ਪੰਜਾਬ ਨਿਊਜ਼
ਪੀ.ਏ.ਯੂ. ਵਿੱਚ ਹਰਿਆਵਲ ਅਤੇ ਸਫ਼ਾਈ ਬਾਰੇ ਮੁਹਿੰਮ 7 ਸਤੰਬਰ ਤੋਂ ਹੋਵੇਗੀ ਸ਼ੁਰੂ
Published
3 years agoon
ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨੂੰ ਹਰਿਆ ਭਰਿਆ ਅਤੇ ਸਾਫ਼-ਸੁਥਰਾ ਬਨਾਉਣ ਹਿਤ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਦੀ ਅਗਵਾਈ ਵਿੱਚ ‘ਗਰੀਨ ਐਂਡ ਕਲੀਨ ਪੀ.ਏ.ਯੂ. ਕੈਂਪਸ’ ਮੁਹਿੰਮ 7 ਸਤੰਬਰ ਸਵੇਰੇ 11 ਵਜੇ ਸ਼ੁਰੂ ਕੀਤੀ ਜਾਵੇਗੀ । ਯੂਨੀਵਰਸਿਟੀ ਵਿੱਚ ਸਥਿਤ ਡਾ. ਐੱਮ ਐੱਸ ਰੰਧਾਵਾ ਲਾਇਬੇ੍ਰਰੀ ਦੇ ਪਾਰਕ ਵਿੱਚੋਂ ਵਾਈਸ ਚਾਂਸਲਰ ਇਸ ਮੁਹਿੰਮ ਦੀ ਸ਼ੁਰੂਆਤ ਕਰਨਗੇ ।
ਇਸ ਮੁਹਿੰਮ ਦਾ ਮੁੱਖ ਉਦੇਸ਼ ਯੂਨੀਵਰਸਿਟੀ ਦੇ ਮੈਦਾਨਾਂ, ਪਾਰਕਾਂ, ਇਮਾਰਤਾਂ ਅਤੇ ਇਮਾਰਤਾਂ ਦੇ ਬਾਹਰੀ ਖੇਤਰ ਨੂੰ ਜਿੱਥੇ ਸਾਫ਼-ਸੁਥਰਾ ਰੱਖਿਆ ਜਾਵੇ, ਉੱਥੇ ਇਸਦੀ ਸਜਾਵਟੀ ਦਿੱਖ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ ਜਾਵੇ । ਇਸ ਮੁਹਿੰਮ ਵਿੱਚ ਯੂਨੀਵਰਸਿਟੀ ਦੇ ਅਧਿਆਪਕਾਂ, ਕਰਮਚਾਰੀਆਂ ਅਤੇ ਵਿਦਿਆਰਥੀਆਂ ਨੇ ਰਲ ਕੇ ਯੋਗਦਾਨ ਪਾਉਣ ਲਈ ਪ੍ਰੇਰਿਆ ਜਾਵੇਗਾ ।
ਇਸ ਮੁਹਿੰਮ ਦੀ ਸ਼ੁਰੂਆਤ ਸਮਾਗਮ ਵਿੱਚ ਯੂਨੀਵਰਸਿਟੀ ਦੇ ਅਧਿਕਾਰੀ, ਵੱਖ-ਵੱਖ ਵਿਭਾਗਾਂ ਦੇ ਮੁਖੀ ਅਤੇ ਫਲੋਰੀਕਲਚਰ ਲੈਂਡਸਕੇਪਿੰਗ ਵਿਭਾਗ ਦੇ ਅਧਿਆਪਕ ਅਤੇ ਵਿਦਿਆਰਥੀ ਸ਼ਾਮਿਲ ਹੋਣਗੇ । ਵਰਣਨਯੋਗ ਹੈ ਕਿ ਪਿਛਲੇ ਦਿਨੀਂ ਵਾਈਸ ਚਾਂਸਲਰ ਡਾ. ਗੋਸਲ ਨੇ ਸੰਬੰਧਿਤ ਸੇਵਾ ਮੁਕਤ ਵਿਗਿਆਨੀਆਂ ਅਤੇ ਮਾਹਿਰਾਂ ਨਾਲ ਇਸ ਸੰਬੰਧੀ ਇੱਕ ਵਿਸ਼ੇਸ਼ ਵਿਚਾਰ-ਚਰਚਾ ਕਰਕੇ ਯੂਨੀਵਰਸਿਟੀ ਨੂੰ ਖੂਬਸੂਰਤ ਬਨਾਉਣ ਦੀ ਯੋਜਨਾ ਤਿਆਰ ਕੀਤੀ ।
You may like
-
ਹਾੜ੍ਹੀ ਦੀਆਂ ਫਸਲਾਂ ਅਤੇ ਪਰਾਲੀ ਪ੍ਰਬੰਧਨ ਬਾਰੇ ਕੀਤਾ ਜਾਗਰੂਕ
-
ਪੀ.ਏ.ਯੂ. ਦੇ ਵਾਈਸ ਚਾਂਸਲਰ ਨੇ ਪਰਾਲੀ ਦੀ ਸੰਭਾਲ ਲਈ ਕਿਸਾਨਾਂ ਨੂੰ ਕੀਤੀ ਅਪੀਲ
-
ਖੇਤੀ ਲਾਇਬ੍ਰੇਰੀਅਨਜ਼ ਅਤੇ ਉਪਭੋਗਤਾ ਭਾਈਚਾਰੇ ਦੀ ਤੀਜੀ ਅੰਤਰਰਾਸ਼ਟਰੀ ਕਾਨਫਰੰਸ ਸ਼ੁਰੂ
-
ਡਾ. ਨਿਰਮਲ ਜੌੜਾ MRSPTU ਦੀ ਸਭਿਆਚਾਰਕ ਕੌਂਸਲ ਦੇ ਮੈਂਬਰ ਨਾਮਜਦ
-
ਸੀਨੀਅਰ ਸਿਟੀਜ਼ਨ ਕਿਸੇ ਵੀ ਸਮਾਜ ਦਾ ਧੁਰਾ ਹੁੰਦੇ ਹਨ : ਵਾਈਸ ਚਾਂਸਲਰ
-
ਪੀ.ਏ.ਯੂ. ਦੇ ਵਾਈਸ ਚਾਂਸਲਰ ਨੇ ਡਾ. ਸਵਾਮੀਨਾਥਨ ਦੇ ਦੇਹਾਂਤ ਤੇ ਉਹਨਾਂ ਦੀ ਦੇਣ ਨੂੰ ਕੀਤਾ ਯਾਦ
