Connect with us

ਖੇਤੀਬਾੜੀ

ਝੋਨੇ ਦੀ ਪਨੀਰੀ 20 ਮਈ ਤੋਂ ਤੇ ਬਿਜਾਈ 20 ਜੂਨ ਦਾ ਸਮਾਂ ਤੈਅ

Published

on

Paddy cheese is scheduled for May 20 and sowing is scheduled for June 20

ਲੁਧਿਆਣਾ : ਪੰਜਾਬ ਸਰਕਾਰ ਦੇ ਖੇਤੀਬਾੜੀ ਵਿਭਾਗ ਲੁਧਿਆਣਾ ਨੇ ਜ਼ਿਲ੍ਹੇ ਦੇ ਸਾਰੇ 13 ਬਲਾਕਾਂ ‘ਚ ਝੋਨੇ ਦੀ ਬਿਜਾਈ 20 ਜੂਨ ਨੂੰ ਤੇ ਝੋਨੇ ਦੀ ਪਨੀਰੀ ਲਈ 20 ਮਈ ਤਕ ਦਾ ਸਮਾਂ ਤੈਅ ਕੀਤਾ ਹੈ।

ਖੇਤੀਬਾੜੀ ਵਿਭਾਗ ਲੁਧਿਆਣਾ ਦੇ ਪੱਤਰ ਨੰਬਰ 213-223/ਤਕਨੀਕੀ ਰਾਹੀਂ ਕਿਸਾਨਾਂ ਨੂੰ ਜਾਰੀ ਕੀਤੇ ਫਰਮਾਨ ‘ਚ ਜਿਲ੍ਹੇ ਦੇ ਸਾਰੇ ਬਲਾਕਾਂ ਦੇ ਖੇਤੀਬਾੜੀ ਅਫਸਰਾਂ ਲਈ ਦਿੱਤੀਆਂ ਹਿਦਾਇਤਾਂ ‘ਚ ਝੋਨੇ ਦੀ ਬਿਜਾਈ ਕਰਨ ਦੀ ਤਰੀਕ 20 ਜੂਨ ਤੈਅ ਕੀਤੀ ਹੈ ਜਦਕਿ ਝੋਨੇ ਦੀ ਪਨੀਰੀ ਲਈ 20 ਮਈ ਦਾ ਸਮਾਂ ਬੰਨਿਆ ਗਿਆ ਹੈ।

ਜ਼ਿਲ੍ਹੇ ਦੇ ਖੇਤੀਬਾੜੀ ਅਫਸਰ ਵੱਲੋ ਬਲਾਕ ਦੇ ਖੇਤੀਬਾੜੀ ਅਫਸਰਾਂ ਨੂੰ ਜਾਰੀ ਕੀਤੇ ਪੱਤਰ ‘ਚ ਲਿਖਿਆ ਗਿਆ ਹੈ ਕਿ ਪੰਜਾਬ ਪਰਜਰਵੇਸ਼ਨ ਆਫ ਸਬ ਸਾਇਲ ਵਾਟਰ ਐਕਟ 2009 ਦੀ ਲਗਾਤਾਰਤਾ ‘ਚ ਨੋਟੀਫਿਕੇਸ਼ਨ ਮੁਤਾਬਕ ਝੋਨੇ ਦੀ ਲਵਾਈ 20 ਜੂਨ ਤੇ ਪਨੀਰੀ ਦੀ ਬਿਜਾਈ 20 ਮਈ ਤੋਂ ਬਾਅਦ ਕੀਤੀ ਜਾਣੀ ਹੈ।

ਇਸ ਲਈ ਆਪਣੇ ਆਪਣੇ ਬਲਾਕਾਂ ‘ਚ ਕਿਸਾਨਾਂ ਨੂੰ ਜਾਗਰੂਕ ਕਰਨਾ ਯਕੀਨੀ ਬਣਾਇਆ ਜਾਵੇ, ਤੇ ਅਗੇਤੀ ਪਨੀਰੀ ਬੀਜ ਕੇ ਐਕਟ ਦੀ ਉਲੰਘਣਾ ਕਰਨ ਵਾਲੇ ਕਿਸਾਨਾਂ ਦੇ ਵਿਰੁੱਧ ਬਣਦੀ ਕਾਰਵਾਈ ਅਮਲ ‘ਚ ਲਿਆਂਦੀ ਜਾਵੇ।

Facebook Comments

Trending