Connect with us

ਪੰਜਾਬੀ

ਹਲਕਾ ਕੇਂਦਰੀ ਵਿਚ ਵਿਧਾਇਕ ਡਾਵਰ ਨੇ ਕਰਵਾਏ ਵਿਕਾਸ ਦੀ ਦਿੱਤੀ ਜਾਣਕਾਰੀ

Published

on

MLA Dawar gave information about the development done in the constituency

ਲੁਧਿਆਣਾ : ਹਲਕਾ ਲੁਧਿਆਣਾ ਕੇਂਦਰੀ ਵਿਚ ਚੋਣ ਪ੍ਰਚਾਰ ਨੂੰ ਤੇਜ਼ ਕਰਦੇ ਹੋਏ ਕਾਂਗਰਸ ਉਮੀਦਵਾਰ ਤੇ ਵਿਧਾਇਕ ਸੁਰਿੰਦਰ ਡਾਬਰ ਨੇ ਕਿਲਾ ਮੁਹੱਲਾ, ਬਸਤੀ ਮਨੀ ਸਿੰਘ ਸਹਿਤ ਵਾਰਡ ਨੰਬਰ 8 ਦੇ ਵੱਖ-ਵੱਖ ਹੱਲਕਿਆਂ ਵਿਚ ਅਹਿਮਦ ਅਲੀ ਗੁੱਡੂ ਦੀ ਪ੍ਰਧਾਨਗੀ ਹੇਠ ਮੀਟਿੰਗ ਉਪਰੰਤ ਘਰ-ਘਰ ਚੋਣ ਪ੍ਰਾਚਰ ਕਰਕੇ ਵਿਧਾਨ ਸਭਾ ਹਲਕਾ ਕੇਂਦਰੀ ਵਿਚ ਆਪਣੇ ਵਿਧਾਇਕ ਕਾਲ ਵਿਚ ਕਰਵਾਏ ਵਿਕਾਸ ਦੀ ਜਾਣਕਾਰੀ ਦਿੱਤੀ।

ਸ੍ਰੀ ਡਾਬਰ ਨੇ ਬਾਂਗਰੂ ਮੁਹੱਲਾ, ਚੀਮਾ ਚੌਂਕ, ਗਲੀ ਰੂਹੜਾ ਮੱਲ, ਸ਼ੰਕਰ ਪੁਰੀ, ਢੋਕਾ ਮੁਹੱਲਾ ਵਿਚ ਨੁੱਕੜ ਮੀਟਿੰਗਾਂ ਨੂੰ ਸੰਬੋਧਿਤ ਕੀਤਾ। ਕੌਂਸਲਰ ਗੁਰਦੀਪ ਨੀਟੂ ਦੇ ਨਿਵਾਸ ‘ਤੇ ਮਹਿਲਾ ਸ਼ਕਤੀ, ਕਿਦਵਈ ਨਗਰ ‘ਚ ਨੌਜਵਾਨ ਸ਼ਕਤੀ ਦੇ ਨਾਲ ਚੋਣ ਰਣਨੀਤੀ ‘ਤੇ ਵਿਚਾਰ ਅਤੇ ਟੈਕਸਟਾਈਲ ਕਾਲੋਨੀ ਵਿਖੇ ਵਪਾਰੀਆਂ ਨੂੰ ਦਰਪੇਸ਼ ਮੁਸ਼ਕਲਾਂ ‘ਤੇ ਚਰਚਾ ਕੀਤੀ।

ਵਿਧਾਇਕ ਡਾਬਰ ਨੇ ਕਾਂਗਰਸ ਸਰਕਾਰ ਦੀ ਦੂਜੀ ਪਾਰੀ ਸ਼ੁਰੂ ਹੋਣ ‘ਤੇ ਹਰ ਵਰਗ ਦੇ ਉਥਾਨ ਦਾ ਵਾਅਦਾ ਕਰਦੇ ਹੋਏ ਭਾਜਪਾ ਅਤੇ ਆਮ ਆਦਮੀ ਪਾਰਟੀ ਨੂੰ ਪੰਜਾਬ ਵਿਰੋਧੀ ਦੱਸਦੇ ਹੋਏ ਕਿਹਾ ਕਿ ਦੋਹਾਂ ਰਾਜਨੀਤਿਕ ਦਲਾਂ ਦੇ ਨੇਤਾ ਦਿੱਲੀ ਵਿਚ ਬੈਠ ਕੇ ਪੰਜਾਬ ਵਿਰੋਧੀ ਬਿਆਨਬਾਜੀ ਕਰਦੇ ਹਨ।

ਉਨ੍ਹਾਂ ਨੇ ਆਮ ਆਦਮੀ ਪਾਰਟੀ ਨੂੰ ਲੋਟੂ ਟੋਲਾ ਦੱਸਦੇ ਈਸਟ ਇੰਡੀਆ ਕੰਪਨੀ ਦਾ ਖਿਤਾਬ ਦਿੰਦੇ ਹੋਏ ਪੰਜਾਬ ਦੀ ਜਨਤਾ ਨੂੰ ਅਪੀਲ ਕੀਤੀ ਕਿ ਉਹ ਕੇਜਰੀਵਾਲ ਵਲੋਂ ਪੰਜਾਬ ਨੂੰ ਲੁੱਟਣ ਦੀ ਨਿਤੀ ਤੋਂ ਸੁਚੇਤ ਰਹਿੰਦੇ ਹੋਏ ਕਾਂਗਰਸ ਦੇ ਪੱਖ ਵਿਚ ਮਤਦਾਨ ਕਰਨ। ਇਸ ਮੌਕੇ ਸੀਨੀਅਰ ਡਿਪਟੀ ਮੇਅਰ ਸ਼ਾਮ ਸੁੰਦਰ ਮਲਹੌਤਰਾ, ਬਲਾਕ ਕਾਂਗਰਸ ਪ੍ਰਧਾਨ ਵਿਪਨ ਅਰੋੜਾ, ਕੌਂਸਲਰ ਕਾਲ਼ਾ ਨਵਕਾਰ ਜੈਨ, ਅਨਿਲ ਪਾਰਤੀ, ਅਹਿਮਦ ਅਲੀ ਗੁੱਡੂ, ਕੁਲਦੀਪ ਸਿੰਘ ਕੁੱਕੂ, ਵਿੱਕੀ ਡਾਬਰ, ਮਨਜੀਤ ਸਿੰਘ ਢਿੱਲੋ ਸਹਿਤ ਹੋਰ ਵੀ ਮੌਜੂਦ ਰਹੇ।

Facebook Comments

Trending