Connect with us

ਪੰਜਾਬੀ

ਪਰਮੀਸ਼ ਵਰਮਾ ਨੇ ਵਿਆਹ ਦੀ ਪਹਿਲੀ ਵਰ੍ਹੇਗੰਢ ‘ਤੇ ਪਤਨੀ ਗੀਤ ਨਾਲ ਸਾਂਝੀਆਂ ਕੀਤੀਆਂ ਖ਼ੂਬਸੂਰਤ ਤਸਵੀਰਾਂ

Published

on

Parmish Verma shared beautiful pictures with wife Geet on their first wedding anniversary

ਪੰਜਾਬੀ ਗਾਇਕ, ਨਿਰਦੇਸ਼ਕ ਅਤੇ ਅਦਾਕਾਰ ਪਰਮੀਸ਼ ਵਰਮਾ ਨੇ ਕੁਝ ਘੰਟੇ ਪਹਿਲਾਂ ਹੀ ਪਤਨੀ ਗੀਤ ਗਰੇਵਾਲ ਨਾਲ ਆਪਣੀਆਂ ਕੁਝ ਸ਼ਾਨਦਾਰ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਨੂੰ ਫੈਨਜ਼ ਦੇ ਨਾਲ-ਨਾਲ ਫ਼ਿਲਮੀ ਕਲਾਕਾਰਾਂ ਵੱਲੋਂ ਵੀ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ। ਦੱਸ ਦੇਈਏ ਕਿ ਪਰਮੀਸ਼ ਵਰਮਾ ਨੇ ਇਹ ਤਸਵੀਰਾਂ ਆਪਣੇ ਵਿਆਹ ਦੀ ਪਹਿਲੀ ਵਰ੍ਹੇਗੰਢ ਦੇ ਖ਼ਾਸ ਮੌਕੇ ‘ਤੇ ਸਾਂਝੀਆਂ ਕੀਤੀਆਂ ਹਨ।

ਪਰਮੀਸ਼ ਵਰਮਾ ਨੇ ਆਪਣੇ ਸ਼ਾਹੀ ਵਿਆਹ ਦੀਆਂ ਤਸਵੀਰਾਂ ਸ਼ੇਅਰ ਕਰਦਿਆਂ ਕੈਪਸ਼ਨ ‘ਚ ਲਿਖਿਆ, “ਹੈਪੀ ਐਨੀਵਰਸਰੀ ਬੇਬੀ, ਤੁਸੀਂ ਸ਼ਾਨਦਾਰ ਔਰਤ ਹੋ ਅਤੇ ਮੈਨੂੰ ਬਹੁਤ ਮਾਣ ਹੈ ਕਿ ਮੇਰੀ ਜ਼ਿੰਦਗੀ ‘ਚ ਤੁਹਾਡਾ ਇੱਕ ਹੋਰ ਸੰਸਕਰਣ ਹੈ, ਉਸ ਨੂੰ ਘੱਟ ਨਹੀਂ ਸਿਖਾਓ। ਆਈ ਲਵ ਯੂ ♾ @geetgrewalverma।”

ਇਨੀਂ ਦਿਨੀਂ ਪਰਮੀਸ਼ ਵਰਮਾ ਆਪਣੀ ਧੀ ਨਾਲ ਖ਼ਾਸ ਸਮਾਂ ਬਤੀਤ ਕਰ ਰਹੇ ਹਨ, ਜਿਸ ਦੀਆਂ ਤਸਵੀਰਾਂ ਉਹ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਸ਼ੇਅਰ ਕਰਦੇ ਰਹਿੰਦੇ ਹਨ।

ਜੇਕਰ ਤਸਵੀਰਾਂ ਦੀ ਗੱਲ ਕਰਿਏ ਤਾਂ ਇਨ੍ਹਾਂ ‘ਚ ਪਰਮੀਸ਼ ਵਰਮਾ ਕਿਸੇ ਬਾਦਸ਼ਾਹ ਤੋਂ ਘੱਟ ਨਹੀਂ ਲੱਗ ਰਹੇ। ਪਰਮੀਸ਼ ਦੀ ਸਿਲਵਰ ਟੋਨ ਵਾਲੀ ਚਿੱਟੀ ਸ਼ੇਰਵਾਨੀ ‘ਚ ਸਭ ਕੁਝ ਸ਼ਾਹੀ ਦਿਖਾਈ ਦੇ ਰਿਹਾ ਹੈ। ਕਲਾਕਾਰ ਦੀਆਂ ਸ਼ਾਨਦਾਰ ਤਸਵੀਰਾਂ ਨੇ ਪ੍ਰਸ਼ੰਸ਼ਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ।

ਦੱਸ ਦਈਏ ਕਿ ਪਰਮੀਸ਼ ਵਰਮਾ ਤੇ ਗੀਤ ਗਰੇਵਾਲ ਦੇ ਵਿਆਹ ਦੀ ਰਿਸੈਪਸ਼ਨ ਪਾਰਟੀ ਪਟਿਆਲਾ ‘ਚ ਬਹੁਤ ਸ਼ਾਨਦਾਰ ਤਰੀਕੇ ਨਾਲ ਕੀਤੀ ਗਈ ਸੀ। ਇਸ ਦੀਆਂ ਕਾਫ਼ੀ ਵੀਡੀਓਜ਼ ਤੇ ਤਸਵੀਰਾਂ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋਈਆਂ ਸਨ। ਇਸ ਤੋਂ ਇਲਾਵਾ ਪਰਮੀਸ਼ ਵਰਮਾ ਦੇ ਭਰਾ ਸੁੱਖਨ ਵਰਮਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕੁਝ ਵੀਡੀਓਜ਼ ਵੀ ਪੋਸਟ ਕੀਤੀਆਂ ਸਨ।

ਦੱਸ ਦਈਏ ਪਰਮੀਸ਼ ਵਰਮਾ ਤੇ ਗੀਤ ਗਰੇਵਾਲ ਦਾ ਵਿਆਹ ਕੈਨੇਡਾ ‘ਚ ਬਹੁਤ ਹੀ ਧੂਮਧਾਮ ਨਾਲ ਹੋਇਆ ਸੀ। ਉਨ੍ਹਾਂ ਦੇ ਵਿਆਹ ਕੁਝ ਖ਼ਾਸ ਦੋਸਤ ਤੇ ਕਰੀਬੀ ਰਿਸ਼ਤੇਦਾਰ ਹੀ ਪਹੁੰਚੇ ਸਨ, ਜਿਨ੍ਹਾਂ ‘ਚ ਰੌਸ਼ਨ ਪ੍ਰਿੰਸ, ਪ੍ਰਭ ਗਿੱਲ, ਅਖਿਲ ਅਤੇ ਸ਼ੈਰੀ ਮਾਨ ਸਣੇ ਕਈ ਪੰਜਾਬੀ ਕਲਾਕਾਰ ਨਜ਼ਰ ਆਏ ਸਨ। ਗੀਤ ਗਰੇਵਾਲ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਲਿਬਰਲ ਪਾਰਟੀ ਨਾਲ ਜੁੜੀ ਹੋਈ ਹੈ।

ਵਰਕ ਫਰੰਟ ਦੀ ਗੱਲ ਕਰਿਏ ਤਾਂ ਪਰਮੀਸ਼ ਵਰਮਾ ਜਲਦ ਹੀ ਆਪਣੇ ਪ੍ਰੋਜੈਕਟ ‘ਤਬਾਹ’ ‘ਚ ਨਜ਼ਰ ਆਉਣਗੇ। ਉਸ ਫ਼ਿਲਮ ਲਈ ਪਰਮੀਸ਼ ਵਰਮਾ ਨੇ ਆਪਣੇ ਸਰੀਰ ‘ਤੇ ਖ਼ਾਸ ਮਿਹਨਤ ਕੀਤੀ।

 

 

Facebook Comments

Trending