Connect with us

ਖੇਤੀਬਾੜੀ

ਪੀ.ਏ.ਯੂ. ਵੱਲੋਂ “ਸਵੈ-ਰੋਜਗਾਰ ਅਤੇ ਮਹਿਲਾ ਸਸ਼ਕਤੀਕਰਨ” ‘ਤੇ ਕਰਵਾਇਆ ਸੈਮੀਨਾਰ

Published

on

PAU Seminar on “Self-Employment and Women Empowerment” organized by

ਲੁਧਿਆਣਾ : ਸਕਿੱਲ ਡਿਵੈਲਪਮੈਂਟ ਸੈਂਟਰ ਵੱਲੋਂ ਜ਼ਿਲਾ ਸਿੱਖਿਆ ਤੇ ਸਿਖਲਾਈ ਸੰਸਥਾ, ਜਗਰਾਉਂ (ਲੁਧਿਆਣਾ) ਦੇ ਸਹਿਯੋਗ ਨਾਲ ਸੈਸ਼ਨ 2020-22 ਅਤੇ ਸੈਸ਼ਨ 2021-23 ਦੇ ਵਿਦਿਆਰਥੀਆਂ ਲਈ ਇੱਕ ਦਿਨਾ “ਸਵੈ-ਰੋਜਗਾਰ ਅਤੇ ਮਹਿਲਾ ਸਸ਼ਕਤੀਕਰਨ” ਵਿਸ਼ੇ ਉੱਪਰ ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ ਵਿੱਚ ਲਗਭਗ 110 ਵਿਦਿਆਰਥੀਆਂ ਨੇ ਭਾਗ ਲਿਆ।

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡਾ. ਕੁਲਦੀਪ ਸਿੰਘ ਐਸੋਸੀਏਟ ਡਾਇਰੈਕਟਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ ਸਕਿੱਲ ਡਿਵੈਲਪਮੈਂਟ ਸੈਂਟਰ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਪੰਜਾਬ ਦੇ ਕਿਸਾਨ ਵੀਰਾਂ ਅਤੇ ਕਿਸਾਨ ਬੀਬੀਆਂ ਨੂੰ ਖੇਤੀ ਅਤੇ ਖੇਤੀ ਸਹਾਇਕ ਧੰਦਿਆਂ ਦੀ ਸਿਖਲਾਈ ਪ੍ਰਦਾਨ ਕਰਕੇ ਆਤਮ ਨਿਰਭਰ ਬਨਾਉਣ ਵਿੱਚ ਕਿਵੇਂ ਅਹਿਮ ਭੂਮਿਕਾ ਨਿਭਾ ਰਿਹਾ ਹੈ। ਡਾ. ਰੁਪਿੰਦਰ ਕੌਰ ਨੇ ਸਕਿੱਲ ਡਿਵੈਲਪਮੈਂਟ ਸੈਂਟਰ ਵੱਲੋਂ ਕਰਵਾਏ ਜਾਣ ਵਾਲੇ ਖੇਤੀ ਸਿਖਲਾਈ ਕੋਰਸਾਂ ਬਾਰੇ ਚਾਨਣਾ ਪਾਇਆ।

ਇਕਬਾਲਪ੍ਰੀਤ ਕੌਰ ਸਿੱਧੂ ਨੇ ਪੰਜਾਬ ਐਗਰੀ-ਬਿਜਨਸ ਇੰਕੂਬੇਟਰ (ਪਾਬੀ) ਪ੍ਰੋਜੈਕਟ ਅਧੀਨ ਚਲਾਏ ਜਾ ਰਹੇ “ਉੱਦਮ ਅਤੇ ਉਡਾਨ” ਪ੍ਰੋਗ੍ਰਾਮਾਂ ਬਾਰੇ, ਡਾ. ਵਿਸ਼ਾਲ ਬੈਕਟਰ ਨੇ ਸਵੈ-ਰੋਜਗਾਰ ਨਾਲ ਸੁਨਿਹਰੇ ਭਵਿੱਖ ਬਾਰੇ, ਡਾ. ਕਿਰਨ ਗਰੋਵਰ ਨੇ ਬੇਕਰੀ ਅਤੇ ਕੰਨਫੈਕਸ਼ਨਰੀ ਇੱਕ ਵਧੀਆ ਸਵੈ-ਰੋਜਗਾਰ ਅਤੇ ਨਾਰੀ ਸਸ਼ਕਤੀਕਰਨ ਬਾਰੇ, ਡਾ. ਸ਼ਿਵਾਨੀ ਸ਼ਰਮਾ ਨੇ ਖੁੰਬਾਂ ਦੀ ਕਾਸ਼ਤ ਅਤੇ ਮੁਨਾਫੇ ਬਾਰੇ ਅਤੇ ਡਾ. ਜਸਪਾਲ ਸਿੰਘ ਨੇ ਮਧੂ-ਮੱਖੀ ਪਾਲਣ ਕਿੱਤੇ ਅਤੇ ਮੁਨਾਫੇ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ।

Facebook Comments

Trending