Connect with us

ਪੰਜਾਬੀ

ਸੜਕ ਦਾ ਉਦਘਾਟਨ ਕਰਨ ਗਏ ਮੰਤਰੀ ਕੋਟਲੀ ਦਾ ਲੋਕਾਂ ਵੱਲੋਂ ਵਿਰੋਧ

Published

on

People protest against Minister Kotli who went to inaugurate the road

ਖੰਨਾ : ਪੰਜਾਬ ਦੇ ਕੈਬਨਿਟ ਮੰਤਰੀ ਗੁਰਕੀਰਤ ਸਿੰਘ ਕੋਟਲੀ ਨੂੰ ਸ਼ੁੱਕਰਵਾਰ ਵਾਰਡ-12 ‘ਚ ਸੜਕ ਦਾ ਉਦਘਾਟਨ ਕਰਨ ਸਮੇਂ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਲੋਕਾਂ ਨੇ ਮੰਤਰੀ ‘ਤੇ ਚੋਣਾਂ ਨੇੜੇ ਹੋਣ ਕਰਕੇ ਵਾਰ-ਵਾਰ ਸੜਕਾਂ ਦਾ ਉਦਘਾਟਨ ਕਰਨ ਦੇ ਦੋਸ਼ ਵੀ ਲਗਾਏ।

ਸੀਮਾ, ਸੁਨੀਲ ਸ਼ਰਮਾ, ਮਨਜੀਤ ਕੌਰ, ਹਰਪ੍ਰਰੀਤ ਸਿੰਘ ਕਾਲਾ, ਰਵਿੰਦਰ ਸਿੰਘ ਦਾ ਕਹਿਣਾ ਸੀ ਕਿ ਇਲਾਕੇ ਦੇ ਲੋਕ ਇਕ ਸਾਲ ਤੋਂ ਪਾਣੀ ਦੀ ਕਿੱਲਤ ਨਾਲ ਜਝ ਰਹੇ ਹਨ ਪਰ ਲੋਕਾਂ ਨੂੰ ਇਹ ਸਹੂਲਤ ਮੁਹੱਈਆ ਨਹੀਂ ਕਰਵਾਈ ਜਾ ਰਹੀ। ਚੋਣਾਂ ਦੇ ਮੱਦੇਨਜਰ ਪਹਿਲਾਂ ਤੋਂ ਬਣੀਆਂ ਗਲੀਆਂ ਸੜਕਾਂ ਤੋੜ ਕੇ ਦੁਬਾਰਾ ਬਣਾਉਣ ਦਾ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ ਜਦਕਿ 10 ਮਹੀਨਿਆਂ ਤੋਂ ਪੁੱਟੀਆਂ ਸੜਕਾਂ ਹੁਣ ਤਕ ਨਹੀਂ ਬਣਾਈਆਂ ਗਈਆਂ।

ਇਸ ਮੌਕੇ ਕੈਬਨਿਟ ਮੰਤਰੀ ਗੁਰਕੀਰਤ ਸਿੰਘ ਕੋਟਲੀ ਨੇ ਕਿਹਾ ਵਾਰਡ-12 ‘ਚ ਸੀਵਰੇਜ ਦਾ ਕੰਮ ਜੋਰਾਂ ‘ਤੇ ਚੱਲ ਰਿਹਾ ਹੈ। ਹੁਣ ਇੰਟਰਲਾਕ ਟਾਈਲਾਂ ਲਾ ਕੇ ਸੜਕਾਂ ਬਣਨੀਆਂ ਹਨ। ਉਨ੍ਹਾਂ ਕਿਹਾ ਜੋ ਵਿਰੋਧ ਹੈ ਉਹ ਸਿਆਸਤ ਤੋਂ ਪੇ੍ਰਿਤ ਹੈ।

ਕੌਂਸਲਰ ਨਾਗਪਾਲ ਨੇ ਕਿਹਾ ਕਿ ਇਹ ਸਿਰਫ਼ ਵਿਰੋਧੀ ਧਿਰਾਂ ਵੱਲੋਂ ਵਿਘਨ ਪਾਉਣ ਲਈ ਕੀਤਾ ਗਿਆ ਹੈ ਜਦਕਿ ਇਲਾਕੇ ਦੇ ਲੋਕਾਂ ਵੱਲੋਂ ਮੰਤਰੀ ਕੋਟਲੀ ਦਾ ਸਵਾਗਤ ਕੀਤਾ ਗਿਆ ਤੇ ਵਿਕਾਸ ਕੰਮਾਂ ਲਈ ਧੰਨਵਾਦ ਵੀ ਕੀਤਾ ਗਿਆ ਹੈ। ਵਿਰੋਧੀਆਂ ਦੇ ਸਾਰੇ ਇਲਜ਼ਾਮ ਗਲਤ ਹਨ। ਸੜਕ ਦਾ ਪਹਿਲੀ ਵਾਰ ਹੀ ਉਦਘਾਟਨ ਕੀਤਾ ਗਿਆ ਹੈ।

Facebook Comments

Trending