਾਦਮਿਕ ਸਪੈਸ਼ਲਿਸਟ ਵਜੋਂ 6 ਲੱਖ ਪ੍ਰਤੀ ਸਾਲ ਦੇ ਪੈਕੇਜ ਨਾਲ ਰੱਖਿਆ ਗਿਆ ਹੈ ਜਦੋਂ ਕਿ ਕੰਪਿਊਟਰ ਸਾਇੰਸ ਵਿਭਾਗ ਦੇ ਹੋਰ ਪੰਜ ਵਿਦਿਆਰਥੀਆਂ ਨੂੰ ਸਾਫ਼ਟਵੇਅਰ ਡਿਵੈਲਪਰ ਵਜੋਂ 4 ਲੱਖ ਪ੍ਰਤੀ ਸਾਲ ਦੇ ਪੈਕੇਜ ਨਾਲ ਟੇਕੀ ਵੈੱਬ ਸੈਲਊਸ਼ਨਜ਼ ਵਲੋਂ ਚੁਣਿਆ ਗਿਆ ਹੈ।

ਸੀ.ਐੱਸ.ਈ ਵਿਭਾਗ ਦੇ ਚਾਰ ਵਿਦਿਆਰਥੀ ਅਬਦੁਲ ਮੁਸਤਫ਼ਾ, ਆਸ਼ੀਸ਼ ਬਾਲੀ, ਮੋਕਸ਼ਿਕਾ ਅਤੇ ਸੋਨੀ ਸਿੰਘ ਐਸੋਸੀਏਟ ਸਾਫ਼ਟਵੇਅਰ ਇੰਜੀਨੀਅਰ ਵਜੋਂ 3 ਲੱਖ ਪ੍ਰਤੀ ਸਾਲ ਦੇ ਪੈਕੇਜ ਨਾਲ ਆਇਰਨ ਨੈੱਟਵਰਕ ਵਿਚ ਚੁਣੇ ਗਏ ਹਨ। ਗੁਲਜ਼ਾਰ ਗਰੁੱਪ ਦੇ ਚੇਅਰਮੈਨ ਗੁਰਚਰਨ ਸਿੰਘ ਨੇ ਚੁਣੇ ਗਏ ਵਿਦਿਆਰਥੀਆਂ ਨਾਲ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਇਹ ਉਨ੍ਹਾਂ ਲਈ ਵਿਦਿਆਰਥੀ ਜੀਵਨ ਤੋਂ ਇਕ ਪ੍ਰੋਫੈਸ਼ਨਲ ਜ਼ਿੰਦਗੀ ਵਿਚ ਪਹਿਲਾਂ ਕਦਮ ਹੈ।

Facebook Comments

Trending

Copyright © 2020 Ludhiana Live Media - All Rights Reserved.