Connect with us

ਪੰਜਾਬੀ

ਪੀ.ਏ.ਯੂ. ਦੇ ਵਿਦਿਆਰਥੀਆਂ ਨੇ ਜਿੱਤਿਆ ਰਾਸ਼ਟਰੀ ਪੱਧਰੀ ਮੁਕਾਬਲਾ

Published

on

PAU The students won the national level competition

ਲੁਧਿਆਣਾ : ਪੀ.ਏ.ਯੂ. ਦੇ ਕਾਲਜ ਆਫ ਐਗਰੀਕਲਚਰਲ ਇੰਜਨੀਅਰਿੰਗ ਐਂਡ ਟੈਕਨਾਲੋਜੀ ਦੀ 20 ਮੈਂਬਰਾਂ ਦੀ ਟੀਮ ਨੇ ਹੀਰੋ ਈ ਬਾਈਕ ਚੈਲੇਂਜ ਦੇ ਰਾਸਟਰੀ ਪੱਧਰ ਦੇ ਮੁਕਾਬਲੇ ਵਿੱਚ ਫਿਊਚਰ ਐਵਾਰਡ ਜਿੱਤਿਆ | ਜ਼ਿਕਰਯੋਗ ਹੈ ਕਿ ਈ-ਬਾਈਕ ਚੈਲੇਂਜ ਹੀਰੋ ਇੰਡੀਆ ਦੁਆਰਾ ਆਯੋਜਿਤ ਇੱਕ ਰਾਸਟਰੀ ਪੱਧਰ ਦਾ ਮੁਕਾਬਲਾ ਹੈ ਜਿਸ ਵਿੱਚ ਆਖਰੀ ਗੇੜ ਲਈ ਕੁਆਲੀਫਾਈ ਕਰਨ ਵਾਲੀਆਂ ਟੀਮਾਂ ਨੂੰ ਇੱਕ ਈ-ਬਾਈਕ ਵਿਕਸਤ ਕਰਨੀ ਪੈਂਦੀ ਹੈ ਜਿਸਨੂੰ ਅੰਤਮ ਦੌਰ ਵਿੱਚ ਔਖੇ ਹਾਲਾਤ ਅਧੀਨ ਪਰਖਿਆ ਜਾਂਦਾ ਹੈ |

ਬੀਤੇ ਦਿਨੀਂ ਇਹ ਅਖਰੀ ਗੇੜ ਦੇ ਪਰਖ ਮੁਕਾਬਲੇ ਨੋਇਡਾ ਦੀ ਗਲਗੋਟੀਆ ਯੂਨੀਵਰਸਿਟੀ ਵਿੱਚ ਕਰਵਾਏ ਗਏ ਸਨ | ਪੀਏਯੂ ਦੇ ਵਾਈਸ ਚਾਂਸਲਰ, ਡਾ ਸਤਿਬੀਰ ਸਿੰਘ ਗੋਸਲ ਨੇ ਟੀਮ ਨੂੰ ਵਧਾਈ ਦਿੱਤੀ ਅਤੇ ਵਿਦਿਆਰਥੀਆਂ ਦੇ ਸਾਂਝੇ ਯਤਨਾਂ ਦੀ ਸ਼ਲਾਘਾ ਕੀਤੀ | ਉਹਨਾਂ ਨੇ ਅਨੁਸਾਸਨ, ਸਮਰਪਣ ਅਤੇ ਦ੍ਰਿੜਤਾ ਦੀ ਭਾਵਨਾ ਨੂੰ ਵਿਕਸਤ ਕਰਕੇ ਵਿਸਵ ਪੱਧਰ ਤੇ ਕਾਮਯਾਬੀ ਦੀ ਯੋਗਤਾ ਹਾਸਲ ਕਰਨ ’ਤੇ ਜੋਰ ਦਿੱਤਾ|

 ਕੁੱਲ 47 ਟੀਮਾਂ ਵਿੱਚੋਂ ਸਿਰਫ 21 ਨੇ ਹੀ ਨੋਇਡਾ ਵਿਖੇ ਆਖਰੀ ਗੇੜ ਲਈ ਕੁਆਲੀਫਾਈ ਕੀਤਾ ਸੀ ਅਤੇ ਕਾਲਜ ਬੀ.ਟੈਕ ਦੇ ਵਿਦਿਆਰਥੀਆਂ ਦੀ ਟੀਮ ਖੇਤੀਬਾੜੀ ਇੰਜਨੀਅਰਿੰਗ ਅਨੁਸ਼ਾਸਨ ਦੀ ਇੱਕੋ ਇੱਕ ਟੀਮ ਸੀ| ਇਹਨਾਂ ਵਿਦਿਆਰਥੀਆਂ ਨੂੰ ਆਈ.ਐਸ.ਏ.ਈ. ਦੇ ਪੰਜਾਬ ਚੈਪਟਰ ਦੇ ਚੇਅਰਮੈਨ ਡਾ. ਰਾਕੇਸ ਸਾਰਦਾ ਵੱਲੋਂ ਦਿਵਾਈ ਵਿੱਤੀ ਸਹਾਇਤਾ ਨਾਲ ਈ-ਬਾਈਕ ਦੇ ਵਿਕਾਸ ਵਿੱਚ ਦਿੱਤੇ ਗਏ ਤਕਨੀਕੀ ਸਹਿਯੋਗ ਦੀ ਵੀ ਸਲਾਘਾ ਕੀਤੀ ਗਈ|

Facebook Comments

Trending