Connect with us

ਪੰਜਾਬ ਨਿਊਜ਼

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ 60 ਸਾਲ ‘ਤੇ ਮਨਾਏਗੀ ਡਾਇਮੰਡ ਜੁਬਲੀ ਵਰਾ

Published

on

Punjab Agricultural University will celebrate Diamond Jubilee on 60 years
ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਆਪਣਾ ਡਾਇਮੰਡ ਜੁਬਲੀ ਵਰਾ ਮਨਾਉਣ ਦੀਆਂ ਤਿਆਰੀਆਂ ਹੋ ਰਹੀਆਂ ਹਨ । ਯੂਨੀਵਰਸਿਟੀ ਵੱਲੋਂ ਅਧਿਆਪਨ, ਖੋਜ ਅਤੇ ਪਸਾਰ ਸੇਵਾਵਾਂ ਰਾਹੀਂ ਕਿਸਾਨ ਭਾਈਚਾਰੇ ਲਈ ਛੇ ਦਹਾਕਿਆਂ ਦੀ ਸੇਵਾ ਨੂੰ ਸਮਰਪਤ ਕੀਤੇ ਕਾਰਜਾਂ ਦਾ ਅਧਿਐਨ ਕਰਨ ਅਤੇ ਭਵਿੱਖੀ ਯੋਜਨਾਵਾਂ ਉਲੀਕਣ ਲਈ ਸਾਰਾ ਸਾਲ ਕਈ ਸਮਾਗਮ ਕਰਵਾਏ ਜਾਣਗੇ ।
ਇਹ ਸੰਬੰਧੀ ਵਾਈਸ-ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਵੱਲੋਂ ਯੂਨੀਵਰਸਿਟੀ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ । ਵਰਣਨਯੋਗ ਹੈ ਕਿ ਪੀ.ਏ.ਯੂ. ਦੀ ਸਥਾਪਨਾ 1962 ਵਿੱਚ ਕੀਤੀ ਗਈ ਸੀ ਅਤੇ ਇਸਦਾ ਰਸਮੀ ਉਦਘਾਟਨ 8 ਜੁਲਾਈ 1963 ਨੂੰ ਤਤਕਾਲੀ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੇ ਕੀਤਾ ਸੀ।
ਡਾ. ਗੋਸਲ ਨੇ ਇਨਾਂ ਜਸਨਾਂ ਬਾਰੇ ਦੱਸਦਿਆਂ ਕਿਹਾ ਕਿ ਯੂਨੀਵਰਸਿਟੀ ਦੀ ਹੋਂਦ ਦੇ ਪਿਛਲੇ 60 ਸਾਲਾਂ ਦੌਰਾਨ, ਯੂਨੀਵਰਸਿਟੀ ਦਾ ਨਾਮ ਹਰੀ ਕ੍ਰਾਂਤੀ ਨਾਲ ਜੁੜ ਗਿਆ ਹੈ। ਇਸ ਦੇ ਵਿਗਿਆਨੀਆਂ ਅਤੇ ਸਾਬਕਾ ਵਿਦਿਆਰਥੀਆਂ ਨੇ ਰਾਸਟਰੀ ਅਤੇ ਅੰਤਰਰਾਸਟਰੀ ਪੱਧਰ ’ਤੇ ਨਾਮਣਾ ਖੱਟਿਆ ਹੈ ਅਤੇ ਬਹੁਤ ਸਾਰੇ ਵੱਕਾਰੀ ਪੁਰਸਕਾਰ ਜਿੱਤੇ ਹਨ । ਉਨਾਂ ਕਿਹਾ ਕਿ ਇਸ ਸੰਸਥਾ ਦਾ ਕਿਸਾਨੀ ਭਾਈਚਾਰੇ ਅਤੇ ਸਿੱਖਿਆ ਦੇ ਖੇਤਰ ਪ੍ਰਤੀ ਸਮਰਪਣ ਬੇਮਿਸਾਲ ਹੈ ਅਤੇ ਇਸ ਸਾਨਦਾਰ ਸੇਵਾ ਲਈ ਇਹ ਢੁਕਵੀਂ ਪ੍ਰਸ਼ੰਸਾ ਦੀ ਹੱਕਦਾਰ ਹੈ।

Facebook Comments

Trending