ਸੋਨਾਲੀਕਾ ਟ੍ਰੇਕਟਰ ਨੇ ਪੰਜਾਬ ਐਗਰੀਕਲਚਰ ਯੁਨਿਵਰਸਿਟੀ ਵਿਚ ਆਯੋਜਤ ਕੀਤੇ ਜਾ ਰਹੇ ਕਿਸਾਨ ਮੇਲੇ ਦੇ ਪਹਿਲੇ ਦਿਨ ਸਿਕੰਦਰ ਡੀਐਲਐਕਸ ਆਰਐਕਸ 745 ਥ੍ਰੀ 4 ਡਬਲਯੂ ਟ੍ਰੈਕਟਰ ਨੂੰ ਲਾਂਚ ਕੀਤਾ ਹੈ ਜਿਸਨੂੰ ਕੰਪਨੀ ਨੇ ਵਿਸ਼ੇਸ ਤੋਰ ਤੋਂ ਆਲੂ ਦੀ ਖੇਤੀ ਲਈ ਤਿਆਰ ਕੀਤਾ ਹੈ। ਨਵਾਂ ਲਾਂਚ ਟ੍ਰੈਕਟਰ ਦਸ ਡੀਲੈਕਸ ਸੁਵਿਧਾਵਾਂ ਤੋਂ ਲੈਸ ਹੈ। ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁਡੀਆਂ ਨੇ ਕੰਪਨੀ ਦੇ ਬਿਜਨੈਸ ਹੈਡ ਕੁਲਦੀਪ ਸਿੰਘ ਅਤੇ ਵਿਕਾਸ ਮਲਿਕ ਅਤੇ ਕਿਸਾਨਾਂ ਦੀ ਮੌਜੂਦਗੀ ਵਿਚ ਟ੍ਰੈਕਟਰ ਨੂੰ ਲਾਂਚ ਕੀਤਾ।
ਇਸ ਮੌਕੇ ਤੇ ਸੋਨਾਲੀਕਾ ਟ੍ਰੇਕਟਰਸ ਦੇ ਵਿਵੇਕ ਗੋਇਲ ਨੇ ਕਿਹਾ ਕਿ ਇਹ ਆਯੋਜਨ ਸਾਡੇ ਲਈ ਅਪਣੀ ਹੈਵੀ ਡਿਯੂਟੀ ਵਾਲੇ ਟ੍ਰੇਕਟਰਾਂ ਨੂੰ ਪ੍ਰਦਰਸ਼ਤ ਕਰਣ ਦਾ ਇਕ ਸ਼ਾਨਦਾਰ ਮੌਕਾ ਪ੍ਰਦਾਨ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਨੂੰ ਨਵੇਂ ਯੁਗ ਦੀ ਟੈਕਨੋਲੋਜੀ ਦੇ ਬਾਰੇ ਸਿੱਖਿਆ ਦੇਣ ਦਾ ਕੰਪਨੀ ਨੂੰ ਬੇਹਤਰੀਨ ਮੌਕਾ ਵੀ ਪ੍ਰਦਾਨ ਕਰਦੀ ਹੈ। ਬਿਜਨੇਸ਼ ਹੇਡ ਕੁਲਦੀਪ ਸਿੰਘ ਨੇ ਕਿਹਾ ਕਿ ਪੰਜਾਬ ਸੋਨਾਲੀਕਾ ਦਾ ਘਰ ਹੈ ਅਤੇ ਇਸ ਖੇਤਰ ਦੇ ਕਿਸਾਨ ਖੇਤੀ ਦੀ ਉਨਤ ਤਕਨੀਕਾਂ ਨੰੁ ਅਪਨਾਉਣ ਦੇ ਲਈ ਹਮੇਸ਼ਾ ਅੱਗੇ ਰਹਿੰਦੇ ਹਨ।