Connect with us

ਪੰਜਾਬੀ

ਪੀ.ਏ.ਯੂ. ਦਾ ਦੋ ਰੋਜ਼ਾ ਫਲਾਵਰ ਸ਼ੋਅ ਸੰਪੰਨ

Published

on

PAU The two-day flower show concluded
ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵਿਖੇ ਡਾ. ਮਹਿੰਦਰ ਸਿੰਘ ਰੰਧਾਵਾ ਡਾਇਮੰਡ ਜੁਬਲੀ ਫਲਾਵਰ ਸ਼ੋਅ ਅਤੇ ਪ੍ਰਤੀਯੋਗਤਾ ਦੇ ਦੂਜੇ ਦਿਨ ਵੀ ਵੱਡੀ ਗਿਣਤੀ ਕੁਦਰਤੀ ਪ੍ਰੇਮੀਆਂ ਅਤੇ ਸ਼ਹਿਰ ਵਾਸੀਆਂ ਨੇ ਸ਼ਿਰਕਤ ਕੀਤੀ |
ਇਸ ਮੌਕੇ ਇਨਾਮ ਵੰਡ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਡਾ. ਆਰ ਕੇ ਧਾਲੀਵਾਲ, ਡੀਨ ਖੇਤੀਬਾੜੀ ਕਾਲਜ ਨੇ ਕਿਹਾ ਕਿ ਰੰਗ ਬਿਰੰਗੇ ਫੁੱਲ ਕੁਦਰਤ ਦੀ ਅਨਮੋਲ ਦੇਣ ਹਨ ਜੋ ਸਾਡੀ ਜ਼ਿੰਦਗੀ ਨੂੰ ਸੁਹਜਤਾਮਕ, ਅਨੰਦਮਈ ਅਤੇ ਖੇੜਿਆਂ ਭਰਪੂਰ ਬਨਾਉਂਦੇ ਹਨ |
ਇਸ ਮੌਕੇ ਡਾ. ਪਰਮਿੰਦਰ ਸਿੰਘ ਮੁੱਖੀ ਫਲੋਰੀਕਲਚਰ ਅਤੇ ਲੈਂਡਸਕੇਪਿੰਗ ਵਿਭਾਗ ਨੇ ਕਿਹਾ ਕਿ ਫੁੱਲਾਂ ਦੀ ਖੇਤੀ ਨਾਲ ਖੇਤੀ ਦੀ ਵੰਨ-ਸੁਵੰਨਤਾ ਅਤੇ ਕੁਦਰਤੀ ਸੋਮਿਆਂ ਦੀ ਸੰਭਾਲ ਹੋ ਸਕੇਗੀ | ਉਹਨਾਂ ਕਿਹਾ ਕਿ ਫੁੱਲਾਂ ਦੀ ਅਜੋਕੇ ਸਮੇਂ ਦੌਰਾਨ ਧਾਰਮਿਕ ਸਥਾਨਾਂ, ਮੈਰਿਜ ਪੈਲੇਸਾਂ, ਕਾਰਾਂ, ਘਰਾਂ ਅਤੇ ਬਾਗ-ਬਗੀਚਿਆਂ ਨੂੰ ਸਜਾਉਣ ਲਈ ਵੱਡੇ ਪੱਧਰ ਤੇ ਵਰਤੋਂ ਹੋ ਰਹੀ ਹੈ ਜਿਸ ਕਰਕੇ ਫੁੱਲਾਂ ਦੀ ਮੰਗ ਦਿਨ ਪ੍ਰਤੀਦਿਨ ਵਧਦੀ ਜਾ ਰਹੀ ਹੈ |
ਇਸ ਮੌਕੇ ਫੁੱਲਾਂ ਦੀ ਸਦਾਬਹਾਰ ਮੈਲੋ ਯੈਲੋ, ਸ਼ਾਨ ਏ ਪੰਜਾਬ ਆਦਿ ਉਦੇਸ਼ਾਂ ਦੇ ਤਹਿਤ ਖੂਬਸੂਰਤ ਸਜਾਵਟ ਕੀਤੀ ਗਈ ਜੋ ਪ੍ਰਤੀਯੋਗੀਆਂ ਦੇ ਕੁਦਰਤ ਪ੍ਰਤੀ ਅਥਾਹ ਪਿਆਰ ਅਤੇ ਸੁਹਜਤਾਮਕ ਰੁਚੀ ਦਾ ਦਿਲਕਸ਼ ਨਜ਼ਾਰਾ ਪੇਸ਼ ਕਰ ਰਹੀ ਸੀ |
ਇਸ ਪ੍ਰਤੀਯੋਗਤਾ ਵਿੱਚ ਬਹੁਤੇ ਇਨਾਮ ਬੀ ਸੀ ਐੱਸ ਆਰੀਆ ਮਾਡਲ ਸੀਨੀਅਰ ਸੈਕੰਡਰੀ ਸਕੂਲ, ਸਾਸ਼ਤਰੀ ਨਗਰ, ਲੁਧਿਆਣਾ; ਡੀ ਏ ਵੀ ਪਬਲਿਕ ਸਕੂਲ, ਭਾਈ ਰਣਜੀਤ ਸਿੰਘ ਨਗਰ ਅਤੇ ਪੱਖੋਵਾਲ ਰੋਡ; ਮਾਤਾ ਪ੍ਰਸਾਦ ਐੱਸ ਪੀ ਐੱਮ ਸਕੂਲ ਲੁਧਿਆਣਾ; ਪੁਲਿਸ ਡੀ ਏ ਵੀ ਸਕੂਲ ਲੁਧਿਆਣਾ; ਐੱਸ ਕੇ ਐੱਮ ਸਕੂਲ ਲੁਧਿਆਣਾ; ਦਿੱਲੀ ਪਬਲਿਕ ਸਕੂਲ ਲੁਧਿਆਣਾ; ਗੁਰੂ ਨਾਨਕ ਖਾਲਸਾ ਕਾਲਜ ਫਾਰ ਵੂਮੈਨ, ਲੁਧਿਆਣਾ; ਗੁਰੂ ਨਾਨਕ ਕਾਲਜ, ਲੁਧਿਆਣਾ; ਜੀ ਐੱਚ ਜੀ ਹਰਪ੍ਰਕਾਸ਼ ਕਾਲਜ ਆਫ ਐਜੂਕੇਸ਼ਨ ਸਿਧਵਾਂ ਖੁਰਦ, ਲੁਧਿਆਣਾ; ਵੇਰਕਾ ਮਿਲਕ ਪਲਾਂਟ ਅਤੇ ਲੁਧਿਆਣਾ ਮਲੇਰਕੋਟਲਾ ਅਤੇ ਪਟਿਆਲਾ ਦੀਆਂ ਨਰਸਰੀਆਂ ਨੇ ਹਾਸਲ ਕੀਤੇ |

Facebook Comments

Trending