Connect with us

ਪੰਜਾਬੀ

ਗੁਲਜ਼ਾਰ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਵਿਦਿਆਰਥੀਆਂ ਨੇ ਡਲਹੌਜ਼ੀ ਦਾ ਕੀਤਾ ਸਰਵੇ

Published

on

Students of Gulzar Group of Institutions conducted a survey of Dalhousie

ਲੁਧਿਆਣਾ : ਗੁਲਜ਼ਾਰ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵੱਲੋਂ ਸਿਵਲ ਵਿਭਾਗ ਦੇ ਵਿਦਿਆਰਥੀਆਂ ਲਈ ਡਲਹੌਜ਼ੀ ਵਿਖੇ ਅੱਠ ਦਿਨਾਂ ਸਰਵੇ ਕੈਂਪ ਦਾ ਆਯੋਜਨ ਕੀਤਾ ਗਿਆ| ਇਸ ਸਰਵੇ ਕੈਂਪ ਦੇ ਆਯੋਜਨ ਦਾ ਮੁੱਖ ਮੰਤਵ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਅਕੈਡਮਿਕ ਸਿੱਖਿਆਂ ਦੇ ਨਾਲ ਪ੍ਰੈਕਟੀਕਲ ਜਾਣਕਾਰੀ ਦੇਣਾ ਸੀ| ਇਸ ਦੌਰਾਨ ਵਿਦਿਆਰਥੀਆਂ ਨੇ ਨਵੀ ਤਕਨੀਕ ਦੇ ਯੰਤਰਾਂ ਰਾਹੀਂ ਦੂਰੀ ਤੈਅ ਕਰਨ, ਦਿਸ਼ਾਵਾਂ ਦੇ ਕੋਣਾਂ ਦੀ ਜਾਣਕਾਰੀ ਅਤੇ ਬੇਅਰਿੰਗ ਦੇ ਨਾਲ ਨਾਲ ਪਹਾੜੀ ਇਲਾਕਿਆਂ ਵਿਚ ਪਲੈਨਿੰਗ ਦੇ ਤਰੀਕਿਆਂ ਦੀ ਜਾਣਕਾਰੀ ਦਿਤੀ ਗਈ|

ਇਸ ਸਰਵੇ ਕੈਂਪ ਵਿਚ ;ਗੁਲਜ਼ਾਰ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਸਿਵਲ ਇੰਜੀਨੀਅਰਿੰਗ ਵਿਭਾਗ ਇੰਜ. ਵਰਿੰਦਰ ਸਿੰਘ, ਇੰਜ. ਜਤਿੰਦਰਪਾਲ ਸਿੰਘ, ਨੇਹਾ ਠਾਕੁਰ ਅਤੇ ਇੰਜ. ਜਗਤਾਰ ਸਿੰਘ ਸਮੇਤ ਹੋਰ ਅਧਿਆਪਕਾਂ ਦੀ ਦੇਖ ਰੇਖ ਵਿਚ ਵਿਦਿਆਰਥੀਆਂ ਨੂੰ ਗਰੁੱਪਾਂ ਵਿਚ ਵੰਡਦੇ ਹੋਏ ਉਨ•ਾਂ ਨੂੰ ਸਿਵਲ ਇੰਜੀਨੀਅਰਿੰਗ ਦੇ ਆਧੁਨਿਕ ਤਰੀਕਿਆਂ ਦੀ ਜਾਣਕਾਰੀ ਦਿਤੀ ਗਈ|

ਇਸ ਤੋਂ ਬਾਅਦ ਵਿਦਿਆਰਥੀਆਂ ਵੱਲੋਂ ਸਬੰਧਿਤ ਇਲਾਕੇ ਵਿਚ ਇਨ੍ਹਾਂ ਵਿਦਿਆਰਥੀਆਂ ਵੱਲੋਂ ਸਰਵੇ ਰਿਪੋਰਟ ਤਿਆਰ ਕੀਤੀ ਗਈ| ਇਨ•ਾਂ ਸਰਵੇ ਰਿਪੋਰਟਾਂ ਦੇ ਆਧਾਰ ਤੇ ਇਸ ਇਲਾਕੇ ਦੀ ਸਮੀਖਿਆ ਕੀਤੀ ਗਈ| ਇਸ ਦੌਰਾਨ ਇਨ•ਾਂ ਰਿਪੋਰਟਾਂ ਵਿਚਲੀਆਂ ਖ਼ਾਮੀਆਂ ਅਤੇ ਖ਼ੂਬੀਆਂ ਸਬੰਧੀ ਮਾਹਿਰਾਂ ਨੇ ਵਿਦਿਆਰਥੀਆਂ ਨੂੰ ਜਾਣਕਾਰੀ ਦਿਤੀ, ਜੋ ਕਿ ਉਨ•ਾਂ ਲਈ ਪ੍ਰੈਕਟੀਕਲ ਜਾਣਕਾਰੀ ਵਜੋਂ ਹੋ ਨਿੱਬੜੀ|

ਗੁਲਜ਼ਾਰ ਗਰੁੱਪ ਦੇ ਡਾਇਰੈਕਟਰ ਐਗਜ਼ੀਕਿਊਟਿਵ ਗੁਰਕੀਰਤ ਸਿੰਘ ਨੇ ਦੱਸਿਆਂ ਕਿ ਵਿਦਿਆਰਥੀਆਂ ਨੂੰ ਉਨ•ਾਂ ਦੀ ਅਕੈਡਮਿਕ ਜਾਣਕਾਰੀ ਦੇ ਨਾਲ ਨਾਲ ਪ੍ਰੈਕਟੀਕਲ ਜਾਣਕਾਰੀ ਦਾ ਵੀ ਹੋਣਾ ਜ਼ਰੂਰੀ ਹੈ| ਉਨ•ਾਂ ਦੀ ਆਉਣ ਵਾਲੀ ਪੋ੍ਰਫੈਸ਼ਨਲ ਜ਼ਿੰਦਗੀ ਨਾਲ ਸਭ ਵਿਦਿਆਰਥੀਆਂ ਨੂੰ ਰੂ ਬ ਰੂ ਕਰਦੇ ਹੋਏ ਜੋ ਉਪਰਾਲਾ ਕੀਤਾ ਗਿਆ ਸੀ ਜਿਸ ਵਿਚ ਉਹ ਕਾਮਯਾਬ ਰਹੇ ਹਨ|

 

 

Facebook Comments

Trending