Connect with us

ਪੰਜਾਬੀ

ਪੀ.ਏ.ਯੂ. ਦੇ ਹੋਸਟਲ ਵਿੱਚ ਸੱਭਿਆਚਾਰਕ ਗਤੀਵਿਧੀਆਂ ਦਾ ਹੋਇਆ ਆਯੋਜਨ 

Published

on

PAU Cultural activities were organized in the hostel

ਲੁਧਿਆਣਾ : ਪੀ.ਏ.ਯੂ. ਦੇ ਕੁੜੀਆਂ ਦੇ ਹੋਸਟਲ ਨੰ. 6 ਵਿੱਚ ਬੀਤੇ ਦਿਨੀਂ ਮੇਰਾ ਹੋਸਟਲ ਮੇਰਾ ਘਰ ਥੀਮ ਅਧੀਨ ਸੱਭਿਆਚਾਰਕ ਗਤੀਵਿਧੀਆਂ ਕਰਵਾਈਆਂ ਗਈਆਂ | ਡਾਇਰੈਕਟੋਰੇਟ ਵਿਦਿਆਰਥੀ ਭਲਾਈ ਦੀ ਅਗਵਾਈ ਵਿੱਚ ਹੋਏ ਇਸ ਪ੍ਰੋਗਰਾਮ ਵਿੱਚ ਨਾਚ ਮੁਕਾਬਲੇ ਅਤੇ ਰੈਂਪ ਵਾਕ ਮੁਕਾਬਲੇ ਹੋਏ |

ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਸ਼ਾਮਿਲ ਹੋਏ | ਉਹਨਾਂ ਨਾਲ ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਪ੍ਰਦੀਪ ਕੁਮਾਰ ਛੁਨੇਜਾ, ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਨਿਰਮਲ ਜੌੜਾ, ਸਕਿੱਲ ਡਿਵੈਲਪਮੈਂਟ ਦੇ ਸਹਿਯੋਗੀ ਨਿਰਦੇਸ਼ਕ ਡਾ. ਰੁਪਿੰਦਰ ਕੌਰ ਅਤੇ ਮਿਲਖ ਅਧਿਕਾਰੀ ਡਾ. ਰਿਸ਼ੀਇੰਦਰਾ ਸਿੰਘ ਗਿੱਲ ਵਿਸ਼ੇਸ਼ ਤੌਰ ਤੇ ਮੌਜੂਦ ਰਹੇ |

 ਆਪਣੇ ਭਾਸ਼ਣ ਵਿੱਚ ਵਾਈਸ ਚਾਂਸਲਰ ਡਾ. ਗੋਸਲ ਨੇ ਕਿਹਾ ਕਿ ਹੋਸਟਲ ਵਿਦਿਆਰਥੀ ਦੀ ਅਕਾਦਮਿਕ ਸਿਖਲਾਈ ਦਾ ਮਹੱਤਵਪੂਰਨ ਅੰਗ ਹੁੰਦੇ ਹਨ | ਇਸ ਲਈ ਪੜ੍ਹਾਈ ਦੇ ਨਾਲ-ਨਾਲ ਸਹਿ ਗਤੀਵਿਧੀਆਂ ਤੋਂ ਵਿਦਿਆਰਥੀ ਬਹੁਤ ਕੁਝ ਸਿਖਦੇ ਹਨ |
ਉਹਨਾਂ ਨੇ ਆਪਣੇ ਸਮੇਂ ਦੀਆਂ ਹੋਸਟਲ ਦੀਆਂ ਯਾਦਾਂ ਨੂੰ ਸਾਂਝਾ ਕੀਤਾ ਅਤੇ ਕਿਹਾ ਕਿ ਵਿਦਿਆਰਥੀਆਂ ਨੂੰ ਹੋਸਟਲ ਵਿੱਚ ਬਿਤਾਏ ਜਾਣ ਵਾਲੇ ਸਮੇਂ ਨੂੰ ਉਸਾਰੂ ਪਾਸੇ ਲਾਉਣਾ ਚਾਹੀਦਾ ਹੈ |

ਡਾ. ਨਿਰਮਲ ਜੌੜਾ ਨੇ ਆਪਣੇ ਭਾਸ਼ਣ ਵਿੱਚ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਦੇ ਆਯੋਜਨ ਦੀ ਸ਼ਲਾਘਾ ਕੀਤੀ | ਇਹਨਾਂ ਮੁਕਾਬਲਿਆਂ ਵਿੱਚ ਜੱਜਾਂ ਦੀ ਭੂਮਿਕਾ ਵਿੱਚ ਡਾ. ਪ੍ਰੀਆ ਕਟਿਆਲ, ਡਾ. ਮਨੀਸ਼ਾ ਠਾਕੁਰ ਡਾ. ਜਸਵਿੰਦਰ ਬਰਾੜ, ਡਾ. ਅਨੁਰੀਤ ਕੌਰ ਚੰਦੀ ਅਤੇ ਡਾ. ਸੁਮੇਧਾ ਭੰਡਾਰੀ ਸ਼ਾਮਿਲ ਸਨ |
ਜੇਤੂ ਵਿਦਿਆਰਥੀਆਂ ਨੂੰ ਵਾਈਸ ਚਾਂਸਲਰ ਨੇ ਇਨਾਮ ਤਕਸੀਮ ਕੀਤੇ | ਅੰਤ ਵਿੱਚ ਡਾ. ਪ੍ਰੀਆ ਕਟਿਆਲ ਨੇ ਸਭ ਦਾ ਧੰਨਵਾਦ ਕੀਤਾ | ਵਾਈਸ ਚਾਂਸਲਰ ਅਤੇ ਹੋਰ ਅਧਿਕਾਰੀਆਂ ਨੇ ਵਿਦਿਆਰਥੀਆਂ ਨਾਲ ਰਾਤ ਦੇ ਖਾਣੇ ਦਾ ਆਨੰਦ ਮਾਣਿਆ |

Facebook Comments

Trending