Connect with us

ਪੰਜਾਬ ਨਿਊਜ਼

PAU ਨੇ ਪਾਣੀ ਦੀ ਸੰਭਾਲ ਬਾਰੇ ਵਿਸ਼ੇਸ਼ ਭਾਸ਼ਣ ਕੀਤਾ ਆਯੋਜਿਤ 

Published

on

PAU organized a special lecture on water conservation
ਪੀ.ਏ.ਯੂ. ਦੇ ਭੂਮੀ ਅਤੇ ਇੰਜਨੀਅਰਿੰਗ ਵਿਭਾਗ ਨੇ ਕੁਦਰਤੀ ਸਰੋਤਾਂ ਦੀ ਸੰਭਾਲ ਬਾਰੇ ਕਾਸਟ ਪ੍ਰੋਜੈਕਟ ਦੇ ਅਧੀਨ ਬੀਤੇ ਦਿਨੀਂ ਇਕ ਵਿਸ਼ੇਸ਼ ਭਾਸ਼ਣ ਕਰਵਾਇਆ| ਭੁਵਨੇਸ਼ਵਰ ਦੇ ਪਾਣੀ ਤਕਨਾਲੋਜੀ ਕੇਂਦਰ ਦੇ ਸਾਬਕਾ ਨਿਰਦੇਸ਼ਕ ਡਾ. ਅਸ਼ਵਨੀ ਕੁਮਾਰ ਪਾਣੀ ਦੀ ਸਰੋਤਾਂ ਦੀ ਸੰਭਾਲ ਬਾਰੇ ਇਸ ਭਾਸ਼ਣ ਦੇ ਮੁੱਖ ਵਕਤਾ ਸਨ|
ਡਾ. ਅਸ਼ਵਨੀ ਕੁਮਾਰ ਨੇ ਆਪਣੇ ਭਾਸ਼ਣ ਦੌਰਾਨ ਪਾਣੀ ਸੰਬੰਧੀ ਦੇਸ਼ ਅਤੇ ਦੁਨੀਆਂ ਦੇ ਹਾਲਾਤ ਦੀ ਗੱਲ ਕੀਤੀ|
ਉਹਨਾਂ ਨੇ ਵਰਤੇ ਜਾ ਰਹੇ ਪਾਣੀ ਦੀ ਸਥਿਤੀ ਬਾਰੇ ਦੱਸਿਆ ਅਤੇ ਪਾਣੀ ਦੀ ਸੰਭਾਲ ਕਰਕੇ ਭਵਿੱਖ ਵਿਚ ਜ਼ਿੰਦਗੀ ਨੂੰ ਉਸਾਰੂ ਬਨਾਉਣ ਦੀ ਲੋੜ ਤੇ ਜ਼ੋਰ ਦਿੱਤਾ| ਉਹਨਾਂ ਕਿਹਾ ਕਿ ਪਾਣੀ ਤੋਂ ਬਗੈਰ ਇਸ ਗ੍ਰਹਿ ਉੱਪਰ ਜੀਵਨ ਦੀ ਕਲਪਨਾ ਕਰਨਾ ਮੁਸ਼ਕਿਲ ਹੈ | ਇਸ ਦੇ ਨਾਲ ਹੀ ਉਹਨਾਂ ਨੇ ਬੀਤੇ ਸਾਲਾਂ ਵਿਚ ਪਾਣੀ ਦੀ ਸੰਭਾਲ ਸੰਬੰਧੀ ਆਪਣੇ ਤਜਰਬੇ ਸਾਂਝੇ ਕੀਤੇ|
ਕਾਸਟ ਪ੍ਰੋਜੈਕਟ ਦੇ ਮੁੱਖ ਨਿਗਰਾਨ ਡਾ. ਓ ਪੀ ਚੌਧਰੀ ਨੇ ਇਸ ਮੌਕੇ ਕੇਵਲ ਭੋਜਨ ਸੁਰੱਖਿਆ ਦੀ ਥਾਂ ਪੋਸ਼ਣ ਸੁਰੱਖਿਆ ਅਤੇ ਇਸ ਲਈ ਗੈਰ ਰਵਾਇਤੀ ਖੁਰਾਕ ਆਦਤਾਂ ਅਪਨਾਉਣ ਦੀ ਲੋੜ ਤੇ ਜ਼ੋਰ ਦਿੱਤਾ| ਉਹਨਾਂ ਨੇ ਕਿਹਾ ਕਿ ਪਾਣੀ ਦੀ ਵਰਤੋਂ ਲਈ ਲੋਕਾਂ ਨੂੰ ਜਾਗਰੂਕ ਕਰਨ ਦੀ ਲੋੜ ਹੈ ਅਤੇ ਕਾਸਟ ਪ੍ਰੋਜੈਕਟ ਤਹਿਤ ਇਹ ਕਾਰਜ ਕੀਤਾ ਜਾ ਰਿਹਾ ਹੈ|

Facebook Comments

Trending