Connect with us

ਪੰਜਾਬ ਨਿਊਜ਼

ਪੀ.ਏ.ਯੂ. ਵਿੱਚ ਸੱਤ ਰੋਜਾ ਵਿਹਾਰਕ ਸਿਖਲਾਈ ਪ੍ਰੋਗਰਾਮ ਸਫਲਤਾ ਨਾਲ ਨੇਪਰੇ ਚੜਿਆ

Published

on

P.A.U. The seven-day practical training program was successfully completed

ਲੁਧਿਆਣਾ : ਬੀਤੇ ਦਿਨੀਂ ਪੀ.ਏ.ਯੂ ਦੇ ਭੋਜਨ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਵੱਲੋਂ ਸੱਤ ਰੋਜਾ ਵਿਹਾਰਕ ਸਿਖਲਾਈ ਪ੍ਰੋਗਰਾਮ ਕਰਵਾਇਆ ਗਿਆ । ਇਸ ਵਿੱਚ ਪਲਾਂਟ ਬਰੀਡਿੰਗ ਅਤੇ ਜੈਨੇਟਿਕਸ ਵਿਭਾਗ, ਪੌਦਾ ਰੋਗ ਵਿਗਿਆਨ ਵਿਭਾਗ, ਕੀਟ ਵਿਗਿਆਨ ਵਿਭਾਗ, ਭੂਮੀ ਵਿਗਿਆਨ ਵਿਭਾਗ ਅਤੇ ਸਬਜ਼ੀ ਅਤੇ ਫਲ ਵਿਗਿਆਨ ਵਿਭਾਗ ਸਹਿਯੋਗੀ ਸਨ । ਇਹ ਵਿਸ਼ੇਸ਼ ਸਿਖਲਾਈ ਖੇਤੀ ਵਿੱਚ ਨਵੇਂ ਵਿਸਲੇਸ਼ਣੀ ਸੰਦਾਂ ਦੀ ਵਰਤੋਂ ਬਾਰੇ ਸੀ ।

ਇਸ ਸਿਖਲਾਈ ਵਿੱਚ 31 ਸਹਾਇਕ ਪ੍ਰੋਫੈਸਰ, ਖੋਜਾਰਥੀ ਅਤੇ ਖੋਜ ਵਿਗਿਆਨੀ ਸ਼ਾਮਿਲ ਹੋਏ । ਇਸ ਪ੍ਰੋਗਰਾਮ ਦੌਰਾਨ ਭਾਸ਼ਣਾਂ, ਪ੍ਰਦਰਸ਼ਨੀਆਂ ਅਤੇ ਵਿਹਾਰਕ ਸੈਸ਼ਨਾਂ ਦੀ ਇੱਕ ਲੜੀ ਵੱਖ ਵੱਖ ਵਿਭਾਗਾਂ ਵੱਲੋਂ ਚਲਾਈ ਗਈ । ਪੀ.ਏ.ਯੂ. ਦੇ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਆਪਣੇ ਵਿਸ਼ੇਸ਼ ਭਾਸ਼ਣ ਵਿੱਚ ਖੇਤੀ ਖੇਤਰ ਵਿੱਚ ਨਵੀਆਂ ਤਕਨੀਕਾਂ ਅਤੇ ਵਿਧੀਆਂ ਦੀ ਵਰਤੋਂ ਲਈ ਪੀ.ਏ.ਯੂ. ਵੱਲੋਂ ਕੀਤੇ ਜਾ ਰਹੇ ਖੋਜ ਕਾਰਜਾਂ ਦਾ ਵੇਰਵਾ ਦਿੱਤਾ ।

ਪੰਜਾਬ ਯੂਨੀਵਰਸਿਟੀ ਚੰਡੀਗੜ ਦੀ ਲੈਬਾਰਟਰੀ ਦੇ ਕੁਆਰਡੀਨੇਟਰ ਡਾ. ਰਮੇਸ਼ ਕੁਮਾਰ ਸ਼ਰਮਾ ਨੇ ਪੀ.ਏ.ਯੂ. ਵੱਲੋਂ ਨਵੀਆਂ ਖੇਤੀ ਤਕਨੀਕਾਂ ਦੀ ਵਰਤੋਂ ਬਾਰੇ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕੀਤੀ । ਡਾ. ਜਸਪ੍ਰੀਤ ਕੌਰ ਨੇ ਸਭ ਦਾ ਸਵਾਗਤ ਕੀਤਾ ਅਤੇ ਡਾ. ਸੁਖਪ੍ਰੀਤ ਕੌਰ ਨੇ ਇਸ ਸਿਖਲਾਈ ਪ੍ਰੋਗਰਾਮ ਦੀਆਂ ਮੁੱਖ ਗਤੀਵਿਧੀਆਂ ਉੱਪਰ ਚਾਨਣਾ ਪਾਇਆ ।

Facebook Comments

Trending