Connect with us

ਖੇਤੀਬਾੜੀ

ਪੀ.ਏ.ਯੂ. ਦੇ ਵਾਈਸ ਚਾਂਸਲਰ ਨੇ ਪਰਾਲੀ ਦੀ ਸੰਭਾਲ ਲਈ ਕਿਸਾਨਾਂ ਨੂੰ ਕੀਤੀ ਅਪੀਲ

Published

on

PAU The Vice Chancellor appealed to the farmers to take care of the stubble
ਪੀ.ਏ.ਯੂ. ਦੇ ਖੋਜ ਅਤੇ ਪਸਾਰ ਮਾਹਿਰਾਂ ਦੀ ਵਿਸ਼ੇਸ਼ ਮੀਟਿੰਗ ਹੋਈ| ਇਸ ਮੀਟਿੰਗ ਦੀ ਪ੍ਰਧਾਨਗੀ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕੀਤੀ| ਡਾ. ਗੋਸਲ ਨੇ ਖੇਤੀ ਮਾਹਿਰਾਂ ਨੂੰ ਵਾਤਾਵਰਨ ਪੱਖੀ ਖੇਤੀ ਅਤੇ ਕੁਦਰਤੀ ਸਰੋਤਾਂ ਦੀ ਸੰਭਾਲ ਨੂੰ ਆਪਣੀ ਖੋਜ ਅਤੇ ਪਸਾਰ ਗਤੀਵਿਧੀਆਂ ਦਾ ਹਿੱਸਾ ਬਨਾਉਣ ਦੀ ਅਪੀਲ ਕੀਤੀ| ਡਾ. ਗੋਸਲ ਨੇ ਕਿਹਾ ਕਿ ਝੋਨੇ ਦੀ ਵਾਢੀ ਤੋਂ ਬਾਅਦ ਪਰਾਲੀ ਦੀ ਸੰਭਾਲ ਵਿਸ਼ੇਸ਼ ਤੌਰ ਤੇ ਫਿਕਰਮੰਦੀ ਦਾ ਵਿਸ਼ਾ ਹੈ|
 ਉਹਨਾਂ ਕਿਹਾ ਕਿ ਪੀ.ਏ.ਯੂ. ਦੀਆਂ ਖੋਜਾਂ ਨੇ ਸਾਬਤ ਕੀਤਾ ਹੈ ਕਿ ਇਸ ਨਾਲ ਮਿੱਟੀ ਵਿਚ ਜੈਵਿਕ ਮਾਦਾ ਵਧਦਾ ਹੈ ਅਤੇ ਖਾਦਾਂ ਦੇ ਖਰਚਿਆਂ ਵਿਚ ਕਟੌਤੀ ਕੀਤੀ ਜਾ ਸਕਦੀ ਹੈ| ਡਾ. ਗੋਸਲ ਨੇ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਯੂਨੀਵਰਸਿਟੀ ਵੱਲੋਂ ਸੁਝਾਈ ਨਵੀਂ ਸਰਫੇਸ ਸੀਡਿੰਗ ਤਕਨੀਕ ਦੀ ਵਰਤੋਂ ਕਰਨ| ਇਹ ਮਸ਼ੀਨ ਕਟਰ-ਕਮ-ਸਪਰੈਡਰ ਉੱਪਰ ਬਿਨਾਂ ਫਾਲਿਆਂ ਤੋਂ ਪਾਈਪਾਂ ਸਮੇਤ ਬਿਜਾਈ ਡਰਿੱਲ ਦਾ ਉਪਰਲਾ ਹਿੱਸਾ ਲਗਾ ਕੇ ਬਣਾਈ ਗਈ ਹੈ|
ਇਸ ਮਸ਼ੀਨ ਨਾਲ ਕੰਬਾਈਨ ਦੇ ਵੱਢੇ ਝੋਨੇ ਦੇ ਖੇਤ ਵਿਚ ਇੱਕੋ ਸਮੇਂ ਬੀਜ ਅਤੇ ਖਾਦ ਪਾ ਦਿੱਤਾ ਜਾਂਦਾ ਹੈ ਅਤੇ ਨਾਲੋ-ਨਾਲ ਖੜ•ੇ ਝੋਨੇ ਦੇ ਕਰਚੇ 4-5 ਇੰਚ ਉਚਾਈ ਤੱਕ ਕੱਟ ਕੇ ਇਕਸਾਰ ਖਿਲਾਰ ਦਿੱਤੇ ਜਾਂਦੇ ਹਨ| ਇਹ ਪਰਾਲ ਮਲਚ ਦੇ ਰੂਪ ਵਿਚ ਜ਼ਮੀਨ ਨੂੰ ਢੱਕ ਲੈਂਦਾ ਹੈ ਜਿਸ ਨਾਲ ਨਦੀਨਾਂ ਦਾ ਜੰਮ ਘਟਦਾ ਹੈ ਅਤੇ ਹਫ਼ਤੇ ਬਾਅਦ ਕਣਕ ਦੇ ਬੂਟੇ ਪਰਾਲੀ ਵਿੱਚੋਂ ਬਾਹਰ ਦਿਸਣੇ ਸ਼ੁਰੂ ਹੋ ਜਾਂਦੇ ਹਨ|
ਡਾ. ਗੋਸਲ ਨੇ ਕਿਹਾ ਕਿ ਇਸ ਤਕਨੀਕ ਨਾਲ ਬੀਜੀ ਕਣਕ ਡਿੱਗਦੀ ਨਹੀਂ ਅਤੇ ਇਸ ਮਸ਼ੀਨ ਨੂੰ ਛੋਟੇ ਟਰੈਕਟਰ ਨਾਲ ਵੀ 700-800 ਰੁਪਏ ਪ੍ਰਤੀ ਏਕੜ ਦੇ ਖਰਚੇ ਤੇ ਚਲਾਇਆ ਜਾ ਸਕਦਾ ਹੈ| ਡਾ. ਗੋਸਲ ਨੇ ਉਸ ਤੋਂ ਬਿਨਾਂ ਪੀ.ਏ.ਯੂ. ਦੀਆਂ ਹੋਰਾਂ ਮਸ਼ੀਨਾਂ ਸਮਾਰਟ ਸੀਡਰ, ਸੁਪਰ ਸੀਡਰ ਵਰਤ ਕੇ ਪਰਾਲੀ ਦੀ ਸੰਭਾਲ ਲਈ ਕਿਸਾਨਾਂ ਨੂੰ ਪੇ੍ਰਰਿਤ ਕੀਤਾ|

Facebook Comments

Trending