ਪੰਜਾਬੀ

ਪੀ.ਏ.ਯੂ. ਦੇ ਕੀਟ ਵਿਗਿਆਨ ਵਿਭਾਗ ਨੇ ਸ਼ਹਿਦ ਮੱਖੀ ਪਾਲਣ ਦੀ ਦਿੱਤੀ ਸਿਖਲਾਈ

Published

on

ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਕੀਟ-ਵਿਗਿਆਨ ਵਿਭਾਗ ਨੇ ਜ਼ਿਲਾ ਲੁਧਿਆਣਾ ਦੇ ਪਿੰਡ ਚਮਿੰਡਾ ਵਿਖੇ ਵਿਸੇਸ ਤੌਰ ’ਤੇ ਅਨੁਸੂਚਿਤ ਜਾਤੀਆਂ ਲਈ ਇੱਕ ਰਾਸ਼ਟਰੀ ਕਿ੍ਰਸ਼ੀ ਵਿਕਾਸ ਯੋਜਨਾ ਸਕੀਮ ਤਹਿਤ ਪੰਜ ਦਿਨਾਂ ‘ਮਧੂ ਮੱਖੀ ਪਾਲਣ ਸਿਖਲਾਈ ਕੋਰਸ’ ਦਾ ਆਯੋਜਨ ਕੀਤਾ ਗਿਆ ।

ਕੀਟ ਵਿਗਿਆਨ ਵਿਭਾਗ ਦੇ ਮੁਖੀ ਡਾ. ਦਰਸਨ ਕੁਮਾਰ ਸਰਮਾ  ਅਤੇ ਕੋਰਸ ਦੇ ਡਾਇਰੈਕਟਰ ਅਤੇ ਕੀਟ ਵਿਗਿਆਨ ਦੇ ਪ੍ਰੋਫੈਸਰ ਡਾ. ਪਰਦੀਪ ਕੁਮਾਰ ਛੁਨੇਜਾ ਨੇ ਦੱਸਿਆ ਕਿ ਇਹ ਮੁੱਢਲਾ ਮਧੂ ਮੱਖੀ ਪਾਲਣ ਸਿਖਲਾਈ ਕੋਰਸ ਰਾਜ ਦੇ ਗਰੀਬ ਅਤੇ ਬੇਰੋਜਗਾਰ ਦਿਹਾਤੀ ਲੋਕਾਂ ਨੂੰ ਸਵੈ-ਰੁਜਗਾਰ ਦਾ ਇੱਕ ਸਰੋਤ ਪ੍ਰਦਾਨ ਕਰਨ ਦਾ ਯਤਨ ਹੈ ਜਿਸ ਨਾਲ ਉਹ ਆਪਣੇ ਸਮਾਜਿਕ ਕੰਮਾਂ ਲਈ ਇੱਕ ਵਧੀਆ ਰੋਜੀ-ਰੋਟੀ ਕਮਾਉਣ ਦੇ ਯੋਗ ਬਣਦੇ ਸਨ।

ਇਸ ਤੋਂ ਇਲਾਵਾ ਇਹ ਸਿਖਲਾਈ ਕੋਰਸ ਸਿਖਿਆਰਥੀਆਂ ਦੇ ਆਪਣੇ ਕੀਮਤੀ ਸਮੇਂ ਨੂੰ ਬਚਾਉਣ ਲਈ ਸਿਖਿਆਰਥੀਆਂ ਦੇ ਪਿੰਡ ਵਿਚ ਹੀ ਕਰਵਾਇਆ ਗਿਆ ਸੀ। ਉਹਨਾਂ ਨੇ ਇਸ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਕਿ ਇਸ ਕੋਰਸ ਵਿੱਚ ਸਿਖਿਆਰਥੀਆਂ ਨੂੰ ਲੈਕਚਰ, ਪ੍ਰਦਰਸਨਾਂ ਅਤੇ ਹੱਥੀਂ  ਅਭਿਆਸ ਅਤੇ ਮਧੂ ਮੱਖੀ ਪਾਲਣ ਦੇ ਸਾਜੋ-ਸਾਮਾਨ, ਮੌਸਮੀ ਮਧੂ ਮੱਖੀ ਪਾਲਣ ਦੇ ਅਭਿਆਸ, ਮਧੂ ਮੱਖੀ ਦੇ ਦੁਸਮਣ ਕੀੜਿਆਂ ਅਤੇ ਬਿਮਾਰੀਆਂ ਦਾ ਪ੍ਰਬੰਧਨ, ਸਹਿਦ ਦੀਆਂ ਮੱਖੀਆਂ ਵਿੱਚ ਝੁੰਡ, ਲੁੱਟ ਅਤੇ ਰਾਣੀ ਰਹਿਤ ਸਮੱਸਿਆਵਾਂ ਦਾ ਵਿਹਾਰਕ ਗਿਆਨ ਦਿੱਤਾ ਗਿਆ।

ਡਾ. ਜਸਪਾਲ ਸਿੰਘ ਪਿ੍ਰੰਸੀਪਲ ਕੀਟ ਵਿਗਿਆਨੀ ਅਤੇ ਕੋਰਸ ਦੇ ਤਕਨੀਕੀ ਕੋਆਰਡੀਨੇਟਰ ਨੇ ਦੱਸਿਆ ਕਿ ਇਸ ਸਿਖਲਾਈ ਵਿੱਚ ਕੁੱਲ 25 ਸਿਖਿਆਰਥੀਆਂ ਨੇ ਭਾਗ ਲਿਆ ਜਿਨਾਂ ਵਿੱਚੋਂ 24 ਮਹਿਲਾ ਸਿਖਿਆਰਥੀਆਂ ਸਨ। ਇਸ ਕਾਰਜ ਨਾਲ ਡਾ. ਅਮਿਤ ਚੌਧਰੀ ਅਤੇ ਡਾ. ਭਾਰਤੀ ਮਹੇਂਦਰੂ ਵਿਸ਼ੇਸ਼ ਤੌਰ ਤੇ ਜੁੜੇ ਹੋਏ ਸਨ । ਸਿਖਲਾਈ ਦੌਰਾਨ ਸ਼ਹਿਦ ਮੱਖੀ ਪਾਲਣ ਬਾਰੇ ਸਿਖਿਆਰਥੀਆਂ ਨੂੰ ਸਾਹਿਤ ਵੀ ਵੰਡਿਆ ਗਿਆ ।

Facebook Comments

Trending

Copyright © 2020 Ludhiana Live Media - All Rights Reserved.