ਖੇਤੀਬਾੜੀ

ਪੀ.ਏ.ਯੂ. ਵਿੱਚ ਸੋਇਆਬੀਨ ਦੀ ਪ੍ਰੋਸੈਸਿੰਗ ਸੰਬੰਧੀ ਲਗਾਇਆ ਸਿਖਲਾਈ ਕੋਰਸ 

Published

on

ਲੁਧਿਆਣਾ : ਪੀ.ਏ.ਯੂ. ਦੇ ਸਕਿੱਲ ਡਿਵੈਲਪਮੈਂਟ ਸੈਂਟਰ ਵੱਲੋਂ ਪੰਜਾਬ ਦੇ ਕਿਸਾਨ ਅਤੇ ਕਿਸਾਨ ਬੀਬੀਆਂ ਲਈ ਸੋਇਆਬੀਨ ਦੀ ਪ੍ਰੋਸੈਸਿੰਗ ਤਿੰਨ ਦਿਨਾਂ ਸਿਖਲਾਈ ਕੋਰਸ ਕਰਵਾਇਆ ਗਿਆ| ਇਸ ਕੋਰਸ ਵਿੱਚ ਲਗਭਗ 21 ਸਿਖਿਆਰਥੀਆਂ ਨੇ ਭਾਗ ਲਿਆ| ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡਾ. ਕੁਲਦੀਪ ਸਿੰਘ, ਐਸੋਸੀਏਟ ਡਾਇਰੈਕਟਰ (ਸਕਿੱਲ ਡਿਵੈਲਪਮੈਂਟ) ਨੇ ਦੱਸਿਆ ਕਿ ਕਿਸਾਨ ਵੀਰ ਅਤੇ ਕਿਸਾਨ ਬੀਬੀਆਂ ਬਤੌਰ ਸਹਾਇਕ ਧੰਦੇ ਵਜੋਂ ਸੋਇਆਬੀਨ ਦੀ ਪ੍ਰੋਸੈਸਿੰਗ ਤੋਂ ਚੰਗਾ ਮੁਨਾਫਾ ਕਮਾ ਸਕਦੇ ਹਨ|
ਇਸ ਮੌਕੇ ਤੇ ਕੋਰਸ ਕੋਆਰਡੀਨੇਟਰ ਡਾ. ਕੁਲਵੀਰ ਕੌਰ ਨੇ ਕੋਰਸ ਦੀ ਮਹਤੱਤਾ ਬਾਰੇ ਅਤੇ ਸਕਿੱਲ ਡਿਵੈਲਪਮੈਂਟ ਸੈਂਟਰ ਵੱਲੋਂ ਕਰਵਾਏ ਜਾ ਰਹੇ ਸਿਖਲਾਈ ਕੋਰਸਾਂ ਲਈ ਆਨਲਾਈਨ ਅਰਜੀ ਦੇਣ ਬਾਰੇ ਚਾਨਣਾ ਪਾਇਆ| ਕੋਰਸ ਦੇ ਤਕਨੀਕੀ ਕੋਆਰਡੀਨੇਟਰ ਡਾ. ਜਸਪ੍ਰੀਤ ਕੌਰ ਨੇ ਸਿਖਿਆਰਥੀਆਂ ਨੂੰ ਪਦਾਰਥ ਦੀ ਗਿਣਤੀ ਵੱਲ ਨਹੀਂ ਬਲਕਿ ਪਦਾਰਥ ਦੀ ਗੁਣਵਤਾ ਵੱਲ ਧਿਆਨ ਦੇਣ ਬਾਰੇ ਕਿਹਾ|
ਉਹਨਾਂ ਨੇ ਸੋਇਆ ਫਲੇਵਰਡ ਦੁੱਧ ਤਿਆਰ ਕਰਨ ਬਾਰੇ, ਸੋਇਆਬੀਨ ਤੋਂ ਵੱਖਰੇ ਵੱਖਰੇ ਸਨੈਕਸ ਤਿਆਰ ਕਰਨ ਬਾਰੇ, ਡਾ. ਜਸਪ੍ਰੀਤ ਕੌਰ ਨੇ ਸੋਇਆ ਪਨੀਰ ਤਿਆਰ ਕਰਨ ਬਾਰੇ, ਡਾ. ਕਮਲਜੀਤ ਕੌਰ ਨੇ ਸੋਇਆਬੀਨ ਦਾ ਵੱਖ-ਵੱਖ ਬੇਕਰੀ ਪਦਾਰਥਾਂ ਵਿੱਚ ਇਸਤੇਮਾਲ ਕਰਨ ਬਾਰੇ ਅਤੇ ਡਾ. ਬਲਜੀਤ ਸਿੰਘ ਨੇ ਸੇਇਆਬੀਨ ਤੋਂ ਐਕਸਟਰੁਡਿਡ ਪਦਾਰਥ ਤਿਆਰ ਕਰਨ ਬਾਰੇ ਵਿਸ਼ਿਆਂ ਉੱਪਰ ਭਰਪੁਰ ਜਾਣਕਾਰੀ ਸਾਂਝੀ ਕੀਤੀ|

Facebook Comments

Trending

Copyright © 2020 Ludhiana Live Media - All Rights Reserved.