Connect with us

ਖੇਤੀਬਾੜੀ

ਪੀ.ਏ.ਯੂ ਮਾਹਿਰਾਂ ਨੇ ਫਸਲਾਂ ਨੂੰ ਵਧਦੀ ਗਰਮੀ ਤੋਂ ਬਚਾਉਣ ਬਾਰੇ ਦਿੱਤੀ ਸਲਾਹ

Published

on

PAU experts gave advice on protecting crops from increasing heat

ਲੁਧਿਆਣਾ : ਪੰਜਾਬ ਵਿੱਚ ਪਿਛਲੇ ਕੁਝ ਦਿਨਾਂ ਤੋਂ ਵੱਧ ਤੋਂ ਵੱਧ ਅਤੇ ਘੱਟੋ-ਘੱਟ ਤਾਪਮਾਨ ਆਮ ਨਾਲੋਂ ਲਗਭਗ 1-3 ਡਿਗਰੀ ਸੈਲਸੀਅਸ ਵੱਧ ਦੇਖਿਆ ਗਿਆ ਹੈ| ਆਉਣ ਵਾਲੇ ਦਿਨਾਂ ਵਿੱਚ ਪੱਛਮੀ ਚੱਕਰਵਾਤ ਦੇ ਬਣਨ ਦੀ ਵੀ ਕੋਈ ਸੰਭਾਵਨਾ ਨਹੀਂ ਹੈ, ਇਸ ਲਈ ਸਾਫ਼ ਅਤੇ ਖੁਸ਼ਕ ਮੌਸਮ ਬਣੇ ਰਹਿਣ ਦਾ ਅੰਦਾਜ਼ਾ ਹੈ| ਇਸ ਤਰਾਂ ਦਾ ਮੌਸਮ ਗਰਮੀ ਅਤੇ ਪਾਣੀ ਦੇ ਤਣਾਅ ਨੂੰ ਵਧਾ ਸਕਦਾ ਹੈ ਅਤੇ ਫਸਲਾਂ ਤੇ ਮਾੜਾ ਪ੍ਰਭਾਵ ਪਾ ਸਕਦਾ ਹੈ|

ਇਸ ਦੇ ਮੱਦੇਨਜ਼ਰ ਪੀ.ਏ.ਯੂ. ਮਾਹਿਰਾਂ ਨੇ ਕਿਸਾਨਾਂ ਨੂੰ ਫਸਲਾਂ ਦੀ ਲਗਾਤਾਰ ਨਿਗਰਾਨੀ ਕਰਦੇ ਰਹਿਣ ਦੀ ਸਲਾਹ ਦਿੱਤੀ ਹੈ| ਗਰਮੀ ਅਤੇ ਪਾਣੀ ਦੇ ਮਾੜੇ ਅਸਰ ਨੂੰ ਘੱਟ ਕਰਨ ਲਈ ਫਸਲਾਂ ਨੂੰ ਜ਼ਮੀਨ ਮੁਤਾਬਿਕ ਹਲਕੀ ਸਿੰਚਾਈ ਕਰਨੀ ਚਾਹੀਦੀ ਹੈ| ਹਵਾ ਦੀ ਗਤੀ ਨੂੰ ਧਿਆਨ ਵਿੱਚ ਰੱਖਦੇ ਹੋਏ, ਪਾਣੀ ਲਾਉਣ ਲਈ ਸ਼ਾਮ ਦੇ ਸਮੇਂ ਨੂੰ ਤਰਜੀਹ ਦੇਣੀ ਚਾਹੀਦੀ ਹੈ| ਕਣਕ ਨੂੰ ਗੋਭ ਵਿੱਚ ਆੳਣ ਸਮੇਂ ਅਤੇ ਬੂਰ ਪੈਣ ਸਮੇਂ 2% ਪੋਟਾਸ਼ੀਅਮ ਨਾਈਟ੍ਰੇਟ (13:0:45) ਦਾ ਛਿੜਕਾਅ ਵੀ ਗਰਮੀ ਦੇ ਮਾੜੇ ਅਸਰ ਨੂੰ ਘੱਟ ਕਰਨ ਵਿੱਚ ਮਦਦ ਕਰ ਸਕਦਾ ਹੈ|

ਇਸ ਚਲ ਰਹੇ ਮੌਸਮ ਵਿੱਚ ਕਣਕ ਉੱਪਰ ਚੇਪੇ ਦੇ ਆਉਣ ਦੀ ਸੰਭਾਵਨਾ ਹੈ ਇਸ ਲਈ ਕਿਸਾਨਾਂ ਨੂੰ ਇਸ ਪ੍ਰਤੀ ਸੁਚੇਤ ਰਹਿਣਾ ਚਾਹੀਦਾ ਹੈ ਅਤੇ ਇਸ ਦੇ ਹਮਲੇ ਨੂੰ ਰੋਕਣ ਲਈ ਸਿਫਾਰਸ਼ ਕੀਤੀਆ ਦਵਾਈਆਂ ਵਰਤਣੀਆਂ ਚਾਹੀਦੀਆਂ ਹਨ| ਨਾਲ ਹੀ ਕਿਸਾਨਾਂ ਨੂੰ ਇਹ ਵੀ ਦੱਸਿਆ ਜਾਂਦਾ ਹੈ ਕਿ ਇਸ ਖੁਸ਼ਕ ਮੌਸਮ ਵਿੱਚ ਪੀਲੀ ਕੁੰਗੀ ਦੇ ਆਉਣ ਦੀ ਸੰਭਾਵਨਾ ਘੱਟ ਹੈ|

Facebook Comments

Trending