Connect with us

ਪੰਜਾਬੀ

ਪੀ. ਏ. ਯੂ., ਗਡਵਾਸੂ ਦੇ ਅਧਿਆਪਕਾਂ ਵਲੋਂ ਮਰਨ ਵਰਤ ਤੇ ਪੀ. ਏ. ਯੂ. ਦੇ ਕੱਚੇ ਮੁਲਾਜ਼ਮਾਂ ਵਲੋਂ ਰੋਸ ਪ੍ਰਦਰਸ਼ਨ ਜਾਰੀ

Published

on

P. A. U., Gadwasu's teachers on death fast and P. A. U.S. Protests continue

ਲੁਧਿਆਣਾ : ਪੰਜਾਬ ਖੇਤੀਬਾੜੀ ਯੂਨੀਵਰਸਿਟੀ ਟੀਚਰਜ਼ ਯੂਨੀਅਨ, ਗੂਰੂ ਅੰਗਦ ਦੇਵ ਵੈਟਰਨਰੀ ਤੇ ਐਨੀਮਲ ਸਾਈਸਿਜ਼ ਯੂਨੀਵਰਸਿਟੀ ਟੀਚਰਜ਼ ਯੂਨੀਅਨ ਦੇ ਝੰਡੇ ਹੇਠਾਂ ਦੋਵੇਂ ਯੂਨੀਵਰਸਿਟੀਆਂ ਦੇ ਅਧਿਆਪਕਾਂ ਅਤੇ ਪੀ.ਏ.ਯੂ. ਡੀ.ਪੀ.ਐਲ. ਤੇ ਕੰਨਟੈਕਟਰ ਮੁਲਾਜ਼ਮ ਯੂਨੀਅਨ, ਚੌਕੀਦਾਰ ਡੀ.ਪੀ.ਐਲ. ਤੇ ਪੀ.ਏ.ਯੂ. ਵੈਲਫੇਅਰ ਐਸੋਸੀਏਸ਼ਨ ਵਲੋਂ ਆਪਣੀਆਂ ਹੱਕੀ ਮੰਗਾਂ ਦੀ ਪੂਰਤੀ ਲਈ ਸੰਘਰਸ਼ ਜਾਰੀ ਰੱਖਿਆ ਗਿਆ ਹੈ।

ਪੀ.ਏ.ਯੂ. ਟੀਚਰਜ਼ ਯੂਨੀਅਨ ਦੇ ਪ੍ਰਧਾਨ ਡਾ.ਹਰਮੀਤ ਸਿੰਘ ਕਿੰਗਰਾ ਆਪਣੇ ਸਾਥੀਆਂ ਨਾਲ ਮੰਗਾਂ ਮਨਵਾਉਣ ਲਈ ਮਰਨ ਵਰਤ ‘ਤੇ ਬੈਠੇ ਹਨ। ਡਾ.ਕਿੰਗਰਾ ਵਲੋਂ 7ਵੇਂ ਪੇਅ ਕਮਿਸ਼ਨ ਤਹਿਤ ਅਧਿਆਪਕਾਂ ਨੂੰ ਤਨਖਾਹ ਸਕੇਲ ਮਿਲਣ ਅਤੇ ਹੋਰ ਮੰਗਾਂ ਮੰਨਣ ਤੱਕ ਮਰਨ ਵਰਤ ਜਾਰੀ ਰੱਖਣ ਦਾ ਐਲਾਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਚਾਹੇ ਜਾਨ ਚਲੀ ਜਾਵੇ, ਪਰ ਅਧਿਆਪਕਾਂ ਦੇ ਹਿੱਤਾਂ ਦੀ ਰਾਖੀ ਉਹ ਆਖਰੀ ਸਾਹ ਤੱਕ ਕਰਨਗੇ।

ਪੀ.ਏ.ਯੂ. ਤੇ ਗਡਵਾਸੂ ਦੇ ਅਧਿਆਕਾਂ ਵਲੋਂ ਆਪਣਾ ਕੰਮ ਠੱਪ ਰੱਖ ਕੇ ਰੋਸ ਪ੍ਰਗਟਾਇਆ ਗਿਆ। ਰੋਸ ਧਰਨੇ ਨੂੰ ਪੀ.ਏ.ਯੂ. ਅਧਿਆਪਕ ਯੂਨੀਅਨ ਦੇ ਜਨਰਲ ਸਕੱਤਰ ਡਾ. ਕੇ.ਐਸ. ਸੰਘਾ, ਡਾ.ਜੀ.ਪੀ. ਐਸ. ਢਿੱਲੋਂ, ਡਾ.ਜੈਪਾਲ ਸਿੰਘ, ਸੁਰਿੰਦਰ ਕੁਮਾਰ, ਡਾ.ਸ਼ਿਵ ਕੁਮਾਰ, ਡਾ.ਨਿਲੇਸ਼ ਬਿਵਾਲਕਰ, ਡਾ.ਸੁਖਪ੍ਰੀਤ ਸਿੰਘ ਵੀ ਹਾਜ਼ਰ ਸਨ। ਦੂਸਰੇ ਪਾਸੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੁਲਾਜ਼ਮ ਦੀ ਯੂਨੀਅਨ ਪੀ.ਏ.ਯੂ. ਡੀ.ਪੀ.ਐਲ. ਤੇ ਕੰਨਟੈਕਟਰ ਮੁਲਾਜ਼ਮ ਯੂਨੀਅਨ, ਚੌਕੀਦਾਰ ਡੀ.ਪੀ.ਐਲ. ਤੇ ਪੀ.ਏ.ਯੂ. ਵੈਲਫੇਅਰ ਐਸੋਸੀਏਸ਼ਨ ਵਲੋਂ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਮੰਗ ਕਰਕੇ ਕੰਮ ਠੱਪ ਰੱਖ ਕੇ ਰੋਸ ਪ੍ਰਦਰਸ਼ਨ ਕੀਤਾ।

Facebook Comments

Trending