Connect with us

ਪੰਜਾਬੀ

ਪੀ.ਏ.ਯੂ. ਦੇ ਵਿਗਿਆਨੀ ਨੂੰ ਅੰਤਰਰਾਸ਼ਟਰੀ ਵਿਗਿਆਨੀਆਂ ਦੀ ਸੂਚੀ ਵਿੱਚ ਸਥਾਨ ਹੋਇਆ ਹਾਸਲ 

Published

on

PAU The scientist got a place in the list of international scientists
ਲੁਧਿਆਣਾ : ਪੀ.ਏ.ਯੂ. ਦੇ ਮਕੈਨੀਕਲ ਇੰਜਨੀਅਰਿੰਗ ਵਿਭਾਗ ਦੇ ਮੁਖੀ ਡਾ. ਵੀ ਪੀ ਸੇਠੀ ਨੂੰ ਵਿਸਵ ਦੇ ਚੋਟੀ ਦੇ ਵਿਗਿਆਨੀਆਂ ਦੀ ਸੂਚੀ ਵਿੱਚ ਦੂਜੀ ਵਾਰ ਸ਼ਾਮਿਲ ਕੀਤਾ ਗਿਆ ਹੈ | ਇਹ ਸੂਚੀ ਵਿਸਵ ਪ੍ਰਸਿੱਧ ਸਟੈਨਫੋਰਡ ਯੂਨੀਵਰਸਿਟੀ, ਅਮਰੀਕਾ ਵੱਲੋਂ ਜਾਰੀ ਕੀਤੀ ਗਈ ਹੈ | 2019 ਵਿੱਚ ਜਾਰੀ ਕੀਤੀ ਗਈ ਪਿਛਲੀ ਸੂਚੀ ਵਿੱਚ ਡਾਕਟਰ ਸੇਠੀ 151141ਵੇਂ ਸਥਾਨ ’ਤੇ ਸਨ| ਉਸ ਸਮੇਂ ਸਿਰਫ 1492 ਭਾਰਤੀ ਵਿਗਿਆਨੀ ਹੀ ਇਸ ਸੂਚੀ ਵਿੱਚ ਥਾਂ ਬਣਾ ਸਕੇ ਸਨ|
ਸਟੈਨਫੋਰਡ ਯੂਨੀਵਰਸਿਟੀ ਦੁਆਰਾ 2023 ਵਿੱਚ ਜਾਰੀ ਕੀਤੀ ਗਈ ਤਾਜਾ ਰਿਪੋਰਟ ਵਿੱਚ ਡਾ: ਸੇਠੀ 162227ਵੇਂ ਸਥਾਨ ’ਤੇ ਹਨ| ਇਸ ਵਾਰ ਸਿਰਫ 2273 ਭਾਰਤੀ ਵਿਗਿਆਨੀ ਹੀ ਇਸ ਸੂਚੀ ਦਾ ਹਿੱਸਾ ਬਣੇ ਹਨ | ਡਾ. ਸੇਠੀ ਦਾ ਨਾਂ ਕਈ ਅੰਤਰਰਾਸਟਰੀ ਪ੍ਰੋਜੈਕਟਾਂ ਅਤੇ ਵਿਦੇਸੀ ਲੇਖਕਾਂ ਦੇ ਨਾਲ ਬਹੁਤ ਸਾਰੀਆਂ ਪ੍ਰਕਾਸ਼ਨਾਵਾਂ ਵਿੱਚ ਵੀ ਜੁੜਦਾ ਰਿਹਾ ਹੈ |ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਡਾ. ਸੇਠੀ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਹੋਰ ਨਿੱਠ ਕੇ ਕਾਰਜ ਕਰਨ ਦੀ ਆਸ ਪ੍ਰਗਟਾਈ |

Facebook Comments

Trending