Connect with us

ਖੇਤੀਬਾੜੀ

ਪੀ.ਏ.ਯੂ. ਦੇ ਮਾਹਿਰਾਂ ਨੇ ਖੇਤੀ ਅਤੇ ਹੋਰ ਸਮੱਸਿਆਵਾਂ ਬਾਰੇ ਦਿੱਤੇ ਸੁਝਾਅ

Published

on

PAU The experts gave suggestions about farming and other problems

ਲੁਧਿਆਣਾ : ਪੀ.ਏ.ਯੂ. ਵੱਲੋਂ ਹਰ ਹਫ਼ਤੇ ਸ਼ੋਸ਼ਲ ਮੀਡੀਆ ਤੇ ਕਰਵਾਏ ਜਾਂਦੇ ਲਾਈਵ ਪ੍ਰੋਗਰਾਮ ਵਿੱਚ ਇਸ ਵਾਰ ਮੌਜੂਦਾ ਸਾਉਣੀ ਸੀਜ਼ਨ ਦੌਰਾਨ ਮੱਕੀ ਦੇ ਕੀੜੇ-ਮਕੌੜਿਆਂ ਦੀ ਰੋਕਥਾਮ ਅਤੇ ਬੱਚਿਆਂ ਦੀਆਂ ਅੱਖਾਂ ਵਿੱਚ ਰੌਸ਼ਨੀ ਸੰਬੰਧੀ ਸਮੱਸਿਆਵਾਂ ਬਾਰੇ ਮਾਹਿਰਾਂ ਨੇ ਕਿਸਾਨਾਂ ਨਾਲ ਗੱਲਬਾਤ ਕੀਤੀ । ਬੱਚਿਆਂ ਦੀਆਂ ਅੱਖਾਂ ਵਿੱਚ ਰੌਸ਼ਨੀ ਸੰਬੰਧੀ ਸਮੱਸਿਆਵਾਂ ਦੇ ਵਿਸ਼ੇ ਤੇ ਡਾ. ਹਰਪਿੰਦਰ ਕੌਰ ਨੇ ਆਪਣੇ ਨੁਕਤੇ ਸਾਂਝੇ ਕੀਤੇ ।

ਉਹਨਾਂ ਦੱਸਿਆ ਕਿ ਛੋਟੇ ਬੱਚਿਆਂ ਨੂੰ ਇਸ ਸਮੱਸਿਆ ਤੋਂ ਬਚਾਉਣ ਲਈ ਚੰਗੀ ਖੁਰਾਕ ਅਤੇ ਸੱਟ ਫੇਟ ਤੋਂ ਬਚਾਅ ਰੱਖਣਾ ਚਾਹੀਦਾ ਹੈ । ਨਾਲ ਹੀ ਉਹਨਾਂ ਨੇ ਬਿਜਲਈ ਯੰਤਰਾਂ ਦੀ ਘੱਟ ਵਰਤੋਂ ਲਈ ਬੱਚਿਆਂ ਨੂੰ ਪ੍ਰੇਰਿਤ ਕਰਨ ਲਈ ਮਾਪਿਆਂ ਅਤੇ ਅਧਿਆਪਕਾਂ ਨੂੰ ਕੋਸ਼ਿਸ਼ ਕਰਨ ਲਈ ਵੀ ਕਿਹਾ ।

ਮੱਕੀ ਦੇ ਕੀੜੇ-ਮਕੌੜਿਆਂ ਬਾਰੇ ਗੱਲ ਕਰਦਿਆਂ ਡਾ. ਨਵੀਨ ਅਗਰਵਾਲ ਨੇ ਦੱਸਿਆ ਕਿ ਬਰਸਾਤ ਦਾ ਮੌਸਮ ਵਿਸ਼ੇਸ਼ ਤੌਰ ਤੇ ਮੱਕੀ ਦੇ ਕੀੜਿਆਂ ਵਿੱਚ ਵਾਧੇ ਲਈ ਢੁੱਕਵਾਂ ਹੈ । ਉਹਨਾਂ ਕਿਸਾਨਾਂ ਨੂੰ ਫਾਲ ਆਰਮੀਵਰਮ ਅਤੇ ਹੋਰ ਕੀੜਿਆਂ ਦੀ ਰੋਕਥਾਮ ਲਈ ਯੂਨੀਵਰਸਿਟੀ ਮਾਹਿਰਾਂ ਦੇ ਸੁਝਾਵਾਂ ਤੇ ਅਮਲ ਕਰਕੇ ਸੰਯੁਕਤ ਕੀਟ-ਪ੍ਰਬੰਧਨ ਲਈ ਪ੍ਰੇਰਿਤ ਕੀਤਾ  ।

Facebook Comments

Trending