Connect with us

ਪੰਜਾਬੀ

ਹਲਕਾ 065 (ਲੁਧਿਆਣਾ ਉੱਤਰੀ) ‘ਚ ਵੋਟਰ ਜਾਗਰੂਕਤਾ ਕੈਂਪ ਆਯੋਜਿਤ

Published

on

Voter Awareness Camp organized in Constituency 065 (Ludhiana North)

ਲੁਧਿਆਣਾ :   ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਸ. ਪ੍ਰੀਤਇੰਦਰ ਸਿੰਘ ਬੈਂਸ, ਆਰ.ਓ. ਹਲਕਾ – 065 (ਲੁਧਿਆਣਾ ਉੱਤਰੀ) ਅਤੇ ਏ.ਆਰ.ਓ. ਸ਼੍ਰੀਮਤੀ ਸ਼ਿਵਾਨੀ ਗੁਪਤਾ ਦੀ ਅਗਵਾਈ ਹੇਠ ਕੈਂਪ ਆਫਿਸ (065-ਲੁਧਿਆਣਾ (ਉੱਤਰੀ), ਗਲਾਡਾ, ਫਿਰੋਜ਼ਪੁਰ ਰੋਡ, ਲੁਧਿਆਣਾ ਵਿਖੇ ਵੋਟਰ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਗਿਆ।

ਕੈਂਪ ਦੌਰਾਨ ਉਨ੍ਹਾਂ ਵੋਟਰਾਂ ਨੂੰ ਬਿਨਾਂ ਕਿਸੇ ਸਮੱਗਰੀ, ਪੈਸੇ ਜਾਂ ਤਾਕਤ ਦੇ ਪ੍ਰਭਾਵ ਤੋਂ ਵੋਟ ਪਾਉਣ ਲਈ ਜਾਗਰੂਕ ਕੀਤਾ ਗਿਆ। ਇਸ ਮੌਕੇ ਮਾਸਟਰ ਟ੍ਰੇਨਰ ਦੀਪਕ ਸੈਣੀ ਵੱਲੋਂ ਵੋਟਰਾਂ ਨੂੰ ਵੀ.ਵੀ.ਪੈਟ ਅਤੇ ਈ.ਵੀ.ਐਮ. ਦੀ ਮਹੱਤਤਾ ਬਾਰੇ ਜਾਗਰੂਕ ਕਰਦਿਆਂ ਕਿਹਾ ਕਿ ਵੋਟ ਪਾਉਣਾ ਲੋਕਤੰਤਰ ਦਾ ਮੂਲ ਆਧਾਰ ਹੈ। ਉਨ੍ਹਾ ਵੋਟ ਦੇ ਅਧਿਕਾਰ ‘ਤੇ ਮੁੱਖ ਜ਼ੋਰ ਦਿੰਦਿਆਂ ਕਿਹਾ ਕਿ ਭਾਰਤ ਦੇ ਸੰਵਿਧਾਨ ਵਿੱਚ ਦਰਜ਼ ਇੱਕ ਮੌਲਿਕ ਅਧਿਕਾਰ ਹੈ।

ਇਸ ਮੌਕੇ ਆਰ.ਓ. ਸ.ਪ੍ਰੀਤਇੰਦਰ ਸਿੰਘ ਬੈਂਸ ਵੱਲੋਂ ਬੀ.ਐਲ.ਓਜ਼ ਨੂੰ ਵੋਟਰ ਜਾਗਰੂਕਤਾ ਕੈਂਪ, ਨੁੱਕੜ ਨਾਟਕ, ਟਰੈਕਟਰ ਰੈਲੀਆਂ ਅਤੇ ਬੂਥ ਪੱਧਰ ਦੀਆਂ ਗਤੀਵਿਧੀਆਂ ਤੋਂ ਇਲਾਵਾ ਹੋਰ ਕੰਮਾਂ ਨੂੰ ਪੂਰਾ ਕਰਨ ਲਈ ਪ੍ਰੇਰਿਤ ਕੀਤਾ ਗਿਆ।

Facebook Comments

Trending