ਖੇਤੀਬਾੜੀ
ਪੀ.ਏ.ਯੂ. ਦੇ ਖੇਤਰੀ ਮੇਲਿਆਂ ਵਿੱਚ ਕਿਸਾਨਾਂ ਵੱਲੋਂ ਬੀਜਾਂ ਦੀ ਭਾਰੀ ਮੰਗ
Published
3 years agoon
ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ 16 ਸਤੰਬਰ ਨੂੰ ਕਿ੍ਰਸ਼ੀ ਵਿਗਿਆਨ ਕੇਂਦਰ ਰੌਣੀ (ਪਟਿਆਲਾ) ਵਿਖੇ ਇੱਕ ਦਿਨਾਂ ਕਿਸਾਨ ਮੇਲਾ ਲਗਾਇਆ ਗਿਆ ਜਿਸ ਵਿੱਚ ਭਾਰੀ ਗਿਣਤੀ ਵਿੱਚ ਕਿਸਾਨਾਂ ਨੇ ਹਿੱਸਾ ਲਿਆ।

ਕਿਸਾਨ ਮੇਲੇ ਵਿੱਚ ਮੁੱਖ ਮਹਿਮਾਨ ਸ੍ਰੀ ਹਰਪਾਲ ਚੀਮਾ, ਵਿੱਤ ਮੰਤਰੀ ਪੰਜਾਬ ਰਹੇ ਅਤੇ ਮੇਲੇ ਦੀ ਪ੍ਰਧਾਨਗੀ ਡਾ. ਸਤਬੀਰ ਸਿੰਘ ਗੋਸਲ, ਉਪ-ਕੁਲਪਤੀ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨੇ ਕੀਤੀ।

ਕਣਕ ਦੀ ਨਵੀਂ ਕਿਸਮ ਪੀ ਬੀ ਡਬਲਯੂ 826 ਜੋ ਕਿ ਰਾਸ਼ਟਰੀ ਪੱਧਰ ਤੇ ਵੀ ਰਿਲੀਜ ਹੋ ਗਈ ਹੈ, ਮੇਲੇ ਦਾ ਮੁੱਖ ਆਕਰਸ਼ਣ ਰਹੀ। ਇਸ ਤੋਂ ਇਲਾਵਾ ਪੀ ਬੀ ਡਬਲਯੂ 824, ਪੀ ਬੀ ਡਬਲਯੂ 677, ਸੁਨਹਿਰੀ, ਪੀ ਬੀ ਡਬਲਯੂ 869 ਅਤੇ ਰੋਟੀਆਂ ਦੀ ਵਧੀਆ ਗੁਣਵਾਤ ਵਾਲੀ ਕਿਸਮ ਪੀ ਬੀ ਡਬਲਯੂ 1 ਚਪਾਤੀ ਦੀ ਵੀ ਮੰਗ ਰਹੀ।

ਕਿਸਾਨ ਵੀਰਾਂ ਨੇ ਫਸਲੀ ਵਿਭਿੰਨਤਾ ਨੂੰ ਵੀ ਭਰਵਾਂ ਹੁੰਗਾਰਾ ਦਿੱਤਾ ਅਤੇ ਦਾਲ ਅਤੇ ਤੇਲ ਬੀਜ ਜਿਵੇਂ ਕਿ ਮਸਰ, ਛੋਲੇ, ਤੋਰੀਆ, ਗੋਭੀ ਸਰਸੋਂ, ਰਾਇਆ ਦੇ ਬੀਜ ਵੀ ਖਰੀਦੇ।ਚਾਰਾ ਬੀਜਾਂ ਵਿੱਚ ਬਰਸੀਮ, ਜਵੀਂ ਅਤ ਰਾਈ ਘਾਹ ਦੀ ਕਿਸਾਨਾਂ ਵਿੱਚ ਖਿੱਚ ਰਹੀ।ਘਰੇਲੂ ਬਗੀਚੀ ਦੀ ਕਿੱਟ ਦੀ ਭਾਰੀ ਮੰਗ ਰਹੀ ਅਤੇ 2560 ਕਿੱਟਾਂ ਵੰਡੀਆਂ ਗਈਆਂ। ਇਸ ਤੋਂ ਇਲਾਵਾ ਦਾਲ ਅਤੇ ਤੇਲ ਬੀਜ ਕਿੱਟ ਅਤੇ ਚਾਰਾ ਬੀਜ ਕਿੱਟ ਵੀ ਮੇਲੇ ਵਿੱਚ ਵੰਡੇ ਗਏ।
Facebook Comments
Advertisement
You may like
-
ਇਹ ਕਿਸਾਨ ਮੇਲਾ ਗਿਆਨ ਦਾ ਮੇਲਾ ਹੈ – ਸ਼੍ਰ: ਖੁੱਡੀਆਂ
-
ਖੇਤੀ ਪੰਜਾਬ ਦੀ ਰੂਹ ਹੈ ਅਤੇ ਸਰਕਾਰ ਇਸਨੂੰ ਉੱਤਮ ਬਨਾਉਣ ਲਈ ਯਤਨਸ਼ੀਲ ਹੈ: ਭਗਵੰਤ ਮਾਨ
-
ਖੇਤੀਬਾੜੀ ਮੰਤਰੀ ਨੇ ਕਿਸਾਨ ਮੇਲੇ ‘ਚ ਲਾਂਚ ਕੀਤਾ ਸੋਨਾਲੀਕਾ ਟਰੈਕਟਰ ਦਾ ਨਵਾਂ ਮਾਡਲ
-
ਕੇਂਦਰ ਸਰਕਾਰ ਦੇ ਗੱਲਤ ਫੈਸਲਿਆਂ ਕਾਰਣ ਖੇਤੀ ਮੁਸੀਬਤ ‘ਚ – ਮੁੱਖ ਮੰਤਰੀ ਮਾਨ
-
CM ਮਾਨ ਤੇ ਕੇਜਰੀਵਾਲ ਅੱਜ ਲੁਧਿਆਣਾ ਦੌਰੇ ‘ਤੇ, ਕਿਸਾਨਾਂ ਲਈ ਹੋ ਸਕਦੈ ਵੱਡਾ ਐਲਾਨ
-
CM ਭਗਵੰਤ ਮਾਨ 15 ਸਤੰਬਰ ਨੂੰ PAU ‘ਚ ਕਿਸਾਨ ਭਾਈਚਾਰੇ ਨੂੰ ਕਰਨਗੇ ਸੰਬੋਧਨ
