Connect with us

ਖੇਤੀਬਾੜੀ

ਝੋਨੇ ਦੀ ਕਾਸ਼ਤ ਦੇ ਵਿਕਸਿਤ ਤਰੀਕਿਆਂ ਦੀ ਜਾਣਕਾਰੀ ਲਈ ਕਰਵਾਇਆ ਵੈਬੀਨਾਰ

Published

on

Conducted webinar for information on developed methods of paddy cultivation

 ਲੁਧਿਆਣਾ : ਪੀ.ਏ.ਯੂ. ਦੇ ਪਸਾਰ ਸਿੱਖਿਆ ਵਿਭਾਗ ਵੱਲੋਂ ਝੋਨੇ ਦੀ ਕਾਸ਼ਤ ਲਈ ਇੱਕ ਵੈਬੀਨਾਰ ਦਾ ਆਯੋਜਨ ਕੀਤਾ ਗਿਆ । ਇਸ ਵਿੱਚ 55 ਦੇ ਕਰੀਬ ਕਿਸਾਨ ਅਤੇ ਖੇਤੀ ਅਧਿਕਾਰੀ ਸ਼ਾਮਿਲ ਹੋਏ ।

ਵਿਭਾਗ ਦੇ ਮੁਖੀ ਡਾ. ਕੁਲਦੀਪ ਸਿੰਘ ਨੇ ਕੁਦਰਤੀ ਸਰੋਤਾਂ ਦੀ ਸੰਭਾਲ ਅਤੇ ਪਾਣੀ ਬਚਾਉਣ ਦੀਆਂ ਤਕਨੀਕਾਂ ਅਪਨਾਉਣ ਲਈ ਕਿਸਾਨਾਂ ਨੂੰ ਪ੍ਰੇਰਿਤ ਕੀਤਾ । ਨਾਲ ਹੀ ਉਹਨਾਂ ਨੇ ਘੱਟ ਮਿਆਦ ਵਿੱਚ ਪੱਕਣ ਵਾਲੀਆਂ ਕਿਸਮਾਂ ਦੀ ਬਿਜਾਈ ਕਰਨ, ਲੇਜ਼ਰ ਲੈਵਲਰ ਨਾਲ ਖੇਤ ਪੱਧਰੇ ਕਰਾਉਣ ਆਦਿ ਵਰਗੀਆਂ ਤਕਨੀਕਾਂ ਵਰਤਣ ਲਈ ਵੀ ਕਿਹਾ ।

ਖੇਤੀ ਅਰਥ ਸਾਸ਼ਤਰੀ ਡਾ. ਐੱਸ ਐੱਸ ਮਨਹਾਸ ਨੇ ਝੋਨੇ ਦੀ ਕਾਸ਼ਤ ਦੀਆਂ ਵਿਗਿਆਨਕ ਤਕਨੀਕਾਂ ਦੀ ਜਾਣਕਾਰੀ ਦਿੱਤੀ । ਨਾਲ ਹੀ ਉਹਨਾਂ ਨੇ ਨਦੀਨ ਨਾਸ਼ਕਾਂ ਦੀ ਵਰਤੋਂ ਦੀਆਂ ਸਿਫ਼ਾਰਸ਼ਾਂ ਅਤੇ ਸਹੀ ਸਮੇਂ ਬਾਰੇ ਦੱਸਿਆ । ਕਿਸਾਨਾਂ ਦੇ ਸਵਾਲਾਂ ਦੇ ਜਵਾਬ ਵੀ ਡਾ. ਮਨਹਾਸ ਨੇ ਦਿ੍ਰੜਤਾ ਨਾਲ ਦਿੱਤੇ । ਅੰਤ ਵਿੱਚ ਧੰਨਵਾਦ ਦੇ ਸ਼ਬਦ ਬੋਲਦਿਆਂ ਡਾ. ਧਰਮਿੰਦਰ ਸਿੰਘ ਨੇ ਕਿਸਾਨਾਂ ਨੂੰ ਪੀ.ਏ.ਯੂ. ਦੇ ਮਾਹਿਰਾਂ ਦੀਆਂ ਤਜ਼ਵੀਜਾਂ ਨਾਲ ਜੁੜਨ ਦੀ ਸਲਾਹ ਦਿੱਤੀ ।

Facebook Comments

Trending