Connect with us

ਪੰਜਾਬੀ

ਪੀ.ਏ.ਯੂ. ਵਿੱਚ ਮਨਾਇਆ ਗਿਆ ਵਿਸ਼ਵ ਸਿਹਤ ਦਿਹਾੜਾ 

Published

on

PAU World Health Day celebrated in

ਲੁਧਿਆਣਾ : ਪੀ.ਏ.ਯੂ. ਦੇ ਕਮਿਊਨਟੀ ਸਾਇੰਸ ਕਾਲਜ ਨੇ ਚੰਗੇ ਪੋਸ਼ਣ ਅਤੇ ਸਿਹਤ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਵਿਸ਼ਵ ਸਿਹਤ ਦਿਵਸ ਮਨਾਇਆ| ਕਾਲਜ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਰਾਵੇ ਪ੍ਰੋਗਰਾਮ ਲਈ ਗੋਦ ਲਏ ਪਿੰਡ ਬੋਪਾਰਾਏ ਕਲਾਂ ਵਿੱਚ ਇੱਕ ਖੁਰਾਕ ਕੌਂਸਲਿੰਗ ਕੈਂਪ ਲਗਾਇਆ| ਇਸ ਸਮਾਗਮ ਵਿੱਚ ਲਗਭਗ 100 ਵਿਅਕਤੀ ਸ਼ਾਮਿਲ ਹੋਏ | ਇਸ ਮੌਕੇ ਹਾਜ਼ਰ ਲੋਕਾਂ ਦੇ ਬਲੱਡ ਪ੍ਰੈਸ਼ਰ ਦੇ ਨਾਲ ਬਾਡੀ ਮਾਸ ਇੰਡੈਕਸ ਦਾ ਮੁਲਾਂਕਣ ਕਰਨ ਲਈ ਉਨ੍ਹਾਂ ਦੇ ਸਰੀਰ ਦੇ ਭਾਰ ਅਤੇ ਕੱਦ ਦੀ ਜਾਂਚ ਕੀਤੀ ਗਈ|

ਵਿਦਿਆਰਥੀਆਂ ਵੱਲੋਂ ਸ਼ੱਕਰ ਰੋਗ ਦੀ ਰੋਕਥਾਮ ਬਾਰੇ ਸਕਿੱਟ ਵੀ ਪੇਸ ਕੀਤੀ ਗਈ| ਇਸ ਤੋਂ ਇਲਾਵਾ, ਕਾਲਜ ਆਫ ਕਮਿਊਨਿਟੀ ਸਾਇੰਸ ਅਤੇ ਐਮਐਸ ਰੰਧਾਵਾ ਲਾਇਬ੍ਰੇਰੀ ਪੀਏਯੂ ਵਿੱਚ ਖੁਰਾਕ ਅਤੇ ਪੋਸਣ ਵਿਭਾਗ ਦੁਆਰਾ ਇੱਕ ਪ੍ਰਦਰਸਨੀ ਦਾ ਆਯੋਜਨ ਕੀਤਾ ਗਿਆ ਸੀ| ਇਸ ਪ੍ਰਦਰਸ਼ਨੀ ਵਿੱਚ ਮਨੁੱਖੀ ਜੀਵਨ ਚੱਕਰ ਦੇ ਹਰ ਪੜਾਅ ’ਤੇ ਸਿਹਤ ਅਤੇ ਤੰਦਰੁਸਤੀ ਨੂੰ ਯਕੀਨੀ ਬਣਾਉਣ ਲਈ ਸਹੀ ਪੋਸਣ ਅਤੇ ਕਸਰਤ ਦੀ ਮਹੱਤਤਾ ਨੂੰ ਦਰਸਾਇਆ ਗਿਆ ਸੀ ਅਤੇ ਸਰੀਰਕ, ਮਾਨਸਿਕ ਅਤੇ ਸਮਾਜਿਕ ਤੰਦਰੁਸਤੀ ਲਈ ਲੋੜੀਂਦੇ ਸਾਧਨਾਂ ਅਤੇ ਸੋਧਾਂ ਨੂੰ ਵੀ ਪ੍ਰਦਰਸ਼ਿਤ ਕੀਤਾ ਗਿਆ ਸੀ|

ਕਮਿਊਨਿਟੀ ਸਾਇੰਸ ਕਾਲਜ ਦੇ ਡੀਨ ਡਾ. ਕਿਰਨਜੋਤ ਸਿੱਧੂ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਅਜਿਹੀਆਂ ਗਤੀਵਿਧੀਆਂ ਦਾ ਆਯੋਜਨ ਕਰਨ ਅਤੇ ਸਮਾਜ ਨੂੰ ਬਿਹਤਰ ਪੋਸਣ ਅਤੇ ਸਿਹਤ ਸਥਿਤੀ ਲਈ ਜਾਗਰੂਕਤਾ ਪੈਦਾ ਕਰਨ ਲਈ ਪ੍ਰੇਰਿਤ ਕੀਤਾ| ਭੋਜਨ ਅਤੇ ਪੋਸ਼ਣ ਵਿਭਾਗ ਦੇ ਮੁਖੀ ਡਾ. ਕਿਰਨ ਗਰੋਵਰ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਸਰੀਰਕ, ਮਾਨਸਿਕ ਅਤੇ ਸਮਾਜਿਕ ਸਿਹਤ ਮਨੁੱਖੀ ਹੋਂਦ ਦੇ ਤਿੰਨ ਪੱਖ ਹਨ ਜੋ ਤੰਦਰੁਸਤੀ ਵਿੱਚ ਯੋਗਦਾਨ ਪਾਉਂਦੇ ਹਨ ਅਤੇ ਇਹਨਾਂ ਦੇ ਇੱਕੋ ਜਿਹੇ ਸੰਤੁਲਨ ਦੀ ਲੋੜ ਹੈ|

Facebook Comments

Trending