Connect with us

ਪੰਜਾਬੀ

ਪੀ.ਏ.ਯੂ. ਦੇ ਪ੍ਰੋਫੈਸਰ ਦੀ ਅਯੁੱਧਿਆ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਵਜੋਂ ਹੋਈ ਨਿਯੁਕਤੀ 

Published

on

PAU The appointment of Professor as Vice Chancellor of Ayodhya University

ਲੁਧਿਆਣਾ : ਪੀ.ਏ.ਯੂ. ਦੇ ਬਿਜ਼ਨਸ ਸਟੱਡੀਜ਼ ਸਕੂਲ ਦੇ ਸਾਬਕਾ ਨਿਰਦੇਸ਼ਕ ਅਤੇ ਪ੍ਰੋਫੈਸਰ ਡਾ. ਪ੍ਰਤਿਭਾ ਗੋਇਲ ਨੂੰ ਰਾਮ ਮਨੋਹਰ ਲੋਹੀਆ ਅਵਧ ਯੂਨੀਵਰਸਿਟੀ, ਅਯੁੱਧਿਆ ਦਾ ਵਾਈਸ ਚਾਂਸਲਰ ਨਿਯੁਕਤ ਕੀਤਾ ਗਿਆ ਹੈ| ਇਸ ਸੰਬੰਧ ਵਿੱਚ ਸਕੂਲ ਆਫ ਬਿਜਨਸ ਸਟੱਡੀਜ ਵੱਲੋਂ ਡਾ. ਗੋਇਲ ਲਈ ਇੱਕ ਵਿਦਾਇਗੀ ਪਾਰਟੀ ਦਾ ਆਯੋਜਨ ਕੀਤਾ ਗਿਆ |

ਸਕੂਲ ਆਫ ਬਿਜਨਸ ਸਟੱਡੀਜ ਦੇ ਨਿਰਦੇਸ਼ਕ ਡਾ. ਰਮਨਦੀਪ ਸਿੰਘ ਨੇ ਡਾ. ਪ੍ਰਤਿਭਾ ਗੋਇਲ ਦੀ ਜਾਣ-ਪਛਾਣ ਕਰਾਉਂਦਿਆਂ ਉਹਨਾਂ ਦੇ ਵਾਈਸ ਚਾਂਸਲਰ ਨਿਯੁਕਤ ਹੋਣ ਨੂੰ ਪੀ.ਏ.ਯੂ. ਦੀ ਵੱਡੀ ਪ੍ਰਾਪਤੀ ਕਿਹਾ | ਉਹਨਾਂ ਡਾ. ਗੋਇਲ ਨੂੰ ਵਧਾਈ ਦਿੱਤੀ ਅਤੇ ਭਵਿੱਖ ਦੇ ਯਤਨਾਂ ਵਿੱਚ ਉਹਨਾਂ ਦੀ ਸਫਲਤਾ ਦੀ ਕਾਮਨਾ ਕੀਤੀ| ਫੈਕਲਟੀ, ਸਟਾਫ ਅਤੇ ਵਿਦਿਆਰਥੀਆਂ ਨੇ ਵੀ ਡਾ. ਗੋਇਲ ਦੀ ਇਸ ਵੱਕਾਰੀ ਅਹੁਦੇ ’ਤੇ ਨਿਯੁਕਤੀ ਦੀ ਸਲਾਘਾ ਕੀਤੀ ਸੁਭਕਾਮਨਾਵਾਂ ਦਿੱਤੀਆਂ|

ਡਾ. ਪ੍ਰਤਿਭਾ ਗੋਇਲ ਨੇ ਆਪਣਾ ਕਾਰਜ ਪੰਜਾਬ ਸਪਿਨਿੰਗ ਐਂਡ ਵੇਵਿੰਗ ਮਿੱਲਜ ਦੇ ਸਰਕਾਰੀ ਅਦਾਰੇ ਵਿੱਚ ਡਿਪਟੀ ਮੈਨੇਜਰ ਵਜੋਂ ਸ਼ੁਰੂ ਕੀਤਾ | ਉਹਨਾਂ ਦੇ ਮਨ ਵਿੱਚ ਅਧਿਆਪਨ ਲਈ ਅਥਾਹ ਪ੍ਰੇਮ ਸੀ ਇਸਲਈ ਉਹਨਾਂ ਪਹਿਲਾਂ ਪੰਜਾਬੀ ਯੂਨੀਵਰਸਿਟੀ, ਪਟਿਆਲਾ ਅਤੇ ਬਾਅਦ ਵਿੱਚ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿੱਚ ਮੈਨੇਜਮੈਂਟ ਦੇ ਅਧਿਆਪਕ ਵਜੋਂ ਆਪਣਾ ਕਾਰਜ ਆਰੰਭਿਆ|

Facebook Comments

Trending