Connect with us

ਪੰਜਾਬੀ

ਪੀ.ਏ.ਯੂ. ਦੇ ਪੋਸ਼ਣ ਮਾਹਿਰ ਡਾ. ਕਿਰਨ ਗਰੋਵਰ ਭੋਜਨ ਅਤੇ ਪੋਸਣ ਵਿਭਾਗ ਦੇ ਮੁਖੀ ਹੋਏ ਨਿਯੁਕਤ 

Published

on

PAU Nutrition expert Dr. Kiran Grover appointed as Head of Food and Nutrition Department
ਲੁਧਿਆਣਾ : ਡਾਕਟਰ ਕਿਰਨ ਗਰੋਵਰ ਕਮਿਊਨਿਟੀ ਪੋਸ਼ਣ ਦੇ ਖੇਤਰ ਵਿੱਚ ਅਧਿਆਪਨ, ਖੋਜ ਅਤੇ ਵਿਸਤਾਰ ਦੇ 30 ਸਾਲਾਂ ਤੋਂ ਵੱਧ ਅਨੁਭਵ ਦੇ ਨਾਲ ਇੱਕ ਨਿਪੁੰਨ ਅਕਾਦਮਿਕ ਅਤੇ ਖੋਜ ਕਰਮੀ ਹਨ | ਬੀਤੇ ਦਿਨੀਂ ਉਹਨਾਂ ਨੂੰ ਭੋਜਨ ਅਤੇ ਪੋਸਣ ਵਿਭਾਗ ਦੇ ਮੁਖੀ ਨਿਯੁਕਤ ਕੀਤਾ ਗਿਆ | ਡਾ. ਗਰੋਵਰ ਨੇ ਸਤੰਬਰ 1992 ਵਿੱਚ ਕਪੂਰਥਲਾ ਤੋਂ ਗ੍ਰਹਿ ਵਿਗਿਆਨ ਦੇ ਸਹਾਇਕ ਪ੍ਰੋਫੈਸਰ ਵਜੋਂ ਆਪਣਾ ਅਕਾਦਮਿਕ ਸਫ਼ਰ ਸ਼ੁਰੂ ਕੀਤਾ
ਬਾਅਦ ਵਿੱਚ ਉਹ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੇ ਭੋਜਨ ਅਤੇ ਪੋਸ਼ਣ ਵਿਭਾਗ ਵਿੱਚ ਪਸਾਰ ਮਾਹਿਰ ਵਜੋਂ ਸ਼ਾਮਿਲ ਹੋਏ | ਅਗਸਤ 2003 ਵਿੱਚ ਉਹਨਾਂ ਨੂੰ ਪ੍ਰੋਫੈਸਰ ਵਜੋਂ ਤਰੱਕੀ ਮਿਲੀ ਅਤੇ ਜਨਵਰੀ 2009 ਵਿੱਚ ਮੁੱਖ ਪਸਾਰ ਵਿਗਿਆਨੀ ਵਜੋਂ ਨਾਮਜਦ ਕੀਤਾ ਗਿਆ| ਆਪਣੇ ਪੂਰੇ ਸਫ਼ਰ ਦੌਰਾਨ ਡਾ. ਕਿਰਨ ਗਰੋਵਰ ਨੇ ਯੂ ਜੀ ਅਤੇ ਪੀ ਜੀ ਕੋਰਸਾਂ  ਨੂੰ ਪੜ•ਾਇਆ ਹੈ ਅਤੇ  ਪੋਸ਼ਣ ਅਤੇ ਖੁਰਾਕ ਵਿਗਿਆਨ ਸਮੇਤ ਕਈ ਕੋਰਸਾਂ ਦੀ ਸੋਧ ਅਤੇ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ|

Facebook Comments

Trending