Connect with us

ਖੇਤੀਬਾੜੀ

 ਸਾਉਣੀ ਦੀਆਂ ਫਸਲਾਂ ਸਬੰਧੀ ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ ਦਾ ਆਯੋੋਜਨ

Published

on

Organization of district level farmer training camp regarding saffron crops

ਲੁਧਿਆਣਾ :  ਕਿਸਾਨਾਂ ਨੂੰ ਸਾਉਣੀ ਦੀਆਂ ਫਸਲਾਂ ਦੀ ਬਿਜਾਈ ਸਬੰਧੀ ਤਕਨੀਕੀ ਜਾਣਕਾਰੀ ਦੇਣ ਲਈ ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ ਨਵੀਂ ਦਾਣਾ ਮੰਡੀ ਸਾਹਨੇਵਾਲ,  ਲੁਧਿਆਣਾ ਵਿਖੇ ਆਯੋਜਿਤ ਕੀਤਾ ਗਿਆ।  ਇਸ ਕੈਂਪ ਦਾ ਉਦਘਾਟਨ ੪੍ਰੀਮਤੀ ਸੁਰਭੀ ਮਲਿਕ, ਡਿਪਟੀ ਕਮਿ੪ਨਰ, ਲੁਧਿਆਣਾ ਨੇ ਕੀਤਾ। ਕੈਂਪ ਦੀ ਪ੍ਰਧਾਨਗੀ ਡਾ਼ ਰਾਜ ਕੁਮਾਰ ਸਿੰਘ, ਸੰਯੁਕਤ ਡਾਇਰੈਕਟਰ ਖੇਤੀਬਾੜੀ (ਪੌਦਾ ਸੁਰੱਖਿਆ), ਪੰਜਾਬ ਵੱਲੋਂ ਕੀਤੀ ਗਈ।

ਕੈਂਪ ਵਿੱਚ ਹਰਦੀਪ ਸਿੰਘ ਮੁੰਡੀਆਂ, ਐਮ ਐਲ ਏ ਸਾਹਨੇਵਾਲ ੪ਾਮਿਲ ਹੋਏ। ਉਹਨਾਂ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਾਣੀ ਨੂੰ ਬਚਾਉਣ ਲਈ ਕਿਸਾਨਾਂ ਨੂੰ ਖਾਸ ਤੌਰ ਤੇ ਉਪਰਾਲੇ ਕਰਨੇ ਚਾਹੀਦੇ ਹਨ। ਉਹਨਾਂ ਕਿਹਾ ਕਿ ਪਾਣੀ ਬਹੁਤ ਨੀਵਾਂ ਜਾ ਰਿਹਾ ਹੈ ਅਤੇ ਪੰਜਾਬ ਸਰਕਾਰ ਦਾ ਉਪਰਾਲਾ ਹੈ ਕਿ ਪਾਣੀ ਨੂੰ ਬਚਾਉਣ ਲਈ ਫਸਲੀ ਚੱਕਰ ਵਿੱਚ ਮੱਕੀ, ਮੂੰਗੀ, ਤੇਲਬੀਜ ਦੀਆਂ ਫਸਲਾਂ ਸਾਮਿਲ ਕੀਤੀਆ ਜਾਣ।

ਸੁਰਭੀ ਮਲਿਕ, ਡਿਪਟੀ ਕਮਿ੪ਨਰ, ਲੁਧਿਆਣਾ ਨੇ ਕਿਸਾਨਾਂ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਫਸਲਾਂ ਦੀ ਰਹਿੰਦ੍ਰ ਖੂੰਹਦ ਨੂੰ ਅੱਗ ਲਾ ਕੇ ਸਾੜਨ ਨਾਲ ਜਿਥੇ ਵਾਤਾਵਰਣ ਵਿੱਚ ਵਿਗਾੜ ਪੈਦਾ ਹੁੰਦਾ ਰੁ, ਉਥੇ ਮਨੁੱਖੀ ਸਿਹਤ, ਪ੪ੂਆਂ ਅਤੇ ਬਣਨਸਪਤੀ ਲਈ ਹਾਨੀਕਾਰਕ ਹੁੰਦਾ ਰੁ। ਉਹਨਾਂ ਕਿਹਾ ਕਿ ਹੇਠਲੇ ਪਾਣੀ ਦੀ ਸੁਚੱਜੀ ਵਰਤੋਂ ਕਰਨ ਲਈ ਝੋਨੇ ਦੀ ਸਿੱਧੀ ਬਿਜਾਈ ਨੂੰ ਤਵੱਜੋ ਦੇਣ। ਉਹਨਾਂ ਕਿਹਾ ਕਿ ਕੁਦਰਤੀ ਚੱਕਰ ਵਿੱਚ ਆਏ ਵਿਗਾੜ ਨੂੰ ਠੀਕ ਕਰਨ ਲਈ ਵੱਧ ਤੋਂ ਵੱਧ ਬੂਟੇ ਲਗਾਉਣ ਦੀ ਲੋੜ ਰੁ।

Facebook Comments

Trending