Connect with us

ਖੇਤੀਬਾੜੀ

ਪੀ.ਏ.ਯੂ. ਵਿੱਚ ਦੋ ਰੋਜ਼ਾ ਕਿਸਾਨ ਮੇਲਾ 23-24 ਸਤੰਬਰ ਨੂੰ

Published

on

PAU In the two-day Kisan Mela on September 23-24
 ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵਿੱਚ ਢਾਈ ਸਾਲਾਂ ਦੇ ਵਕਫੇ ਤੋਂ ਬਾਅਦ ਹਕੀਕੀ ਰੂਪ ਵਿੱਚ 23 ਅਤੇ 24 ਸਤੰਬਰ ਨੂੰ ਦੋ ਰੋਜਾ ਕਿਸਾਨ ਮੇਲਾ ਕਰਵਾਉਣ ਦੀ ਤਿਆਰੀ ਹੋ ਰਹੀ ਹੈ। ਇਸ ਮੇਲੇ ਦਾ ਉਦੇਸ਼ “ਕਿਸਾਨੀ, ਜਵਾਨੀ ਅਤੇ ਪੌਣਪਾਣੀ ਬਚਾਈਏ, ਆਓ ਰੰਗਲਾ ਪੰਜਾਬ ਬਚਾਈਏ” ਰੱਖਿਆ ਗਿਆ ਹੈ ।
ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਪੰਜਾਬ ਦੇ ਕਿਸਾਨਾਂ ਨੂੰ ਆਪਣੇ ਪਰਿਵਾਰਾਂ ਸਮੇਤ ਲੁਧਿਆਣਾ ਵਿਖੇ ਹੋਣ ਵਾਲੇ ਕਿਸਾਨ ਮੇਲੇ ਵਿੱਚ ਪੂਰੇ ਜੋਸ ਅਤੇ ਉਤਸਾਹ ਨਾਲ ਭਾਗ ਲੈਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਟਿਕਾਊ ਖੇਤੀ ਲਈ ਕੁਦਰਤੀ ਸਰੋਤਾਂ-ਪਾਣੀ, ਮਿੱਟੀ ਅਤੇ ਜੈਵ ਵਿਭਿੰਨਤਾ ਦੀ ਸੰਭਾਲ ’ਤੇ ਵਿਸੇਸ ਜੋਰ ਦੇ ਰਹੀ ਹੈ। ਸਾਉਣੀ ਦੀ ਵਾਢੀ ਦਾ ਸੀਜ਼ਨ ਤੇਜ਼ੀ ਨਾਲ ਨੇੜੇ ਆ ਰਿਹਾ ਹੈ ।
ਉਹਨਾਂ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦੀ ਅਪੀਲ ਕਰਦਿਆਂ ਕਿਹਾ ਕਿ ਇਹ ਰੁਝਾਨ ਮਨੱੁਖ, ਜਾਨਵਰਾਂ ਅਤੇ ਮਿੱਟੀ ਦੀ ਸਿਹਤ ਨੂੰ ਪ੍ਰਭਾਵਿਤ ਕਰਦਾ ਹੈ, ਵਾਤਾਵਰਣ ਨੂੰ ਪ੍ਰਦੂਸ਼ਿਤ ਕਰਦਾ ਹੈ ਅਤੇ ਜਰੂਰੀ ਪੌਸਟਿਕ ਤੱਤਾਂ ਅਤੇ ਸੂਖਮ ਜੀਵਾਂ ਦਾ ਨੁਕਸਾਨ ਹੁੰਦਾ ਹੈ। ਉਨ੍ਹਾਂ ਕਿਹਾ ਕਿ ਮੇਲੇ ਦੌਰਾਨ ਕਿਸਾਨਾਂ ਨੂੰ ਵਾਤਾਵਰਨ ਨੂੰ ਬਚਾਉਣ ਲਈ ਉਤਸਾਹਿਤ ਕਰਨ ਲਈ ਫਸਲਾਂ ਦੀ ਰਹਿੰਦ-ਖੂੰਹਦ ਪ੍ਰਬੰਧਨ ਤਕਨੀਕਾਂ ਜਿਵੇਂ ਕਿ ਹੈਪੀ ਸੀਡਰ, ਸੁਪਰ ਸੀਡਰ, ਸਮਾਰਟ ਸੀਡਰ, ਪੀ.ਏ.ਯੂ. ਸੁਪਰ ਸਟਰਾਅ ਮੈਨੇਜਮੈਂਟ ਸਿਸਟਮ ਆਦਿ ਬਾਰੇ ਪ੍ਰਦਰਸਨੀਆਂ ਲਾਈਆਂ ਜਾਣਗੀਆਂ।
ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਕਿਸਾਨਾਂ ਦੇ ਫਾਇਦੇ ਲਈ ਫਸਲਾਂ ਦੀਆਂ ਨਵੀਆਂ ਕਿਸਮਾਂ ਅਤੇ ਖੇਤੀਬਾੜੀ ਅਤੇ ਸਹਾਇਕ ਕਿੱਤਿਆਂ ਦੀਆਂ ਨਵੀਨਤਮ ਤਕਨੀਕਾਂ ਬਾਰੇ ਮਾਰਗਦਰਸ਼ਨ ਕਰਨ ਵਾਲੇ ਸਟਾਲ ਵੀ ਲਗਾਏ ਜਾਣਗੇ। ਮੇਲਾ ਸਿਰਫ ਕਿਸਾਨਾਂ ਤੱਕ ਹੀ ਸੀਮਤ ਨਹੀਂ ਹੈ, ਇਹ ਪੇਂਡੂ ਔਰਤਾਂ ਅਤੇ ਨੌਜਵਾਨਾਂ ਲਈ ਵੀ ਜਾਣਕਾਰੀ ਦਾ ਮਾਧਿਅਮ ਹੈ ਜੋ ਸਹਾਇਕ ਕਿੱਤਿਆਂ ਜਿਵੇਂ ਕਿ ਮਧੂਮੱਖੀ ਪਾਲਣ, ਖੁੰਬਾਂ ਦੀ ਕਾਸਤ, ਐਗਰੋ-ਪ੍ਰੋਸੈਸਿੰਗ ਅਤੇ ਵੈਲਯੂ ਐਡੀਸਨ, ਪੌਸ਼ਟਿਕ ਰਸੋਈ ਬਗੀਚੀ, ਗਾਰਮੈਂਟ ਸੰਸੋਧਨ, ਬਾਰੇ ਸਭ ਤੋਂ ਪਹਿਲਾਂ ਜਾਣਕਾਰੀ ਪ੍ਰਾਪਤ ਕਰਨਗੇ।

Facebook Comments

Trending